ਹੁਣ ਸਿਰਫ ਇੰਨ੍ਹੀ ਕੀਮਤ 'ਤੇ ਖਰੀਦੋ ਫੀਚਰਡ ਫੋਨ!

By  Joshi July 21st 2017 06:04 PM -- Updated: July 21st 2017 06:10 PM

Reliance Jio Phone

ਜਿਓ 4ਜੀ ਦੇ ਗ੍ਰਾਹਕਾਂ ਨੂੰ ਇਕ ਨਵੀਂ ਖੁਸ਼ਖਬਰੀ ਸੁਣਾਉਂਦੇ ਹੋਏ ਅੱਜ ਮੁਕੇਸ਼ ਅੰਬਾਨੀ 0 ਰੁ: ਦੀ ਇਫੈਕਟਿਵ ਕੀਮਤ ਵਾਲੇ ਫੀਚਰਡ ਫੋਨ ਨੂੰ ਲਾਂਚ ਕੀਤਾ।40ਵੀਂ ਸਾਲਾਨਾਂ ਜਨਰਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੁਕੇਸ਼ ਅੰਬਾਨੀ ਨੇ ਕਿਹਾ ਕਿ ਇਸ ਫੋਨ ਨੂੰ ਖਰੀਦਣ ਲਈ 1500 ਰੁ: ਖਰਚਣੇ ਹੋਣਗੇ, ਜੋ ਕਿ ਬਾਅਦ ਵਿੱਚ ਰਿਫੰਡ ਹੋ ਜਾਣਗੇ।

ਇਹ ਪੈਸੇ 3 ਸਾਲ ਬਾਅਦ ਮਿਲਣਗੇ। ਇਸ ਹਿਸਾਬ ਨਾਲ ਇਹ ਫੋਨ ਬਿਲਕੁਲ ਮੁਫਤ ਹੋਵੇਗਾ। ਇਸ ਫੋਨ 'ਚ ਵਾਇਸ ਕਾਲ ਵੀ ਹਮੇਸ਼ਾ ਫਰੀ ਹੋਵੇਗੀ।

ਜਿਓ 4ਜੀ ਫੀਚਰਜ਼:

  • ਹੈਂਡਸੈੱਟ 'ਚ ਸਬਸਿਡੀ
  • ਅਲਟਰਾ-ਅਪੋਰਡੇਬਲ ਵੋਲਟ
  • ਇੰਟਰਨੈੱਟ ਟਿਥਰਿੰਗ
  • ਜਿਓ ਕੰਟੈਂਟ ਵਰਗੀਆਂ ਫਿਲਮਾਂ ਦੇਖਣ ਦੀ ਸੁਵਿਧਾ
  • ਕਸਟਮ ਓ.ਐੱਸ. )ਕੇ.ਆਈ.ਈ. ਓ.ਐੱਸ.)
  • ਐਪ ਮਾਰਕੀਟਪਲੇਸ
  • ਡਿਜੀਟਲ ਵਾਇਸ ਫੀਚਰ
  • ਵੀਡੀਓ ਕਾਲਿੰਗ
  • 2.4-ਇੰਚ ਕਲਰ ਡਿਸਪਲੇ
  • 512 ਐੱਮ.ਬੀ. ਰੈਮ ਅਤੇ ੪ਜੀ.ਬੀ. ਇੰਟਰਨਲ ਸਟੋਰੇਜ
  • ਡਿਊਲ ਨੈਨੋ ਸਿਮ
  • 2000 ਐੱਮ.ਏ.ਐੱਚ. ਦੀ ਬੈਟਰੀ
  • ਐੱਫ.ਐੱਮ. ਰੇਡੀਓ
  • ਬਲੂਟੂਥ 4.1
  • 2 ਮੈਗਾਪਿਕਸਲ ਰਿਅਰ ਕੈਮਰਾ

ਇਹਨਾਂ ਸੁਵਿਧਾਵਾਂ ਨਾਲ ਲੈਸ ਜਿਓ ਫੀਚਰਡ ਫੋਨ ਹੁਣ ਦਰਸ਼ਕਾਂ ਨੂੰ ਕਿੰਨ੍ਹਾ ਕੁ ਭਾਉਂਦਾ ਹੈ, ਇਹ ਦੇਖਣਾ ਹੋਵੇਗਾ।

 

Related Post