ਪ੍ਰਦੁੱਮਣ ਕਤਲ ਮਾਮਲਾ :ਰਿਆਨ ਇੰਟਰਨੈਸ਼ਨਲ ਸਕੂਲ ਫਿਰ ਤੋਂ ਬੰਦ

By  Joshi September 19th 2017 12:49 PM -- Updated: September 19th 2017 01:16 PM

ਪ੍ਰਦੁੱਮਣ ਕਤਲ ਮਾਮਲਾ :ਰਿਆਨ ਇੰਟਰਨੈਸ਼ਨਲ ਸਕੂਲ ਫਿਰ ਤੋਂ ਬੰਦ Ryan international school closed again

Ryan international school closed again as parents are scaredਰਿਆਨ ਇੰਟਰਨੈਸ਼ਨਲ ਸਕੂਲ ਪ੍ਰਦੁੱਮਣ ਦੇ ਕਤਲ ਮਾਮਲੇ ਤੋਂ ਬਾਅਦ ਲਗਾਤਾਰ 10 ਦਿਨ ਬੰਦ ਕੀਤਾ ਗਿਆ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਇਸ ਨੂੰ 25 ਸਤੰਬਰ ਤੱਕ ਫਿਰ ਤੋਂ ਬੰਦ ਕਰ ਦਿੱਤਾ ਹੈ। Ryan international school closed again

Ryan international school closed again as parents are scaredਸੋਮਵਾਰ ਨੂੰ ਦਸ ਦਿਨਾਂ ਬਾਅਦ ਸਕੂਲ ਤਾਂ ਖੁੱਲ ਗਿਆ ਪਰ ਬੱਚਿਆਂ ਦੇ ਮਨ੍ਹਾਂ ਅੰਦਰ ਡਰ ਅਜੇ ਖਤਮ ਨਹੀਂ ਹੋਇਆ।ਸੋਮਵਾਰ ਨੂੰ ਸਕੂਲ ਖੁੱਲ੍ਹਦੇ ਹੀ ਬੱਚੇ ਆਉਂਣੇ ਸaੁਰੂ ਹੋ ਗਏ ਸਨ ।ਸਕੂਲ ਪੁੱਜਦੇ ਹੀ ਵਿਦਿਆਰਥੀਆਂ ਨੇ ਕਿਹਾ ਕਿ ਸਕੂਲ ਆਉਣ 'ਚ ਕਾਫaੀ ਡਰ ਲੱਗ ਰਿਹਾ ਹੈ।ਇਸ ਡਰ ਦੇ ਕਾਰਨ ਮਾਤਾ-ਪਿਤਾ ਬੱਚਿਆਂ ਨੂੰ ਵਾਪਿਸ ਲੈ ਗਏ।

ਬੱਚਿਆਂ ਦੇ ਮਾਤਾ-ਪਿਤਾ ਨੇ ਕਿਹਾ ਕਿ ਸਕੂਲ 'ਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸੰਤੁਸ਼ਟ ਹੋਣ ਤੋਂ ਬਾਅਦ ਹੀ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣਗੇ।ਜਿਸ ਕਰਕੇ ਕੁੱਝ ਬੱਚਿਆਂ ਦੇ ਮਾਤਾ-ਪਿਤਾ ਆਪਣੇ ਬੱਚਿਆਂ ਦਾ ਨਾਂ ਇਸ ਸਕੂਲ ਤੋਂ ਕਟਾ ਕੇ ਲੈ ਗਏ ਹਨ।

Ryan international school closed again as parents are scaredਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਸੀਬੀਆਈ ਨੇ ਅਜੇ ਤੱਕ ਕੇਸ ਆਪਣੇ ਹੱਥ 'ਚ ਨਹੀਂ ਲਿਆ ਪਰ ਇਸ ਤੋਂ ਪਹਿਲਾਂ ਹੀ ਸਕੂਲ ਖੁੱਲ੍ਹ ਗਿਆ।ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਜਦੋਂ ਤੱਕ ਸੀਬੀਆਈ ਕੇਸ ਨੂੰ ਆਪਣੇ ਹੱਥ 'ਚ ਨਹੀਂ ਲੈਂਦੀ, ਉਦੋਂ ਤੱਕ ਸਕੂਲ ਨੂੰ ਬੰਦ ਹੀ ਰੱਖਿਆ ਜਾਵੇ। Ryan international school closed again

ਸੁਪਰੀਮ ਕੋਰਟ ਨੇ ਸਕੂਲਾਂ ਦੀ ਸੁਰੱਖਿਆ ਦੇ ਮਾਮਲੇ 'ਚ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਤੋਂ ਜਵਾਬ ਮੰਗਿਆ ਹੈ ਕਿ ਸਕੂਲਾਂ ਦੀ ਸੁਰੱਖਿਆ 'ਚ ਕੀ ਕਦਮ ਚੁੱਕੇ ਜਾ ਰਹੇ ਹਨ।ਕੋਰਟ ਨੇ 3 ਹਫaਤਿਆਂ 'ਚ ਜਵਾਬ ਦੇਣ ਲਈ ਕਿਹਾ ਹੈ।

—PTC News

Related Post