ਸੀਸੀਐਲ ਕਰਜ਼ੇ ਅਤੇ ਕਰਜ਼ਾ ਮੁਆਫੀ ਉੱਤੇ ਪੰਜਾਬੀਆਂ ਨੂੰ ਬੇਵਕੂਫ ਨਾ ਬਣਾਉਣ ਮਨਪ੍ਰੀਤ ਬਾਦਲ: ਅਕਾਲੀ ਦਲ

By  Joshi January 25th 2018 08:39 PM -- Updated: January 25th 2018 08:41 PM

SAD asks Manpreet Badal not to befool Punjabis on CCL debt and loan waiver: ਸੀਸੀਐਲ ਕਰਜ਼ੇ ਅਤੇ ਕਰਜ਼ਾ ਮੁਆਫੀ ਉੱਤੇ ਪੰਜਾਬੀਆਂ ਨੂੰ ਬੇਵਕੂਫ ਨਾ ਬਣਾਉਣ ਮਨਪ੍ਰੀਤ ਬਾਦਲ: ਅਕਾਲੀ ਦਲ

ਸਿਕੰਦਰ ਮਲੂਕਾ ਨੇ ਕਿਹਾ ਕਿ ਮਨਪ੍ਰੀਤ ਨੇ ਬਠਿੰਡਾ ਥਰਮਲ ਕਲੋਨੀ ਦੇ ਮਾਸੂਮ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉੱਤੇ ਵਰ•ਦਿਆਂ ਉਹਨਾਂ ਨੂੰ 31 ਹਜ਼ਾਰ ਕਰੋੜ ਕੈਸ਼ ਕਰੈਡਿਟ ਲਿਮਟ (ਸੀਐਲਐਲ) ਕਰਜ਼ੇ ਅਤੇ ਕਿਸਾਨੀ ਕਰਜ਼ਾ ਮੁਆਫੀ ਦੇ ਮੁੱਦੇ ਉੱਤੇ ਪੰਜਾਬੀਆਂ ਨੂੰ ਬੇਵਕੂਫ ਬਣਾਉਣ ਤੋਂ ਵਰਜਿਆ ਹੈ ਅਤੇ ਉਹਨਾਂ ਨੂੰ ਦੂਜਿਆਂ ਉੱਤੇ ਉਂਗਲ ਉਠਾਉਣ ਤੋਂ ਪਹਿਲਾਂ ਆਪਣੀਆਂ ਲੋਕ-ਵਿਰੋਧੀਆਂ ਕਾਰਵਾਈਆਂ ਦਾ ਜੁਆਬ ਦੇਣ ਲਈ ਕਿਹਾ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਮਨਪ੍ਰੀਤ ਇਹ ਕਹਿ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ 31 ਹਜ਼ਾਰ ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ (ਸੀਐਲਐਲ) ਦਾ ਕਰਜ਼ਾ ਕੇਂਦਰ ਤੋ ਮੁਆਫ ਕਰਵਾਏ ਜਦਕਿ ਸੂਬੇ ਦਾ ਵਿੱਤ ਮੰਤਰੀ ਹੁੰਦਿਆਂ ਉਹਨਾਂ ਨੇ ਖੁਦ ਅਜਿਹੀ ਕੋਈ ਗੁਜਾਰਿਸ਼ ਨਹੀਂ ਕੀਤੀ ਹੈ।

SAD asks Manpreet Badal not to befool Punjabis on CCL debt and loan waiverਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਪਿਛਲੇ ਸਾਲ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨਾਲ ਇੱਕ ਮੀਟਿੰਗ ਦੌਰਾਨ ਮਨਪ੍ਰੀਤ ਬਾਦਲ ਨੇ ਇਸ ਮੁੱਦੇ ਉੱਤੇ ਇਹ ਕਹਿੰਦਿਆਂ ਅਕਾਲੀ ਦਲ ਦੇ ਸਟੈਂਡ ਦੀ ਪੁਸ਼ਟੀ ਕੀਤੀ ਸੀ ਕਿ ਸੂਬੇ ਵੱਲ 12,500 ਕਰੋੜ ਰੁਪਏ ਦੀ ਜਿਹੜੀ ਮੂਲ ਰਾਸ਼ੀ ਖੜ•ੀ ਹੈ, ਉਹ ਸੂਬੇ ਵੱਲੋਂ ਅਨਾਜ ਦੀ ਖਰੀਦ ਉੱਤੇ ਕੀਤੇ ਗਏ ਖਰਚੇ ਅਤੇ ਕੇਂਦਰ ਸਰਕਾਰ ਵੱਲੋਂ ਅਨਾਜ ਦੀ ਖਰੀਦ ਵਾਸਤੇ ਜਾਰੀ ਕੀਤੇ ਪੈਸੇ ਵਿਚਲੇ ਖੱਪੇ ਦਾ ਹਿੱਸਾ ਹਨ। ਉਹਨਾਂ ਨੇ ਇਹ ਵੀ ਸਵੀਕਾਰ ਕੀਤਾ ਸੀ ਕਿ ਇਸ ਖੱਪੇ ਦਾ ਸੂਬੇ ਨੂੰ 18,500 ਕਰੋੜ ਰੁਪਏ ਦਾ ਵਿਆਜ ਲਗਾਇਆ ਗਿਆ ਹੈ। ਉਹਨਾਂ ਨੇ ਇਸ ਕਰਜ਼ੇ ਨੂੰ ਮੁਆਫ ਕਰਨ ਲਈ ਕੋਈ ਅਪੀਲ ਨਹੀਂ ਸੀ ਕੀਤੀ ਅਤੇ ਹੁਣ ਉਹ ਅਕਾਲੀ ਦਲ ਨੂੰ ਅਜਿਹਾ ਕਰਨ ਲਈ ਕਹਿ ਰਹੇ ਹਨ।

SAD asks Manpreet Badal not to befool Punjabis on CCL debt and loan waiverਕਿਸਾਨਾਂ ਨਾਲ ਕਰਜ਼ਾ ਮੁਆਫੀ ਦੇ ਕੀਤੇ ਵਾਅਦੇ ਤੋਂ ਮੁਕਰਨ ਅਤੇ ਕਾਂਗਰਸ ਸਰਕਾਰ ਦੀ ਮੁਕੰਮਲ ਕਰਜ਼ਾ ਮੁਆਫੀ ਨੂੰ ਲਾਗੂ ਕਰਨ ਵਿਚ ਨਾਕਾਮੀ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਐਨਡੀਏ ਸਰਕਾਰ ਦੇ ਸਿਰ ਮੜ•ਣ ਦੀ ਕੋਸ਼ਿਸ਼ ਕਰਨ ਵਾਸਤੇ ਮਨਪ੍ਰੀਤ ਬਾਦਲ ਦੀ ਨਿਖੇਧੀ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਹ ਮਨਪ੍ਰੀਤ ਬਾਦਲ ਹੀ ਸੀ , ਜਿਸ ਨੇ ਚੋਣ ਮਨੋਰਥ ਪੱਤਰ ਬਣਾਇਆ ਸੀ , ਜਿਸ ਵਿਚ 90 ਹਜ਼ਾਰ ਕਰੋੜ ਰੁਪਏ ਦੀ ਮੁਕੰਮਲ ਕਰਜ਼ਾ ਮੁਆਫੀ ਦਾ ਜ਼ਿਕਰ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਹ ਵੀ ਮਨਪ੍ਰੀਤ ਬਾਦਲ ਹੀ ਸੀ , ਜਿਸ ਨੇ ਮੀਡੀਆ ਨੂੰ ਭਰੋਸਾ ਦਿੱਤਾ ਸੀ ਕਿ ਇਸ ਵਾਅਦੇ ਨੂੰ ਪੂਰਾ ਕਰਨ ਦਾ ਉਸ ਨੇ ਖਾਕਾ ਤਿਆਰ ਕਰ ਰੱਖਿਆ ਹੈ। ਪਰ ਜਦੋਂ ਦੀ ਕਾਂਗਰਸ ਸਰਕਾਰ ਬਣੀ ਹੈ, ਉਹ ਕਰਜ਼ਾ ਮੁਆਫੀ ਦੀ ਗੱਲ ਨੂੰ ਕੇਂਦਰ ਦੇ ਸਿਰ ਮੜ•ਣ ਦੀ ਕੋਸ਼ਿਸ਼ ਕਰ ਰਹੇ ਹਨ। ਕੀ ਉਹਨਾਂ ਨੇ ਕਿਸਾਨਾਂ ਨਾਲ ਅਜਿਹਾ ਵਾਅਦਾ ਕਰਦੇ ਸਮੇਂ ਕੇਂਦਰ ਸਰਕਾਰ ਨੂੰ ਭਰੋਸੇ ਵਿਚ ਲਿਆ ਸੀ?

SAD asks Manpreet Badal not to befool Punjabis on CCL debt and loan waiverਇਹ ਟਿੱਪਣੀ ਕਰਦਿਆਂ ਕਿ ਸਿਰਫ ਇਹੀ ਨਹੀ, ਅਕਾਲੀ ਆਗੂ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਸਾਰੀਆਂ ਲੋਕ ਭਲਾਈ ਸਕੀਮਾਂ, ਇਹ ਚਾਹੇ ਬੁਢਾਪਾ ਪੈਨਸ਼ਨ ਹੋਵੇ, ਸ਼ਗਨ ਸਕੀਮ ਹੋਵੇ, ਆਟਾ ਦਾਲ ਸਕੀਮ ਹੋਵੇ ਜਾਂ ਫਿਰ ਦਲਿਤ ਵਿਦਿਆਰਥੀਆਂ ਲਈ ਵਜ਼ੀਫੇ ਹੋਣ, ਉਸ ਨੇ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਕੇ ਆਪਣੇ ਹਲਕੇ ਦੇ ਵੋਟਰਾਂ ਨੂੰ ਸਜ਼ਾ ਦਿੱਤੀ ਹੈ ਅਤੇ ਬਹਾਨਾ ਇਹ ਬਣਾਇਆ ਹੈ ਕਿ ਇਸ ਪਲਾਂਟ ਨੂੰ ਚਾਲੂ ਰੱਖਣਾ ਫਾਇਦੇਮੰਦ ਨਹੀਂ ਹੈ। ਉਹਨਾਂ ਕਿਹਾ ਬਠਿੰਡਾ ਥਰਮਲ ਪਲਾਂਟ ਕਲੋਨੀ ਸਕੂਲ ਦੇ ਮਾਸੂਮ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ, ਜਿਹੜੇ ਝੂਠੇ ਵਾਅਦੇ ਕਰਨ ਲਈ ਮਨਪ੍ਰੀਤ ਨੂੰ ਗਾਲ•ਾਂ ਰਹੇ ਹਨ। ਇਸ ਤੋਂ ਵੱਧ ਗੈਰ-ਮਨੁੱਖੀ ਕਿਹੜੀ ਗੱਲ ਹੋ ਸਕਦੀ ਹੈ?

—PTC News

Related Post