ਰਿਜ਼ਰਵ ਬੈਂਕ ਦੇ ਕਰਮਚਾਰੀਆਂ ਵੱਲੋਂ ਦੋ ਦਿਨੀਂ ਸਮੂਹਕ ਛੁੱਟੀ 'ਤੇ ਜਾਣ ਦਾ ਫ਼ੈਸਲਾ

By  Shanker Badra August 29th 2018 01:04 PM -- Updated: August 29th 2018 01:46 PM

ਰਿਜ਼ਰਵ ਬੈਂਕ ਦੇ ਕਰਮਚਾਰੀਆਂ ਵੱਲੋਂ ਦੋ ਦਿਨੀਂ ਸਮੂਹਕ ਛੁੱਟੀ 'ਤੇ ਜਾਣ ਦਾ ਫ਼ੈਸਲਾ:ਰਿਜ਼ਰਵ ਬੈਂਕ ਆਫ ਇੰਡੀਆ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਪੂਰੀਆ ਨਾ ਹੋਣ 'ਤੇ ਦੋ ਦਿਨੀਂ ਛੁੱਟੀ ਦਾ ਐਲਾਨ ਕੀਤਾ ਹੈ।ਆਲ ਇੰਡੀਆ ਰਿਜ਼ਰਵ ਬੈਂਕ ਇੰਪਲਾਇਜ਼ ਐਸੋਸੀਏਸ਼ਨ ਦੇ ਮੁੱਖ ਸਕੱਤਰ ਸਮੀਰ ਘੋਸ਼ ਨੇ ਇਸ ਦੀ ਜਾਣਕਾਰੀ ਦਿੱਤੀ। ਰਿਜ਼ਰਵ ਬੈਂਕ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਾਂਝੇ ਤੌਰ 'ਤੇ 4 ਅਤੇ 5 ਸਤੰਬਰ ਨੂੰ ਸਮੂਹਕ ਰੂਪ ਨਾਲ ਅਚਾਨਕ ਛੁੱਟੀ 'ਤੇ ਜਾਣ ਦਾ ਫ਼ੈਸਲਾ ਲਿਆ ਹੈ।ਇਸ ਨਾਲ ਕੇਂਦਰੀ ਬੈਂਕ ਦੇ ਨਾਲ-ਨਾਲ ਦੂਜੇ ਬੈਂਕਾਂ ਦੇ ਕੰਮਕਾਜ਼ 'ਤੇ ਅਸਰ ਪੈਣ ਦੀ ਸੰਭਾਵਨਾ ਹੈ। ਰਿਜ਼ਰਵ ਬੈਂਕ ਦੇ ਕਰਮਚਾਰੀਆਂ ਦੀ ਮੁੱਖ ਮੰਗ ਭਵਿੱਖ ਨਿਧੀ ਬਦਲ 'ਚ ਸੁਧਾਰ ਕਰਨਾ ਹੈ।ਇਸ ਤੋਂ ਇਲਾਵਾ 2012 ਤੋਂ ਨਿਯੁਕਤ ਕਰਮਚਾਰੀਆਂ ਨੂੰ ਜ਼ਿਆਦਾ ਭਵਿੱਖ ਨਿਧੀ ਲਾਭ ਦੇਣਾ ਵੀ ਸ਼ਾਮਲ ਹੈ।ਕਰਮਚਾਰੀਆਂ ਮੁਤਾਬਕ ਅਕਤੂਬਰ 2017 'ਚ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਉਰਜਿਤ ਪਟੇਲ ਨੇ ਰਸਮੀ ਰੂਪ ਨਾਲ ਸਰਕਾਰ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਕੇਂਦਰੀ ਬੈਂਕ, ਪੈਨਸ਼ਨ ਅਤੇ ਭਵਿੱਖ ਨਿਧੀ ਬਦਲ 'ਚ ਸੁਧਾਰ ਕਰਨਾ ਚਾਹੇਗਾ ਪਰ ਸਰਕਾਰ ਨੇ ਉਸ ਨੂੰ ਰੱਦ ਕਰ ਦਿੱਤਾ ਸੀ। -PTCNews

Related Post