ਰੇਵਾੜੀ ਜਬਰ ਜਨਾਹ ਮਾਮਲਾ :ਪੀੜਿਤਾ ਦੀ ਮਾਂ ਨੇ ਕਿਹਾ ਕਿ ਸਾਨੂੰ ਮੁਆਵਜ਼ਾ ਨਹੀਂ ਸਗੋਂ ਇਨਸਾਫ਼ ਚਾਹੀਦਾ

By  Shanker Badra September 16th 2018 03:27 PM

ਰੇਵਾੜੀ ਜਬਰ ਜਨਾਹ ਮਾਮਲਾ :ਪੀੜਿਤਾ ਦੀ ਮਾਂ ਨੇ ਕਿਹਾ ਕਿ ਸਾਨੂੰ ਮੁਆਵਜ਼ਾ ਨਹੀਂ ਸਗੋਂ ਇਨਸਾਫ਼ ਚਾਹੀਦਾ:ਹਰਿਆਣਾ ਦੇ ਰੇਵਾੜੀ 'ਚ ਬੀਤੇ ਦਿਨੀਂ ਸੀਬੀਐਸਈ ਟਾਪਰ ਰਹੀ ਇੱਕ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ।ਜਾਣਕਾਰੀ ਅਨੁਸਾਰ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਪੀੜਿਤਾ ਦੀ ਮਾਂ ਨੇ ਕਿਹਾ ਕਿ ਕੱਲ੍ਹ ਕੁੱਝ ਅਧਿਕਾਰੀ ਉਨ੍ਹਾਂ ਨੂੰ ਮੁਆਵਜ਼ਾ ਰਾਸ਼ੀ ਦੇਣ ਲਈ ਆਏ ਸਨ, ਜਿਸ ਨੂੰ ਅਸੀਂ ਲੈਣ ਤੋਂ ਇਨਕਾਰ ਕਰ ਦਿੱਤਾ। ਪੀੜਿਤਾ ਦੀ ਮਾਂ ਨੇ ਕਿਹਾ ਕਿ ਸਾਨੂੰ ਮੁਆਵਜ਼ਾ ਨਹੀਂ ਸਗੋਂ ਇਨਸਾਫ਼ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਪੰਜ ਦਿਨ ਹੋ ਗਏ ਹਨ ਪਰ ਅਜੇ ਤੱਕ ਇੱਕ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। -PTCNews

Related Post