ਰੋਪੜ : ਨੂਰਪੁਰ ਬੇਦੀ ਵਿਖੇ ਕਿਸਾਨਾਂ ਵੱਲੋਂ RSS ਦੇ ਖ਼ੂਨਦਾਨ ਕੈਂਪ ਦਾ ਕੀਤਾ ਗਿਆ ਵਿਰੋਧ  

By  Shanker Badra May 20th 2021 12:57 PM

ਰੋਪੜ : ਰੋਪੜ ਜ਼ਿਲ੍ਹੇ ਦੇ ਨੂਰਪੁਰ ਬੇਦੀ ਦੇ ਬਾਬਾ ਬਾਲ ਜੀ ਦੇ ਆਸ਼ਰਮ 'ਚ ਕੌਮੀ ਸਵੈਸੇਵਕ ਸੰਘ (RSS) ਵੱਲੋਂ ਵੀਰਵਾਰ ਨੂੰ ਇੱਕ ਖ਼ੂਨਦਾਨ ਕੈਂਪ ਆਯੋਜਨ ਕੀਤਾ ਜਾ ਰਿਹਾ ਸੀ ,ਇਸ ਦੀ ਭਿਣਕ ਜਿਉਂ ਹੀ ਕਿਸਾਨ ਜਥੇਬੰਦੀਆਂ ਨੂੰ ਲੱਗੀ, ਉਹ ਵਿਰੋਧ ਲਈ ਪਹੁੰਚ ਗਏ। ਜਿਸ ਦੌਰਾਨ ਓਥੇ ਮਾਹੌਲ ਤਣਾਅਪੂਰਨ ਹੋ ਗਿਆ।

ਪੜ੍ਹੋ ਹੋਰ ਖ਼ਬਰਾਂ :ਭਾਰਤ 'ਚ ਕਦੋਂ ਖ਼ਤਮ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ ਅਤੇ ਕਦੋਂ ਆਵੇਗੀ ਤੀਜੀ ਲਹਿਰ ?

Ropar : RSS Blood camp Against protest by farmers at Nurpur Bedi ਰੋਪੜ : ਨੂਰਪੁਰ ਬੇਦੀ ਵਿਖੇ ਕਿਸਾਨਾਂ ਵੱਲੋਂ RSS ਦੇ ਖ਼ੂਨਦਾਨ ਕੈਂਪ ਦਾ ਕੀਤਾ ਗਿਆ ਵਿਰੋਧ

ਲੋਕਾਂ ਦਾ ਕਹਿਣਾ ਹੈ ਕਿ ਭਾਜਪਾ ਸਿੱਧੇ ਤੌਰ 'ਤੇ ਹੁਣ ਲੋਕਾਂ ਦੇ ਵਿਚ ਨਹੀਂ ਜਾ ਸਕਦੀ ਕਿਉਂਕਿ ਉਨ੍ਹਾਂ ਵੱਲੋਂ ਤਿੰਨ ਕਾਲੇ ਖੇਤੀ ਕਾਨੂੰਨ ਪਾਸ ਕੀਤੇ ਗਏ ਹਨ ਤੇ ਹੁਣ ਭਾਜਪਾ ਅਸਿੱਧੇ ਤੌਰ 'ਤੇ ਲੋਕਾਂ ਵਿਚ ਜਾਣ ਦੇ ਲਈ RSS ਨੂੰ ਅਜਿਹੇਖ਼ੂਨਦਾਨ ਕੈਂਪ ਲਗਾ ਕੇ ਲੋਕਾਂ ਤੱਕ ਪਹੁੰਚ ਕਰ ਰਹੀ ਹੈ।

Ropar : RSS Blood camp Against protest by farmers at Nurpur Bedi ਰੋਪੜ : ਨੂਰਪੁਰ ਬੇਦੀ ਵਿਖੇ ਕਿਸਾਨਾਂ ਵੱਲੋਂ RSS ਦੇ ਖ਼ੂਨਦਾਨ ਕੈਂਪ ਦਾ ਕੀਤਾ ਗਿਆ ਵਿਰੋਧ

ਕਿਸਾਨ ਆਗੂਆਂ ਨੇ ਇਸ ਕੈਂਪ ਦਾ ਵਿਰੋਧ ਕੀਤਾ ਤੇ ਵਿਰੋਧ ਦੇ ਚਲਦਿਆਂ ਇਹ ਖ਼ੂਨਦਾਨ ਕੈਂਪਏਥੇ ਨਹੀਂ ਲੱਗ ਸਕਿਆ। ਦੋਵੇਂ ਪਾਸਿਓਂ ਨਾਅਰੇਬਾਜ਼ੀ ਹੋ ਰਹੀ ਹੈ। ਇਸ ਮੌਕੇ 'ਤੇ ਪੁਲਿਸ ਹਾਲਾਤ 'ਤੇ ਕਾਬੂ ਪਾਉਣ ਦਾ ਯਤਨ ਕਰ ਰਹੀ ਹੈ। ਪੁਲਿਸ ਨੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਮੌਕੇ 'ਤੇ ਰੋਕਣ ਦੀ ਯਤਨ ਕੀਤਾ ਪਰ ਉਹ ਨਹੀਂ ਰੁਕੇ।

Ropar : RSS Blood camp Against protest by farmers at Nurpur Bedi ਰੋਪੜ : ਨੂਰਪੁਰ ਬੇਦੀ ਵਿਖੇ ਕਿਸਾਨਾਂ ਵੱਲੋਂ RSS ਦੇ ਖ਼ੂਨਦਾਨ ਕੈਂਪ ਦਾ ਕੀਤਾ ਗਿਆ ਵਿਰੋਧ

ਪੜ੍ਹੋ ਹੋਰ ਖ਼ਬਰਾਂ : ਹੁਣ ਲੋਕ ਘਰ ਬੈਠੇ ਕਰ ਸਕਣਗੇ ਆਪਣਾ ਕੋਰੋਨਾ ਟੈਸਟ, ICMR ਨੇ ਟੈਸਟ ਕਿੱਟ ਨੂੰ ਦਿੱਤੀ ਮਨਜ਼ੂਰੀ

ਨੂਰਪੁਰ ਬੇਦੀ ਦੇ ਬਾਬਾ ਬਾਲ ਜੀ ਦੇ ਆਸ਼ਰਮ 'ਚ ਖ਼ੂਨਦਾਨ ਕੈਂਪ ਲਗਾਉਣ ਵਾਲੀ ਥਾਂ ਪੂਰੀ ਤਿਆਰ ਹੋ ਚੁੱਕੀ ਸੀ ਤੇ ਬਲੱਡ ਬੈਂਕ ਦੀ ਟੀਮ ਵੀ ਪਹੁੰਚ ਚੁੱਕੀ ਸੀ। ਕਿਸਾਨ ਜਥੇਬੰਦੀਆਂ ਨੂੰ ਜਦੋਂ ਇਸ ਬਾਰੇ ਪਤਾ ਚੱਲਿਆ ਤਾਂ ਉਹ ਮੌਕੇ 'ਤੇ ਪਹੁੰਚ ਗਈਆਂ ਤੇ ਖ਼ੂਨਦਾਨ ਕੈਂਪ ਨਾ ਲਾਉਣ ਦੇਣ ਦੀ ਗੱਲ ਕਹੀ। ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਆਰਐੱਸਐੱਸ ਆਗੂਆਂ ਵਿਚਕਾਰ ਤਿੱਖੀ ਬਹਿਸ ਵੀ ਹੋਈ।

-PTCNews

Related Post