ਕੇਂਦਰ ਤੇ ਸੂਬਾ ਸਰਕਾਰ ਗੱਲਬਾਤ ਕਰਕੇ ਇਸ ਸੰਕਟ ਦਾ ਛੇਤੀ ਤੋਂ ਛੇਤੀ ਹੱਲ ਕੱਢਣ: ਸੁਖਬੀਰ ਸਿੰਘ ਬਾਦਲ

By  Shanker Badra November 12th 2020 09:14 AM -- Updated: November 12th 2020 05:41 PM

ਕੇਂਦਰ ਤੇ ਸੂਬਾ ਸਰਕਾਰ ਗੱਲਬਾਤ ਕਰਕੇ ਇਸ ਸੰਕਟ ਦਾ ਛੇਤੀ ਤੋਂ ਛੇਤੀ ਹੱਲ ਕੱਢਣ: ਸੁਖਬੀਰ ਸਿੰਘ ਬਾਦਲ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਤੇ ਵਪਾਰ ਅਤੇ ਉਦਯੋਗ ਸਮੇਤ ਪੰਜਾਬੀਆਂ ਨੂੰ ਹੋਏ ਆਰਥਿਕ ਨੁਕਸਾਨ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਪਾਰਟੀ ਨੇ ਕੇਂਦਰ ਤੇ ਰਾਜ ਸਰਕਾਰ ਨੂੰ ਗੱਲਬਾਤ ਕਰ ਕੇ ਇਸ ਸੰਕਟ ਦਾ ਛੇਤੀ ਤੋਂ ਛੇਤੀ ਹੱਲ ਕੱਢਣ ਲਈ ਵੀ ਆਖਿਆ। ਇਸ ਬਾਬਤ ਫੈਸਲਾ ਪਾਰਟੀ ਦੀ ਕੋਰ ਕਮੇਟੀ ਦੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ। ਕੋਰ ਕਮੇਟੀ ਨੇ ਕਿਹਾ ਕਿ ਪੰਜਾਬ ਤਾਂ ਪਹਿਲਾਂ ਹੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਪੰਜਾਬ ਦੀ ਕਾਂਗਰਸ ਸਰਕਾਰ ਵਿਚਾਲੇ ਚਲ ਰਹੇ ਦੋਸਤਾਨਾ ਮੈਚ ਕਾਰਨ ਭਾਰੀ ਕੀਮਤ ਅਦਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਲੋੜੀਂਦੀ ਖਾਦ ਨਹੀਂ ਮਿਲ ਰਹੀ ਜਦਕਿ ਵਪਾਰ ਤੇ ਉਦਯੋਗ ਨੂੰ ਰੋਜ਼ਾਨਾ ਆਧਾਰ 'ਤੇ ਕਰੋੜਾਂ ਰੁਪਏ ਦਾ ਘਾਟਾ ਝੱਲਣਾ ਪੈ ਰਿਹਾ ਹੈ ਕਿਉਂਕਿ ਕੇਂਦਰ ਨੇ ਜਾਣ ਬੁੱਝ ਕੇ ਸੂਬੇ ਲਈ ਆਰਥਿਕ ਖੜੋਤ ਲਾਗੂ ਕੀਤੀ ਹੋਈ ਹੈ।

SAD core committee asks Centre and State to resolve rail imbroglio at the earliest ਕੇਂਦਰ ਤੇ ਸੂਬਾ ਸਰਕਾਰ ਗੱਲਬਾਤ ਕਰਕੇ ਇਸ ਸੰਕਟ ਦਾ ਛੇਤੀ ਤੋਂ ਛੇਤੀ ਹੱਲ ਕੱਢਣ : ਸੁਖਬੀਰ ਸਿੰਘ ਬਾਦਲ

ਕਮੇਟੀ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋਗਲੀ ਖੇਡ ਖੇਡ ਰਹੇ ਹਨ ਅਤੇ ਉਹਨਾਂ ਨੇ ਸਾਜਿਸ਼ ਅਧੀਨ ਕਿਸਾਨਾਂ ਦਾ ਵਪਾਰ ਤੇ ਉਦਯੋਗ ਨਾਲ ਟਕਰਾਅ ਪੈਦਾ ਕੀਤਾ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਜਾਣ ਬੁੱਝ ਕੇ ਅਜਿਹਾ ਕੋਈ ਕਦਮ ਨਹੀਂ ਚੁੱਕਣਾ ਚਾਹੁੰਦੇ, ਜਿਸ ਨਾਲ ਮੌਜੂਦਾ ਗਤੀਰੋਧ ਖਤਮ ਹੋਵੇ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਜਿਨ੍ਹਾਂ ਚਿਰ ਇਹ ਮਾਮਲਾ ਲਟਕਦਾ ਰਹੇਗਾ, ਉਨ੍ਹਾਂ ਹੀ ਉਹਨਾਂ ਦੀ ਸਰਕਾਰ ਦੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰੇਗਾ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਦਿੱਲੀ ਜਾ ਕੇ ਇਕ ਘੰਟੇ ਦਾ ਧਰਨਾ ਦੇਣ ਦਾ ਡਰਾਮਾ ਤਾਂ ਕੀਤਾ ਹੈ ਪਰ ਉਹਨਾਂ ਨੇ ਰੇਲ ਮੰਤਰੀ ਜਾਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਪੰਜਾਬ ਲਈ ਰੇਲ ਸੇਵਾਵਾਂ ਬਹਾਲ ਕਰਾਉਣ ਵਿਚ ਦਿਲਚਸਪੀ ਨਹੀਂ ਵਿਖਾਈ।

SAD core committee asks Centre and State to resolve rail imbroglio at the earliest ਕੇਂਦਰ ਤੇ ਸੂਬਾ ਸਰਕਾਰ ਗੱਲਬਾਤ ਕਰਕੇ ਇਸ ਸੰਕਟ ਦਾ ਛੇਤੀ ਤੋਂ ਛੇਤੀ ਹੱਲ ਕੱਢਣ : ਸੁਖਬੀਰ ਸਿੰਘ ਬਾਦਲ

ਉਹਨਾਂ ਕਿਹਾ ਕਿ ਹੁਣ ਵੀ ਉਹ ਕੇਂਦਰ ਨਾਲ ਕੋਈ ਗੱਲਬਾਤ ਨਹੀਂ ਕਰ ਰਹੇ ਅਤੇ ਉਹਨਾਂ ਨੇ ਪੰਜਾਬੀਆਂ ਨੂੰ ਉਹਨਾਂ ਦੇ ਆਪਣੇ ਹਾਲਾਤ 'ਤੇ ਛੱਡ ਦਿੱਤਾ ਹੈ। ਉਹਨਾਂ ਕਿਹਾ ਕਿ ਅਜਿਹਾ ਵਿਵਹਾਰ ਪੰਜਾਬ ਵਿਚ ਉਦਯੋਗ ਖੇਤਰ ਲਈ ਬਹੁਤ ਨੁਕਸਾਨਦੇਹ ਹੈ ਕਿਉਂਕਿ ਪੰਜਾਬ ਵਿਚ ਤਾਂ ਪਹਿਲਾਂ ਹੀ ਉਦਯੋਗਾਂ ਨੂੰ ਕੱਚਾ ਮਾਲ ਨਾ ਮਿਲਣ ਅਤੇ ਤਿਆਰ ਮਾਲ ਸਪਲਾਈ ਨਾ ਹੋਣ ਕਾਰਨ ਵੱਡਾ ਘਾਟਾ ਝੱਲਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਅਸੀ ਚਾਹੁੰਦੇ ਹਾਂ ਕਿ ਵਪਾਰ ਤੇ ਉਦਯੋਗ ਦੇ ਸਾਰੇ ਮਸਲੇ ਛੇਤੀ ਤੋਂ ਛੇਤੀ ਹੱਲ ਹੋਣ ਤੇ ਉਹਨਾਂ ਲਈ ਜੀ ਐਸ ਟੀ ਦਾ ਬਕਾਇਆ ਵੀ ਤੁਰੰਤ ਅਦਾ ਹੋਵੇ ਤੇ ਬਿਜਲੀ ਦਰਾਂ ਵਿਚ ਕਟੌਤੀ ਕੀਤੀ ਜਾਵੇ ਤਾਂ ਜੋ ਸੂਬੇ ਵਿਚੋਂ ਸਰਮਾਇਆ ਬਾਹਰ ਨਾ ਜਾਵੇ।

SAD core committee asks Centre and State to resolve rail imbroglio at the earliest ਕੇਂਦਰ ਤੇ ਸੂਬਾ ਸਰਕਾਰ ਗੱਲਬਾਤ ਕਰਕੇ ਇਸ ਸੰਕਟ ਦਾ ਛੇਤੀ ਤੋਂ ਛੇਤੀ ਹੱਲ ਕੱਢਣ : ਸੁਖਬੀਰ ਸਿੰਘ ਬਾਦਲ

ਕੈਪਟਨ ਅਮਰਿੰਦਰ ਸਿੰਘ ਨੂੰ ਅੱਗ ਨਾਲ ਨਾ ਖੇਡਣ ਦੀ ਸਲਾਹ ਦਿੰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਵੀ ਦਸਮ ਪਿਤਾ ਦੇ ਨਾਂ 'ਤੇ ਝੂਠੀ ਸਹੁੰ ਚੁੱਕ ਕੇ ਪੰਜਾਬੀਆਂ ਨੁੰ ਧੋਖਾ ਦਿੱਤਾ ਸੀ। ਉਹਨਾਂ ਕਿਹਾ ਕਿ ਜਿਵੇਂ ਮੁੱਖ ਮੰਤਰੀ ਨੇ ਪਹਿਲਾਂ ਦਰਿਆਈ ਪਾਣੀ ਸਮਝੌਤੇ ਰੱਦ ਕਰ ਕੇ ਹਰਿਆਣਾ ਤੇ ਰਾਜਸਥਾਨ ਦਾ ਫਾਇਦਾ ਕੀਤਾ ਕਿਉਂਕਿ ਇਸ ਨਾਲ ਦੋਵਾਂ ਰਾਜਾਂ ਨੂੰ ਯਕੀਨੀ ਪਾਣੀ ਮਿਲਣਾ ਤੈਅ ਹੋ ਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਕੇਂਦਰੀ ਖੇਤੀਬਾੜੀ ਐਕਟਾਂ ਵਿਚ ਸੋਧ ਕਰ ਕੇ ਉਹਨਾਂ ਨੂੰ ਪ੍ਰਵਾਨ ਕਰ ਲਿਆ। ਉਹਨਾਂ ਕਿਹਾ ਕਿ ਇਸ ਸਭ ਤੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਕੇਂਦਰ ਦੇ ਇਸ਼ਾਰਿਆਂ ਮੁਤਾਬਕ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸੇ ਕਾਰਨ ਰਾਜ ਸਰਕਾਰ ਨੇ ਸਾਰੇ ਸੂਬੇ ਨੂੰ ਇਕ ਮੰਡੀ ਬਣਾਉਣ ਦਾ ਬਿੱਲ ਪਾਸ ਨਹੀਂ ਕੀਤਾ ਜਿਸ ਕਾਰਨ ਪੰਜਾਬ ਵਿਚ ਕੇਂਦਰੀ ਖੇਤੀਬਾੜੀ ਐਕਟ ਲਾਗੂ ਹੀ ਨਹੀਂ ਹੋ ਸਕਦੇ ਸੀ।

-PTCNews

Related Post