ਖੁਰਾਲਗੜ ਵਿਖੇ ਭਗਤ ਰਵੀਦਾਸ ਯਾਦਗਾਰ ਨੂੰ ਪੂਰਾ ਕਰਨ ਲਈ ਤੁਰੰਤ ਲੋੜੀਂਦੀ ਰਾਸ਼ੀ ਜਾਰੀ ਕਰੇ ਸਰਕਾਰ: ਸੁਖਬੀਰ ਬਾਦਲ

By  Joshi January 30th 2018 06:11 PM

Release funds for completion of Ravidas memorial at Khuralgarh: Sukhbir Badal to govt:

ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸਮੂਹ ਪੰਜਾਬੀਆਂ ਨੂੰ ਭਗਤ ਰਵੀਦਾਸ ਦੇ ਪ੍ਰਕਾਸ਼ ਪੁਰਬ ਦੀ ਵਧਾਈ

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਨੂੰ ਕਿਹਾ ਹੈ ਕਿ ਖੁਰਾਲਗੜ• (ਹੁਸ਼ਿਆਰਪੁਰ) ਵਿਖੇ ਬਣਾਈ ਜਾ ਰਹੇ ਭਗਤ ਰਵੀਦਾਸ ਯਾਦਗਾਰ ਨੂੰ ਮੁਕੰਮਲ ਕਰਨ ਲਈ ਤੁਰੰਤ ਲੋੜੀਂਦੀ ਰਾਸ਼ੀ ਜਾਰੀ ਕੀਤੀ ਜਾਵੇ।

ਇੱਕ ਪ੍ਰੈਸ ਬਿਆਨ ਰਾਹੀਂ ਸਮੂਹ ਪੰਜਾਬੀਆਂ ਨੂੰ ਭਗਤ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਿਆਂ ਕਿਹਾ ਸਰਦਾਰ ਬਾਦਲ ਨੇ ਕਿਹਾ ਕਿ ਭਗਤ ਰਵੀਦਾਸ ਜੀ ਵੱਲੋਂ ਦਰਸਾਏ ਭਗਤੀ ਦੇ ਮਾਰਗ 'ਤੇ ਚਲ ਕੇ ਹਰ ਵਿਅਕਤੀ ਆਪਣੇ ਜੀਵਨ ਵਿਚ ਸਫਲਤਾ ਹਾਸਲ ਕਰ ਸਕਦਾ ਹੈ।

Release funds for completion of Ravidas memorial at Khuralgarh: Sukhbir Badal to govtਉਹਨਾਂ ਕਿਹਾ ਕਿ ਭਗਤ ਰਵੀਦਾਸ ਜੀ ਮਹਾਨ ਸੰਤ, ਸਮਾਜ ਸੁਧਾਰਕ ਤੇ ਅਧਿਆਤਮਕ ਰਾਹ ਦਸੇਰੇ ਸਨ ਜਿਹਨਾਂ ਨੇ ਲੋਕਾਂ ਨੂੰ ਪਰਮਾਤਮਾ ਨਾਲ ਜੋੜਨ ਵਾਸਤੇ ਆਪਣੀ ਬਾਣੀ ਦੀ ਰਚਨਾ ਰਾਹੀਂ ਸਰਵੋਤਮ ਉਪਦੇਸ਼ ਦਿੱਤਾ। ਉਹਨਾਂ ਕਿਹਾ ਕਿ ਭਗਤ ਰਵੀਦਾਸ ਜੀ ਦੀ ਭਗਤੀ ਲਹਿਰ ਨੂੰ ਮਹਾਨ ਦੇਣ ਸੀ ਤੇ ਉਹਨਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਸਮੁੱਚੀ ਮਾਨਵਤਾ ਨੂੰ ਆਪਣਾ ਜੀਵਨ ਉਚੀਆਂ ਸੁੱਚੀਆਂ ਕਦਰਾਂ ਕੀਮਤਾਂ ਦੀ ਪਾਲਣ ਕਰਦਿਆਂ ਬਿਤਾਉਣ ਦਾ ਸੰਦੇਸ਼ ਦਿੰਦੀ ਹੈ।

Release funds for completion of Ravidas memorial at Khuralgarh: Sukhbir Badal to govt:

ਸ੍ਰ ਬਾਦਲ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹੁਸ਼ਿਆਰਪੁਰ ਜ਼ਿਲ•ੇ ਦੇ ਖੁਰਾਲਗੜ ਵਿਖੇ ਪਿਛਲੀ ਅਕਾਲੀ ਦਲ-ਭਾਜਪਾ ਸਰਕਾਰ ਸਮੇਂ ਸ਼ੁਰੂ ਕੀਤੇ ਗਏ 125 ਕਰੋੜ ਰੁਪਏ ਦੇ ਭਗਤ ਰਵੀਦਾਸ ਮੈਮੋਰੀਅਲ ਨੂੰ ਪੂਰਾ ਕਰਨ ਵਾਸਤੇ ਲੋੜੀਂਦੇ ਫੰਡ ਬਿਨਾਂ ਦੇਰੀ ਦੇ ਤੁਰੰਤ ਜਾਰੀ ਕਰੇ। ਉਹਨਾਂ ਕਿਹਾ ਕਿ ਇਸ ਯਾਦਗਾਰ ਦਾ ਕੰਮ 2016 ਵਿਚ ਸਾਡੀ ਸਰਕਾਰ ਸਮੇਂ ਸ਼ੁਰੂ ਹੋਇਆ ਸੀ ਪਰ ਹੁਣ ਫੰਡ ਰਿਲੀਜ਼ ਨਾ ਹੋਣ ਕਰਕੇ ਕੰਮ ਪ੍ਰਭਾਵਤ ਹੋ ਰਿਹਾ ਹੈ।

ਉਹਨਾਂ ਦੱਸਿਆ ਕਿ ਯਾਦਗਾਰ ਵਿਚ 10 ਹਜ਼ਾਰ ਸ਼ਰਧਾਲੂਆਂ ਵਾਸਤੇ ਇੰਤਜ਼ਾਮਾਂ ਤੋਂ ਇਲਾਵਾ ਵਿਸ਼ਵ ਪੱਧਰ ਦਾ ਆਡੀਟੋਰੀਅਮ ਵੀ ਤਿਆਰ ਕੀਤਾਜਾਣਾ ਹੈ ਜਦਕਿ 151 ਫੁੱਟ ਉਹੀ 'ਮੀਨਾਰ ਏ ਬੇਗਮਪੁਰਾ' ਵੀ ਉਸਾਰੀ ਜਾਣੀ ਹੈ। ਉਹਨਾਂ ਕਿਹਾ ਕਿ ਇਸ ਵਾਰ ਸੰਪੂਰਨ ਹੋਣ 'ਤੇ ਇਹ ਇਤਿਹਾਸਕ ਯਾਦਗਾਰ ਦੁਨੀਆਂ ਵਿਚ ਅਦੁੱਤੀ ਹੋਵੇਗੀ ਤੇ ਭਗਤ ਰਵੀਦਾਸ ਜੀ ਦੇ ਸੰਦੇਸ਼ ਨੂੰ ਸਮੁੱਚੀ ਮਾਨਤਾ ਤੱਕ ਪਹੁੰਚਾਉਣ ਵਾਸਤੇ ਵਿਸ਼ੇਸ਼ ਰੋਲ ਅਦਾ ਕਰੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਤਰ•ਾਂ ਦੀ ਅਦੁੱਤੀ ਯਾਦਗਾਰ ਵਾਸਤੇ ਬਿਨਾਂ ਕਿਸੇ ਭੇਦਭਾਵ ਦੇ ਫੰਡ ਤੁਰੰਤ ਜਾਰੀ ਕਰਨੇ ਚਾਹੀਦੇ ਹਨ।

ਸ੍ਰੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਗੁਰੂ ਸਾਹਿਬਾਨ ਵੱਲੋਂ ਦਰਸਾਏ ਰਾਹ 'ਤੇ ਚਲਦਿਆਂ ਪੰਜਾਬੀ, ਪੰਜਾਬੀ ਤੇ ਪੰਜਾਬੀਅਤ ਵਾਸਤੇ ਕੰਮ ਕੀਤਾ ਹੈ ਤੇ ਇਸ ਸ਼ੁਭ ਦਿਹਾੜੇ 'ਤੇ ਉਹ ਹਰ ਆਮ ਸਾਧਾਰਣ ਵਿਅਕਤੀ ਵਾਸਤੇ ਕੰਮ ਕਰਦੇ ਰਹਿਣ ਦੀ ਆਪਣੀ ਦ੍ਰਿੜਤਾ ਫਿਰ ਦੁਹਰਾਉਂਦਾ ਹੈ।

—PTC News

Related Post