ਮੈਂ ਅਮਿਤਾਭ ਬੱਚਣ ਨੂੰ ਪਿਆਰ ਕਰਦੀ ਹਾਂ ,ਫਰਕ ਨਹੀਂ ਪੈਂਦਾ ਲੋਕ ਕੀ ਸੋਚਦੇ ਨੇ : ਰੇਖਾ

By  Shanker Badra June 14th 2019 04:20 PM

ਮੈਂ ਅਮਿਤਾਭ ਬੱਚਣ ਨੂੰ ਪਿਆਰ ਕਰਦੀ ਹਾਂ ,ਫਰਕ ਨਹੀਂ ਪੈਂਦਾ ਲੋਕ ਕੀ ਸੋਚਦੇ ਨੇ : ਰੇਖਾ:ਮੁੰਬਈ : ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਰੇਖਾ ਨੇ ਆਪਣੀ ਐਕਟਿੰਗ ਅਤੇ ਆਪਣੀਆਂ ਅਦਾਵਾਂ ਦੇ ਨਾਲ -ਨਾਲ ਆਪਣੇ ਡਾਂਸ ਨਾਲ ਕਈ ਦਿਲਾਂ ਨੂੰ ਧੜਕਾਇਆ ਹੈ। 64 ਸਾਲ ਦੀ ਰੇਖਾ ਇੱਕ ਸਮੇਂ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਕੇ ਪਰਦੇ ਤੋਂ ਦੂਰ ਹੋ ਗਈ। ਰੇਖਾ ਕਾਫ਼ੀ ਸਮੇਂ ਤੋਂ ਫ਼ਿਲਮ ਇੰਡਸਟਰੀ ਤੋਂ ਦੂਰ ਹੈ ਪਰ ਜਦ ਕਦੇ ਕਿਸੇ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕਰਦੀ ਹੈ ਤਾਂ ਪੂਰੀ ਮਹਿਫ਼ਲ ਉਸਦੀ ਹੋ ਜਾਂਦੀ ਹੈ। ਰੇਖਾ ਆਖ਼ਰੀ ਵਾਰ 2014 ਵਿੱਚ ਆਈ ਫ਼ਿਲਮ ਨਾਨੀ ਵਿੱਚ ਦਿਖਾਈ ਦਿੱਤੀ ਸੀ। [caption id="attachment_306679" align="aligncenter" width="300"]Rekha opens up about her opinion on Jaya Bachchan ਮੈਂ ਅਮਿਤਾਭ ਬੱਚਣ ਨੂੰ ਪਿਆਰ ਕਰਦੀ ਹਾਂ ,ਫਰਕ ਨਹੀਂ ਪੈਂਦਾ ਲੋਕ ਕੀ ਸੋਚਦੇ ਨੇ : ਰੇਖਾ[/caption] ਰੇਖਾ ਦੀ ਜ਼ਿੰਦਗੀ ਇੱਕ ਬੰਦ ਕਿਤਾਬ ਹੈ,ਜਦੋਂ ਉਸ ਕਿਤਾਬ ਦੇ ਪੰਨੇ ਪਲਟਦੇ ਹਨ ਤਾਂ ਉਨ੍ਹਾਂ ਬਾਰੇ ਤਮਾਮ ਰਾਜ ਖੁੱਲ੍ਹਦੇ ਹਨ। ਹੁਣ ਰੇਖਾ ਇੱਕ ਵਾਰ ਫ਼ਿਰ ਚਰਚਾ ਵਿੱਚ ਆ ਗਈ ਹੈ। ਮੀਡੀਆ ਵਿੱਚ ਅਮਿਤਾਭ ਬੱਚਣ ਤੇ ਰੇਖਾ ਦੇ ਰਿਸ਼ਤੇ ਦੀ ਹਕੀਕਤ 'ਤੇ ਗੱਲ ਹੋ ਰਹੀ ਹੈ।ਬਾਲੀਵੁੱਡ ਵਿੱਚ ਜਦ ਵੀ ਮੁਹੱਬਤ ਦੀ ਗੱਲ ਹੁੰਦੀ ਹੈ ਤਾਂ ਰੇਖਾ - ਅਮਿਤਾਭ ਦਾ ਨਾਂਅ ਸਭ ਤੋਂ ਪਹਿਲਾ ਆਉਂਦਾ ਹੈ। [caption id="attachment_306677" align="aligncenter" width="300"]Rekha opens up about her opinion on Jaya Bachchan ਮੈਂ ਅਮਿਤਾਭ ਬੱਚਣ ਨੂੰ ਪਿਆਰ ਕਰਦੀ ਹਾਂ ,ਫਰਕ ਨਹੀਂ ਪੈਂਦਾ ਲੋਕ ਕੀ ਸੋਚਦੇ ਨੇ : ਰੇਖਾ[/caption] ਰੇਖਾ ਨੇ ਸਿਮੀ ਗਰੇਵਾਲ ਦੇ ਟਾਕ ਸ਼ੋਅ ਵਿੱਚ ਆਪਣੇ ਰਿਸ਼ਤੇ ਬਾਰੇ ਗੱਲ ਕੀਤੀ ਸੀ।ਰੇਖਾ ਨੇ ਸਿਮੀ ਗਰੇਵਾਲ ਦੇ ਸ਼ੋਅ ਵਿੱਚ ਦੱਸਿਆ ਕਿ ਮੈਂ ਅਮਿਤਾਭ ਬੱਚਣ ਨੂੰ ਆਪਣੇ ਲਈ ਪਿਆਰ ਕਰਦੀ ਹਾਂ ਨਾ ਹੀ ਕਿਸੇ ਨੂੰ ਦਿਖਾਉਣ ਲਈ। ਹਾਲਾਂਕਿ ਲੋਕ ਬੋਲਦੇ ਨੇ ਵਿਚਾਰੀ ਰੇਖਾ ਪਾਗਲ ਹੈ , ਉਸ 'ਤੇ ਮੈਂ ਨਹੀਂ ਸੋਚਦੀ ਕਿ ਕੋਈ ਕੀ ਕਹੇਗਾ।ਹਾਲਾਂਕਿ ਹੁਣ ਇਹ ਸ਼ੋਅ ਆਫਏਅਰ ਹੋ ਚੁੱਕਾ ਹੈ। [caption id="attachment_306678" align="aligncenter" width="300"]Rekha opens up about her opinion on Jaya Bachchan ਮੈਂ ਅਮਿਤਾਭ ਬੱਚਣ ਨੂੰ ਪਿਆਰ ਕਰਦੀ ਹਾਂ ,ਫਰਕ ਨਹੀਂ ਪੈਂਦਾ ਲੋਕ ਕੀ ਸੋਚਦੇ ਨੇ : ਰੇਖਾ[/caption] ਦੱਸ ਦਈਏ ਕਿ ਫਿਲਮ 'ਦੋ ਅਨਜਾਣੇ' ਦੇ ਸੈੱਟ 'ਤੇ ਰੇਖਾ ਤੇ ਅਮਿਤਾਭ ਦਾ ਪਿਆਰ ਸ਼ੁਰੂ ਹੋਇਆ ਸੀ।ਦੱਸਿਆ ਜਾਂਦਾ ਹੈ ਕਿ ਅਮਿਤਾਭ ਵਿਆਹੇ ਹੋਏ ਸਨ ਫਿਰ ਵੀ ਰੇਖਾ ਦੀ ਖੂਬਸੂਰਤੀ 'ਤੇ ਉਹ ਦਿਲ ਹਾਰ ਬੈਠੇ ਸੀ।ਇਸ ਤੋਂ ਬਾਅਦ ਜਯਾ ਤੇ ਅਮਿਤਾਭ ਵਿਚਕਾਰ ਦੂਰੀ ਵੀ ਆ ਗਈ ਸੀ ਪਰ ਫਿਰ ਅਮਿਤਾਭ ਨੇ ਰੇਖਾ ਤੋਂ ਕਿਨਾਰਾ ਕਰ ਲਿਆ।ਹੁਣ ਜੇਕਰ ਦੋਵੇਂ ਕਿਸੇ ਪਾਰਟੀ ਜਾਂ ਅਵਾਰਡ ਫੰਕਸ਼ਨ 'ਚ ਇਕ ਥਾਂ ਪਹੁੰਚਦੇ ਹਨ ਤਾਂ ਵੀ ਇਕ-ਦੂਸਰੇ ਨੂੰ ਨਜ਼ਰਅੰਦਾਜ਼ ਕਰਦੇ ਹਨ। -PTCNews

Related Post