ਅਧਿਆਪਕਾਂ ਨੇ ਕੀਤਾ ਇਹ ਸ਼ਰਮਨਾਕ ਕਾਰਾ, ਜਾਣੋ ਮਾਮਲਾ

By  Joshi October 29th 2018 03:37 PM

ਅਧਿਆਪਕਾਂ ਨੇ ਕੀਤਾ ਇਹ ਸ਼ਰਮਨਾਕ ਕਾਰਾ, ਜਾਣੋ ਮਾਮਲਾ,ਰੋਪੜ: ਰੋਪੜ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ 11ਵੀ ਕਲਾਸ ਵਿੱਚ ਪੜ੍ਹ ਰਹੀ ਇੱਕ ਵਿਦਿਆਰਥਣ ਨਾਲ 2 ਅਧਿਆਪਕਾਂ ਵੱਲੋਂ ਬਲਾਤਕਾਰ ਕੀਤਾ ਗਿਆ ਹੈ। ਗੁਰੂ ਨੂੰ ਸਮਾਜ ‘ਚ ਰੱਬ ਤੋਂ ਵੱਡਾ ਹੋਣ ਦਾ ਦਰਜਾ ਦਿੱਤਾ ਗਿਆ ਹੈ, ਪਰ ਅੱਜ ਦੇ ਸਮੇਂ ‘ਚ ਸਿਖਿਅਕ ਹੀ ਰਾਕਸ਼ਸ ਬਣ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਅਧਿਆਪਕ ਲੜਕੀ ਨੂੰ ਬਲੈਕਮੇਲ ਕਰਦੇ ਸਨ, ਕਿਉਕਿ ਇਸ ਲੜਕੀ ਦੀ ਦੋਸਤੀ ਉਸੇ ਕਲਾਸ ਦੇ ਮੁੰਡੇ ਨਾਲ ਸੀ।ਇਸ ਤੋਂ ਬਾਅਦ ਦੋਨੋ ਦੋਸ਼ੀ ਉਸ ਨਾਲ ਜਬਰ-ਜਨਾਹ ਦੀ ਮੰਗ ਕਰਨ ਲੱਗੇ, ਲੜਕੀ ਦੇ ਮਨ੍ਹਾ ਕਰਨ ਦੀ ਉਪਰੰਤ ਉਹਨਾਂ ਨੇ ਜਬਰਦਸਤੀ ਲੜਕੀ ਨਾਲ ਬਲਾਤਕਰ ਕੀਤਾ। ਹੋਰ ਪੜ੍ਹੋ:ਪੰਜਾਬ ਦੇ ਇਸ ਸ਼ਹਿਰ ‘ਚ ਪਹਿਲੀ ਵਾਰ ਬਣਾਈ ਜਾਵੇਗੀ ਕੂੜੇ ਨਾਲ ਸੜਕ ,ਜਾਣੋਂ ਕਿਵੇਂ ਬਣੇਗੀ ਸੜਕ ਜਦੋ ਪੀੜਤਾਂ ਨੇ ਇਸ ਘਟਨਾ ਬਾਰੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ ਤਾਂ ਉਹਨਾਂ ਇਸ ਬਾਰੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਜਿਸ ਉਪਰੰਤ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਫਿਲਹਾਲ ਦੋਸ਼ੀ ਅਜੇ ਫਰਾਰ ਹਨ, ਪਰ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। —PTC News

Related Post