ਕੋਰੋਨਾ ਤੋਂ ਬਾਅਦ ਵੈਸਟ ਨਾਈਲ ਵਾਇਰਸ ਦਾ ਵਧਿਆ ਖਤਰਾ, ਰੂਸ ਨੇ ਦਿੱਤੀ ਚੇਤਾਵਨੀ

By  Riya Bawa August 31st 2021 09:37 AM -- Updated: August 31st 2021 09:42 AM

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵਧੇ ਜਾ ਰਹੇ ਹਨ। ਇਸ ਵਿਚਾਲੇ ਇਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਕਿ ਹੁਣ ਮੌਸਮ 'ਚ ਕੋਰੋਨਾ ਤੋਂ ਬਾਅਦ ਵੈਸਟ ਨਾਈਲ ਵਾਇਰਸ ਦਾ ਖ਼ਤਰਾ ਤੇਜੀ ਨਾਲ ਵੱਧ ਰਿਹਾ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਰੂਸ ਨੇ ਪਤਝੜ ਦੇ ਮੌਸਮ 'ਚ ਵੇਸਟ ਨਾਈਲ ਵਾਇਰਸ (West Nile Virus) ਦੀ ਇਨਫੈਕਸ਼ਨ ਫੈਲਣ ਦਾ ਖਦਸ਼ਾ ਪ੍ਰਗਟਾਇਆ ਹੈ। ਰੂਸ ਵਿਚ ਹੋਣ ਵਾਲੇ ਵੈਸਟ ਨਾਈਲ ਫੀਵਰ ਦਾ 80 ਫ਼ੀਸਦ ਤੋਂ ਜ਼ਿਆਦਾ ਅਸਰ ਦੱਖਣੀ-ਪੱਛਮੀ ਖੇਤਰ 'ਚ ਦਰਜ ਕੀਤਾ ਜਾਂਦਾ ਹੈ।

ਕੀ ਹੈ ਵੈਸਟ ਨਾਇਲ ਵਾਇਰਸ

ਡਬਲਯੂਐੱਨਵੀ (WNV) ਇਕ ਇਨਫੈਕਟਿਡ ਬਿਮਾਰੀ ਹੈ ਜਿਹੜੀ ਮੱਛਰਾਂ ਤੋਂ ਫੈਲਦੀ ਹੈ। ਇਹ ਪੰਛੀਆਂ ਤੋਂ ਇਨਸਾਨਾਂ 'ਚ ਕਿਊਲੈਕਸ ਮੱਛਰਾਂ ਦੇ ਕੱਟਣ ਨਾਲ ਫੈਲਦੀ ਹੈ। ਇਸ ਦੀ ਵਜ੍ਹਾ ਨਾਲ ਇਨਸਾਨਾਂ 'ਚ ਖ਼ਤਰਨਾਕ ਨਿਊਰੋਲੌਜੀਕਲ (ਤੰਤਰਿਕਾ ਸੰਬੰਧੀ) ਬਿਮਾਰੀ ਹੋ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ (WHO) ਮੁਤਾਬਕ ਵਾਇਰਸ ਦੀ ਵਜ੍ਹਾ ਨਾਲ 20 ਫ਼ੀਸਦ ਲੋਕਾਂ 'ਚ ਵੈਸਟ ਲਾਈਲ ਫੀਵਰ ਦੇ ਮਾਮਲੇ ਆਉਂਦੇ ਹਨ। ਇਹ ਵਾਇਰਲ ਜ਼ੀਕਾ, ਡੇਂਗੀ ਤੇ ਪੀਤ ਬੁਖਾਰ ਵਾਇਰਸ ਨਾਲ ਸੰਬੰਧਤ ਹੈ।

ਕੀ ਹਨ ਇਸ ਦੇ ਲੱਛਣ/ ਇਲਾਜ

ਇਸ ਦੇ ਲੱਛਣਾਂ 'ਚ ਬੁਖਾਰ, ਸਿਰਦਰਦ, ਸਰੀਰ ਦਰਦ, ਚਮੜੀ 'ਤੇ ਚਕੱਤੇ ਤੇ ਲਿੰਫ ਗਲੈਂਡ 'ਚ ਸੋਜ਼ਿਸ਼ ਸ਼ਾਮਲ ਹੁੰਦੇ ਹਨ। ਇਹ ਕੁਝ ਦਿਨਾਂ ਤੋਂ ਲੈ ਕੇ ਕਈ ਹਫ਼ਤਿਆਂ ਤਕ ਰਹਿ ਸਕਦਾ ਹੈ ਤੇ ਆਪਣੇ-ਆਪ ਠੀਕ ਹੋ ਜਾਂਦਾ ਹੈ। ਇਨਸਾਨਾਂ ਨੂੰ ਹੋਣ ਵਾਲੀ ਡਬਲਯੂਐੱਨਵੀ ਬਿਮਾਰੀ ਲਈ ਕੋਈ ਵਿਸ਼ੇਸ਼ ਵੈਕੀਸਨ ਜਾਂ ਇਲਾਜ ਨਹੀਂ ਹੈ। ਡਬਲਯੂਐੱਨਵੀ ਦੀ ਰੋਕਥਾਮ ਦਾ ਬਿਹਤਰ ਤਰੀਕਾ ਇਹ ਹੈ ਕਿ ਮੱਛਰਾਂ ਨੂੰ ਕੱਟਣ ਤੋਂ ਰੋਕਿਆ ਜਾਵੇ।

-PTC News

Related Post