ਕਰਜ਼ਾ ਲੈਣ ਵਾਲਿਆਂ ਲਈ ਵੱਡੀ ਰਾਹਤ, EMI ਦੇ ਭੁਗਤਾਨ 'ਤੇ 3 ਮਹੀਨਿਆਂ ਦੀ ਮਿਲੀ ਛੂਟ ,RBI ਨੇ ਫਿਰ ਘੱਟ ਕੀਤੀ ਰੈਪੋ ਰੇਟ

By  Shanker Badra May 22nd 2020 11:58 AM

ਕਰਜ਼ਾ ਲੈਣ ਵਾਲਿਆਂ ਲਈ ਵੱਡੀ ਰਾਹਤ, EMI ਦੇ ਭੁਗਤਾਨ 'ਤੇ 3 ਮਹੀਨਿਆਂ ਦੀ ਮਿਲੀ ਛੂਟ ,RBI ਨੇ ਫਿਰ ਘੱਟ ਕੀਤੀ ਰੈਪੋ ਰੇਟ:ਨਵੀਂ ਦਿੱਲੀ: ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਪ੍ਰੈਸ ਕਾਨਫਰੰਸ ਕਰਕੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਆਰਬੀਆਈ ਨੇ ਇੱਕ ਵਾਰ ਫਿਰ ਰੇਪੋ ਰੇਟ ਵਿੱਚ ਕਟੌਤੀ ਕਰ ਦਿੱਤੀ ਹੈ।ਇਸ ਕਟੌਤੀ ਤੋਂ ਬਾਅਦ ਰੈਪੋ ਰੇਟ 4.40 ਫ਼ੀਸਦੀ ਤੋਂ ਘੱਟ ਕੇ 4 ਫ਼ੀਸਦੀ ਹੋ ਗਈ ਹੈ। ਇਸ ਨਾਲ ਹੀ ਲੋਨ ਦੀ ਕਿਸ਼ਤ ਦੇਣ 'ਤੇ 3 ਮਹੀਨਿਆਂ ਦੀ ਛੂਟ ਮਿਲ ਗਈ ਹੈ। ਭਾਵ ਜੇਕਰ ਤੁਸੀ ਅਗਲੇ 3 ਮਹੀਨਿਆਂ ਤੱਕ ਆਪਣੇ ਲੋਨ ਦੀ ਈ.ਐਮ.ਆਈ ਨਹੀਂ ਦਿੱਤੀ ਹੈ ਤਾਂ ਬੈਂਕ ਦਬਾਅ ਨਹੀਂ ਪਾਏਗਾ।

ਪਹਿਲੇ ਐਲਾਨ ਵਿੱਚ ਹੁਣ ਅਗਸਤ ਤੱਕ ਕਰਜ਼ੇ ਦੀ EMI ਭੁਗਤਾਨ ਦੀ ਛੋਟ ਮਿਲ ਗਈ ਹੈ। ਦੂਜੇ ਵਿੱਚ ਰੈਪੋ ਰੇਟ ਵਿਚ 0.40 ਪ੍ਰਤੀਸ਼ਤ ਦੀ ਕਮੀ ਬਾਰੇ ਹੈ। ਇਹ ਫੈਸਲਾ ਆਮ ਲੋਕਾਂ ਦੀ EMI  ਭੁਗਤਾਨ ਨੂੰ ਘਟਾ ਸਕਦਾ ਹੈ। ਆਰਬੀਆਈ ਨੇ ਰਿਵਰਸ ਰੈਪੋ ਰੇਟ ਨੂੰ 3.75% ਤੋਂ ਘਟਾ ਕੇ 3.35% ਕਰ ਦਿੱਤਾ ਹੈ। ਉਨ੍ਹਾਂ ਕਿਹਾ, ਮਹਿੰਗਾਈ ਅਜੇ ਵੀ 4 ਪ੍ਰਤੀਸ਼ਤ ਤੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ ਪਰ ਕਈ ਚੀਜ਼ਾਂ ਦੀ ਕੀਮਤ ਤਾਲਾਬੰਦੀ ਕਾਰਨ ਵਧ ਸਕਦੀ ਹੈ।

ਆਰਬੀਆਈ ਦੇ ਗਵਰਨਰ ਸ਼ਕਤੀਕੰਤ ਦਾਸ ਨੇ ਰੈਪੋ ਦਰ ਨੂੰ 0.40 ਪ੍ਰਤੀਸ਼ਤ ਤੋਂ ਘਟਾ ਕੇ 4 ਪ੍ਰਤੀਸ਼ਤ ਕਰ ਦਿੱਤਾ ਹੈ। ਗਵਰਨਰ ਨੇ ਕਿਹਾ ਕਿ ਐਮਪੀਸੀ ਦੀ ਬੈਠਕ ਵਿਚ 6-5 ਮੈਂਬਰ ਵਿਆਜ਼ ਦਰਾਂ ਘਟਾਉਣ ਦੇ ਹੱਕ ਵਿਚ ਸਹਿਮਤ ਹੋਏ ਸਨ। ਇਸ ਫੈਸਲੇ ਨਾਲ ਈਐਮਆਈ ਹੋਮ ਲੋਨ, ਕਾਰ ਲੋਨ, ਪਰਸਨਲ ਲੋਨ ਸਮੇਤ ਹਰ ਤਰਾਂ ਦੇ ਰਿਣ ਤੇ ਸਸਤਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਮਾਰਚ ਦੇ ਸ਼ੁਰੂ ਵਿੱਚ ਰੈਪੋ ਰੇਟ ਵਿੱਚ 0.75 ਪ੍ਰਤੀਸ਼ਤ ਦੀ ਕਟੌਤੀ ਕੀਤੀ ਗਈ ਸੀ।

ਦੱਸਣਯੋਗ ਹੈ ਕਿ 27 ਮਾਰਚ ਨੂੰ ਕੋਰੋਨਾ ਕਾਰਨ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਤਿੰਨ ਮਹੀਨਿਆਂ ਲਈ EMI ਨਾ ਭਰਨ ਦੀ ਛੋਟ ਮਿਲੀ ਸੀ। ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਤਿੰਨ ਮਹੀਨਿਆਂ ਲਈ ਟਰਮ ਲੋਨ ਦੀ EMI ਰਿਕਵਰੀ ਨੂੰ ਮੁਲਤਵੀ ਕਰਨ ਦੀ ਆਗਿਆ ਦਿੱਤੀ।

ਦੱਸ ਦੇਈਏ ਕਿ ਇਸੇ ਮਹੀਨੇ ਕੋਰੋਨਾ ਸੰਕਟ ਦੇ ਵਿਚਕਾਰ ਮੋਦੀ ਸਰਕਾਰ ਵੱਲੋਂ ਕਰੀਬ 21 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਗਿਆ ਸੀ। ਦੇਸ਼ ਦੇ ਸਾਹਮਣੇ ਇਸ ਪੈਕੇਜ ਦਾ ਵੇਰਵਾ ਵਿੱਤ ਮੰਤਰੀ ਸੀਤਾਰਮਨ ਨੇ ਦੇਸ਼ ਦੇ ਸਾਹਮਣੇ ਰੱਖਿਆ ਸੀ। ਪਰ ਹੁਣ ਆਰ.ਬੀ.ਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਰੈਪੋ ਰੇਟ 'ਚ ਕਟੌਤੀ ਦਾ ਐਲਾਨ ਕੀਤਾ ਹੈ। ਇਸ ਕਟੌਤੀ ਤੋਂ ਬਾਅਦ ਰੈਪੋ ਰੇਟ 4.40 ਫ਼ੀਸਦੀ ਤੋਂ ਘੱਟ ਕੇ 4 ਫ਼ੀਸਦੀ ਹੋ ਗਈ ਹੈ।

-PTCNews

Related Post