Russia Ukraine War: ਰੂਸ ਦੇ ਹਮਲੇ ਨੇ ਯੂਕਰੇਨ 'ਚ ਮਚਾਈ ਤਬਾਹੀ, ਸੜਕਾਂ 'ਤੇ ਪਈਆਂ ਲਾਸ਼ਾਂ

By  Pardeep Singh March 9th 2022 01:11 PM

Russia Ukraine War: ਰੂਸ ਅਤੇ ਯੂਕਰੇਨ ਦੇ ਵਿਚਕਾਰ ਦੇ ਹਾਲਾਤ ਬਹੁਤ ਜਿਆਦਾ ਖਰਾਬ ਹੋ ਗਏ ਹਨ। ਰੂਸ ਦੁਆਰਾ ਯੂਕਰੇਨ 'ਤੇ ਕੀਤੇ ਲਗਾਤਾਰ ਹਮਲਿਆਂ ਵਿੱਚ ਕਿੰਨੇ ਹੀ ਨਿਰਦੋਸ਼ ਲੋਕਾਂ ਦੀ ਜਾਨ ਗਈ ਹੈ। ਕਿੰਨੇ ਹੀ ਲੋਕ ਆਪਣੇ ਘਰਾਂ ਨੂੰ ਛੱਡ ਕੇ ਦੂਜੇ ਮੁਲਕਾਂ ਵੱਲ ਜਾਣ ਲਈ ਮਜ਼ਬੂਰ ਹੋਏ ਹਨ ਤੇ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੇ ਯੂਕਰੇਨ ਨੂੰ ਛੱਡ ਵੀ ਦਿੱਤਾ ਹੈ। ਰੂਸ ਦੇ ਹਮਲਿਆਂ ਕਾਰਨ ਯੂਕਰੇਨ 'ਚ ਤਬਾਹੀ ਮਚਾ ਰੱਖੀ ਹੈ। ਸੜਕਾਂ 'ਤੇ ਪਈਆਂ ਲਾਸ਼ਾਂ ਤੋਂ ਤਬਾਹੀ ਦਾ ਮੰਜਰ ਸਾਫ ਦਿਖਾਈ ਦੇ ਰਿਹਾ ਹੈ।

ਲੋਕ ਕਈ ਦਿਨਾਂ ਤੋਂ ਭੁੱਖੇ ਹਨ ਜਿਸ ਕਾਰਨ ਉਹ ਦੁਕਾਨਾਂ ਦੇ ਤਾਲੇ ਤੋੜਨ ਲਈ ਮਜ਼ਬੂਰ ਹੋ ਗਏ ਹਨ। ਯੂਕਰੇਨ ਦੇ ਸ਼ਹਿਰਾਂ ਵਿੱਚ ਰੂਸ ਦੁਆਰਾ ਗੋਲਾਬਾਰੀ ਦੀ ਆਵਾਜ਼ ਨਾਲ ਲੋਕ ਬੁਰੀ ਤਰ੍ਹਾਂ ਕੰਬ ਜਾਂਦੇ ਹਨ। ਜਿਸ ਕਾਰਨ ਹਜ਼ਾਰਾਂ ਲੋਕਾਂ ਆਪਣੀ ਜਾਨ ਬਚਾਉਣ ਲਈ ਬੇਸਮੈਂਟਾਂ ਵਿੱਚ ਲੁੱਕ ਕੇ ਬੈਠੇ ਹਨ। ਮਾਰੀਉਪੋਲ ਸ਼ਹਿਰ ਦੀ ਆਬਾਦੀ ਲਗਭਗ 430,000 ਹੈ, ਅਤੇ ਰੂਸੀ ਹਮਲੇ ਤੋਂ ਬਾਅਦ ਮਨੁੱਖਤਾਵਾਦੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਇੱਥੇ ਫਸੇ ਲੋਕਾਂ ਨੂੰ ਹਲੇ ਤੱਕ ਕੋਈ ਰਾਹਤ ਨਹੀਂ ਮਿਲੀ ਹੈ। ਲੋਕਾਂ ਨੂੰ ਸੁਰੱਖਿਅਤ ਲਾਂਘੇ ਰਾਹੀਂ ਬਾਹਰ ਕੱਢਣ ਅਤੇ ਭੋਜਨ, ਪਾਣੀ ਅਤੇ ਦਵਾਈ ਮੁਹੱਈਆ ਕਰਾਉਣ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਯੂਕਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੂਸੀ ਬਲਾਂ ਨੇ ਕਾਫਲੇ ਦੇ ਸ਼ਹਿਰ ਪਹੁੰਚਣ ਤੋਂ ਪਹਿਲਾਂ ਹੀ ਉਸ 'ਤੇ ਗੋਲੀਬਾਰੀ ਕਰ ਦਿੱਤੀ।

ਰੂਸ ਵੱਲੋਂ ਯੂਕਰੇਨ 'ਤੇ ਹਮਲੇ ਨੂੰ ਕਰੀਬ ਦੋ ਹਫ਼ਤੇ ਬੀਤ ਚੁੱਕੇ ਹਨ। ਅਜ਼ੋਵ ਸਾਗਰ 'ਤੇ ਸਥਿਤ ਮਾਰੀਉਪੋਲ ਨੂੰ ਕਈ ਦਿਨਾਂ ਤੋਂ ਰੂਸੀ ਫੌਜਾਂ ਨੇ ਘੇਰਿਆ ਹੋਇਆ ਹੈ। ਯੂਕਰੇਨ ਦੀ ਉਪ ਪ੍ਰਧਾਨ ਮੰਤਰੀ ਇਰੀਨਾ ਵੇਰੇਸ਼ਚੁਕ ਨੇ ਕਿਹਾ ਕਿ ਮਾਰੀਉਪੋਲ "ਵਿਨਾਸ਼ਕਾਰੀ ਸਥਿਤੀ" ਵਿੱਚ ਸੀ। ਇਸ ਦੌਰਾਨ ਪੋਲੈਂਡ ਨੇ ਯੂਕਰੇਨ ਦੀ ਫੌਜ ਦੀ ਮਦਦ ਲਈ ਅਮਰੀਕਾ ਨੂੰ ਆਪਣੇ ਸਾਰੇ ਮਿਗ-29 ਲੜਾਕੂ ਜਹਾਜ਼ਾਂ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ, ਅਮਰੀਕੀ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਪ੍ਰਸਤਾਵ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਲਈ ਗੰਭੀਰ ਚਿੰਤਾਵਾਂ ਪੈਦਾ ਕਰਦਾ ਹੈ ਅਤੇ ਇਹ ਯੋਜਨਾ "ਤਰਕਸੰਗਤ ਨਹੀਂ" ਹੈ।

ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਕਰੀਬ 20 ਲੱਖ ਲੋਕ ਯੂਕਰੇਨ ਛੱਡ ਚੁੱਕੇ ਹਨ। ਆਰਥਿਕ ਪੱਧਰ 'ਤੇ ਰੂਸ ਨੂੰ ਅਲੱਗ-ਥਲੱਗ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਰੂਸੀ ਤੇਲ ਦਰਾਮਦ 'ਤੇ ਪਾਬੰਦੀ ਦਾ ਐਲਾਨ ਕੀਤਾ ਅਤੇ ਬਹੁ-ਰਾਸ਼ਟਰੀ ਤੇਲ ਅਤੇ ਗੈਸ ਕੰਪਨੀ ਸ਼ੈੱਲ ਨੇ ਕਿਹਾ ਕਿ ਉਹ ਹੁਣ ਰੂਸ ਤੋਂ ਤੇਲ ਅਤੇ ਕੁਦਰਤੀ ਗੈਸ ਨਹੀਂ ਖਰੀਦੇਗੀ।ਇਸ ਦੇ ਨਾਲ ਹੀ, ਕਈ ਗਲੋਬਲ ਬ੍ਰਾਂਡਾਂ ਜਿਵੇਂ ਕਿ ਮੈਕਡੋਨਲਡਜ਼, ਸਟਾਰਬਕਸ, ਕੋਕਾ-ਕੋਲਾ, ਪੈਪਸੀਕੋ ਅਤੇ ਜਨਰਲ ਇਲੈਕਟ੍ਰਿਕ ਨੇ ਵੀ ਯੂਕਰੇਨ ਦੇ ਹਮਲੇ ਦੇ ਜਵਾਬ ਵਿੱਚ ਰੂਸ ਵਿੱਚ ਆਪਣੇ ਕਾਰੋਬਾਰ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਰਹੇ ਹਨ।

ਇਹ ਵੀ ਪੜ੍ਹੋੋ:Punjab election result 2022: ਚੋਣਾਂ ਦੇ ਨਤੀਜਿਆ ਨੂੰ ਲੈ ਕੇ ਮੁਕੰਮਲ ਤਿਆਰੀਆ: CEO ਕਰੁਣਾ ਰਾਜੂ 

-PTC News

Related Post