ਸਿੱਖ ਕੈਦੀਆਂ ਦੀ ਰਿਹਾਈ ਦਾ ਮਾਮਲਾ : ਸੁਬੇਗ ਸਿੰਘ 25 ਸਾਲ ਬਾਅਦ ਜੇਲ੍ਹ ‘ਚੋਂ ਹੋਏ ਰਿਹਾਅ

By  Jashan A November 18th 2019 07:09 PM -- Updated: November 18th 2019 07:13 PM

ਸਿੱਖ ਕੈਦੀਆਂ ਦੀ ਰਿਹਾਈ ਦਾ ਮਾਮਲਾ : ਸੁਬੇਗ ਸਿੰਘ 25 ਸਾਲ ਬਾਅਦ ਜੇਲ੍ਹ ‘ਚੋਂ ਹੋਏ ਰਿਹਾਅ,ਪਟਿਆਲਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਨਜ਼ਰਬੰਦ 8 ਸਿੱਖ ਕੈਦੀਆਂ ਦੀ ਰਿਹਾਈ ਸੂਚੀ ਵਿਚ ਸ਼ਾਮਿਲ ਕੀਤੇ ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ ਦੇਪਿੰਡ ਸੁਹਰੋਂ ਦੇ ਵਸਨੀਕ ਭਾਈ ਸੁਬੇਗ ਸਿੰਘ ਲਗਭਗ 25 ਸਾਲ ਬਾਅਦ ਰਿਹਾਅ ਹੋਏ ਹਨ। ਅੱਜ ਕਾਗਜ਼ੀ ਕਾਰਵਾਈ ਤੋ ਬਾਅਦ ਸੁਬੇਗ ਸਿੰਘ ਨੂੰ ਰਿਹਾਅ ਕੀਤਾ ਗਿਆ ਹੈ।ਇਸ ਮੌਕੇ ਉਨ੍ਹਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ।ਕੇਂਦਰ ਅਤੇ ਰਾਜ ਸਰਕਾਰ ਦੇ ਧੰਨਵਾਦ ਤੋਂ ਇਲਾਵਾ ਸੁਬੇਗ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਹੋਰ ਪੜ੍ਹੋ: ਮੋਟਰਸਾਈਕਲ ਨੇ ਫਸਾਇਆ ਬੈਂਕ ਲੁਟੇਰਿਆਂ ਨੂੰ, ਦੇਖੋ ਕਿਵੇਂ ਚੜ੍ਹੇ ਦਿੱਲੀ ਪੁਲਿਸ ਦੇ ਅੜਿੱਕੇ ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਸੇ ਪਿੰਡ ਨੰਦ ਸਿੰਘ 14 ਨਵੰਬਰ ਨੂੰ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਏ ਸਨ। -PTC News

Related Post