ਘਰੋਂ ਗੱਡੀ ਲੈ ਕੇ ਨਿੱਕਲਣ ਤੋਂ ਪਹਿਲਾਂ ਪੜ੍ਹੋ ਨਵੇਂ ਟ੍ਰੈਫ਼ਿਕ ਚਲਾਨ ਨਿਯਮ

By  Riya Bawa August 23rd 2021 03:15 PM -- Updated: August 23rd 2021 03:17 PM

ਨਵੀਂ ਦਿੱਲੀ: ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਆਮ ਨਾਗਰਿਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਦੇ ਨਾਲ ਹੀ ਹੁਣ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਨਵੇਂ ਨੋਟੀਫਿਕੇਸ਼ਨ ਦੇ ਅਨੁਸਾਰ, ਹੁਣ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਨੂੰ ਚਲਾਨ ਕੱਟਣ ਦੇ 15 ਦਿਨਾਂ ਬਾਅਦ ਹੀ ਨੋਟਿਸ ਮਿਲੇਗਾ।

ਸੋਧੇ ਹੋਏ ਮੋਟਰ ਵਹੀਕਲਜ਼ ਐਕਟ ਅਧੀਨ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਕੇਸ ਦਾ ਨਿਬੇੜਾ ਹੋਣ ਤੱਕ ਸਬੂਤਾਂ ਨੂੰ ਰਿਕਾਰਡ ਵਿੱਚ ਰੱਖਣਾ ਹੋਵੇਗਾ। ਇਸ ਦੇ ਨਾਲ ਹੀ ਨਵੇਂ ਨਿਯਮਾਂ ਅਨੁਸਾਰ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਵੀ ਨਿਯਮ ਨੂੰ ਤੋੜਨ ਵਾਲਿਆਂ ਦੀ ਵੀਡੀਓ ਬਣਾਉਣੀ ਪਵੇਗੀ, ਸਿਰਫ ਫੋਟੋਆਂ ਹੀ ਕੰਮ ਨਹੀਂ ਕਰਨਗੀਆਂ।

Farmers Protest: Delhi Police Issues Traffic Alert, Tikri, Singhu, Dhansa borders closed

ਪੜ੍ਹੋ ਹੋਰ ਖ਼ਬਰਾਂ : ਪਾਕਿਸਤਾਨ ਸਰਕਾਰ ਨੇ ਸਿੱਖ ਸ਼ਰਧਾਲੂਆਂ ਨੂੰ ਇਨ੍ਹਾਂ ਸ਼ਰਤਾਂ ਤਹਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਆਉਣ ਦੀ ਦਿੱਤੀ ਇਜਾਜ਼ਤ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਨੂੰ ਨੋਟਿਸ ਤੱਕ ਪਹੁੰਚਣ ਵਿੱਚ ਲੰਬਾ ਸਮਾਂ ਲਗਦਾ ਸੀ ਤੇ ਚਲਾਨ ਜਮ੍ਹਾਂ ਕਰਵਾਉਣ ਵਿੱਚ ਦੇਰੀ ਹੁੰਦੀ ਸੀ ਤੇ ਸਰਕਾਰ ਦੀ ਆਮਦਨ ਘਟਦੀ ਸੀ। ਦਿੱਲੀ ਟ੍ਰੈਫਿਕ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਲਈ, ਬਹੁਤ ਸਾਰੇ ਚੌਰਾਹਿਆਂ ਤੇ ਸੀਸੀਟੀਵੀ ਕੈਮਰੇ ਅਤੇ ਸਾਈਨ ਬੋਰਡ ਲਗਾਏ ਗਏ ਹਨ ਤੇ ਹੋਰ ਬਹੁਤ ਸਾਰੇ ਚੌਰਾਹਿਆਂ ਤੇ ਹੋਰ ਲਗਾਏ ਜਾਣਗੇ।

Chandigarh Traffic Police Handycam For Violators Who Argue

ਨਵੇਂ ਨਿਯਮ

ਪਰ ਹੁਣ ਨਵੇਂ ਨਿਯਮਾਂ ਮੁਤਾਬਿਕ ਚਲਾਨ ਜਾਰੀ ਕਰਨ ਲਈ ਇਲੈਕਟ੍ਰੌਨਿਕ ਇਨਫੋਰਸਮੈਂਟ ਉਪਕਰਣ ਦੀ ਵਰਤੋਂ ਕੀਤੀ ਜਾਏਗੀ। ਇਲੈਕਟ੍ਰੌਨਿਕ ਇਨਫੋਰਸਮੈਂਟ ਉਪਕਰਣਾਂ ਵਿੱਚ ਸਪੀਡ ਕੈਮਰੇ, ਸੀਸੀਟੀਵੀ ਕੈਮਰੇ, ਡੈਸ਼ਬੋਰਡ ਕੈਮਰੇ, ਸਪੀਡ ਗੰਨ, ਬੌਡੀ ਵੀਏਰੇਬਲ ਕੈਮਰੇ, ਆਟੋਮੈਟਿਕ ਨੰਬਰ ਪਲੇਟ ਪਛਾਣ, ਵੇਟ-ਇਨ ਮਸ਼ੀਨਾਂ ਤੇ ਹੋਰ ਬਹੁਤ ਸਾਰੀਆਂ ਤਕਨੀਕਾਂ ਸ਼ਾਮਲ ਹਨ।

ਇਸ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਹੁਣ ਪੁਲਿਸ ਵਾਲਿਆਂ ਨਾਲ ਦੁਰਵਿਹਾਰ ਕਰਨ ਵਾਲੇ ਡਰਾਈਵਰਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਹੋ ਸਕੇਗੀ।

ਇੱਥੇ ਪੜ੍ਹੋ ਖ਼ਬਰਾਂ: ਅਫਗਾਨਿਸਤਾਨ 'ਚੋਂ ਚਾਰ ਜਹਾਜ਼ਾਂ ਰਾਹੀਂ ਕੱਢੇ ਨਾਗਰਿਕ, ਹੁਣ ਤੱਕ 392 ਲੋਕਾਂ ਨੂੰ ਕੀਤਾ ਏਅਰਲਿਫਟ

Related Post