ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਬਠਿੰਡਾ ਹਲਕੇ ਨੂੰ 'ਬੇਹੱਦ ਸੰਵੇਦਨਸ਼ੀਲ' ਘੋਸ਼ਿਤ ਕਰਨ ਅਤੇ ਅਰਧ ਫੌਜੀ ਦਸਤੇ ਤਾਇਨਾਤ ਕਰਨ ਦੀ ਕੀਤੀ ਅਪੀਲ

By  Shanker Badra May 11th 2019 05:55 PM

ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਬਠਿੰਡਾ ਹਲਕੇ ਨੂੰ 'ਬੇਹੱਦ ਸੰਵੇਦਨਸ਼ੀਲ' ਘੋਸ਼ਿਤ ਕਰਨ ਅਤੇ ਅਰਧ ਫੌਜੀ ਦਸਤੇ ਤਾਇਨਾਤ ਕਰਨ ਦੀ ਕੀਤੀ ਅਪੀਲ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤੀ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਬਠਿੰਡਾ ਲੋਕ ਸਭਾ ਹਲਕੇ ਨੂੰ 'ਬੇਹੱਦ ਸੰਵੇਦਨਸ਼ੀਲ' ਘੋਸ਼ਿਤ ਕਰਕੇ ਇੱਥੇ ਅਰਧ ਫੌਜੀ ਦਸਤੇ ਤਾਇਨਾਤ ਕਰ ਦਿੱਤੇ ਜਾਣ, ਕਿਉਂਕਿ ਸੱਤਾਧਾਰੀ ਪਾਰਟੀ ਇਸ ਸੀਟ ਤੋਂ ਕਾਂਗਰਸੀ ਉਮੀਦਵਾਰ ਨੂੰ ਜਿਤਾਉਣ ਲਈ ਸਥਾਨਕ ਪੁਲਿਸ ਦੀ ਦੁਰਵਰਤੋਂ ਕਰਨ ਸਣੇ ਸਾਰੇ ਨਾਜ਼ਾਇਜ਼ ਹਥਕੰਡਿਆਂ ਦਾ ਇਸਤੇਮਾਲ ਕਰ ਰਹੀ ਹੈ।ਇਸ ਬਾਰੇ ਭਾਰਤੀ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਨੂੰ ਇੱਕ ਚਿੱਠੀ ਸੌਂਪਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੇਂਦਰੀ ਮੰਤਰੀ ਅਤੇ ਅਕਾਲੀ ਦਲ ਪ੍ਰਧਾਨ ਦੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ ਇਸ ਲਈ ਸੱਤਾਧਾਰੀ ਪਾਰਟੀ ਆਪਣਾ ਬਾਦਲ ਪਰਿਵਾਰ ਨੂੰ ਹਰਾਉਣ ਦਾ ਮੁੱਖ ਏਜੰਡਾ ਪੂਰਾ ਕਰਨ ਲਈ ਸਾਰੇ ਗੈਰਕਾਨੂੰਨੀ ਤਰੀਕੇ ਇਸਤੇਮਾਲ ਕਰ ਰਹੀ ਹੈ।

SAD Election Commission Bathinda constituency Sensitive 'declaration Appeal ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਬਠਿੰਡਾ ਹਲਕੇ ਨੂੰ 'ਬੇਹੱਦ ਸੰਵੇਦਨਸ਼ੀਲ' ਘੋਸ਼ਿਤ ਕਰਨ ਅਤੇ ਅਰਧ ਫੌਜੀ ਦਸਤੇ ਤਾਇਨਾਤ ਕਰਨ ਦੀ ਕੀਤੀ ਅਪੀਲ

ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਆਪਣੀਆਂ ਹਾਰਾਂ ਦਾ ਬਦਲਾ ਲੈਣ ਲਈ ਨਾਜ਼ਾਇਜ਼ ਹਥਕੰਡੇ ਇਸਤੇਮਾਲ ਕਰ ਰਹੇ ਹਨ, ਕਿਉਂਕਿ ਮੁੱਖ ਮੰਤਰੀ ਦੇ ਬੇਟੇ ਰਣਇੰਦਰ ਸਿੰਘ ਅਤੇ ਮਨਪ੍ਰੀਤ ਬਾਦਲ ਕ੍ਰਮਵਾਰ 2009 ਅਤੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਸੀਟ ਤੋਂ ਬੀਬੀ ਬਾਦਲ ਕੋਲੋਂ ਹਾਰ ਗਏ ਸਨ।ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਵਿੱਤ ਮੰਤਰੀ ਵੱਲੋਂ ਜਾਰੀ ਦਿੱਤੇ ਜਾ ਰਹੇ ਬਿਆਨ 'ਰਾਜਾ ਵੜਿੰਗ ਦਾ ਹਾਰਨਾ ਮੇਰੀ ਸਿਆਸੀ ਮੌਤ' ਜਾਂ ਵੜਿੰਗ ਨੂੰ ਜਿਤਾਉਣਾ ਮੇਰੀ ਜ਼ਿੰਮੇਵਾਰੀ' ਸਾਫ ਦੱਸਦੇ ਹਨ ਕਿ ਬਠਿੰਡਾ ਸੀਟ ਜਿੱਤਣ ਲਈ ਕਾਂਗਰਸੀ ਆਗੂ ਕਿਸ ਹੱਦ ਤਕ ਜਾ ਸਕਦੇ ਹਨ।ਉਹਨਾਂ ਕਿਹਾ ਕਿ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਲੋਕਾਂ ਨੂੰ ਕਾਂਗਰਸ ਪਾਰਟੀ ਦੀ ਹਮਾਇਤ ਕਰਨ ਲਈ ਧਮਕਾ ਰਹੇ ਹਨ।ਸਥਾਨਕ ਪੁਲਿਸ ਸੱਤਾਧਾਰੀ ਪਾਰਟੀ ਦੇ ਇਸ਼ਾਰੇ ਉੱਤੇ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਵੀ ਰੋਕ ਰਹੀ ਹੈ।

SAD Election Commission Bathinda constituency Sensitive 'declaration Appeal ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਬਠਿੰਡਾ ਹਲਕੇ ਨੂੰ 'ਬੇਹੱਦ ਸੰਵੇਦਨਸ਼ੀਲ' ਘੋਸ਼ਿਤ ਕਰਨ ਅਤੇ ਅਰਧ ਫੌਜੀ ਦਸਤੇ ਤਾਇਨਾਤ ਕਰਨ ਦੀ ਕੀਤੀ ਅਪੀਲ

ਕਾਂਗਰਸੀ ਉਮੀਦਵਾਰ ਰਾਜ ਵੜਿੰਗ ਉੱਤੇ ਵੋਟਾਂ ਵਾਲੇ ਦਿਨ ਅਤੇ ਗਿਣਤੀ ਵਾਲੇ ਦਿਨ ਧੱਕੇਸ਼ਾਹੀ ਕਰਨ ਲਈ ਦੇਸ਼ ਭਰ ਵਿਚੋਂ ਆਪਣੇ ਸਮਰਥਕਾਂ ਨੂੰ ਸੱਦਣ ਦਾ ਦੋਸ਼ ਲਾਉਂਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਇਸ ਹਲਕੇ ਅੰਦਰ ਕੁੱਲ 1729 ਬੂਥ ਹਨ, ਜਿਹਨਾਂ ਵਿਚੋਂ 559 ਬੂਥਾਂ ਨੂੰ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸੰਵੇਦਨਸ਼ੀਲ ਐਲਾਨਿਆ ਜਾ ਚੁੱਕਿਆ ਹੈ।ਉਹਨਾਂ ਕਿਹਾ ਕਿ ਜੇਕਰ ਕਾਂਗਰਸੀ ਉਮੀਦਵਾਰ ਨੂੰ ਜਿਤਾਉਣ ਲਈ ਹਰ ਗਲਤ ਹਥਕੰਡਾ ਵਰਤ ਰਹੀ ਸੂਬਾ ਸਰਕਾਰ ਦਾ ਇੱਕ ਤਿਹਾਈ ਬੂਥਾਂ ਉੱਤੇ ਸਿੱਧਾ ਕੰਟਰੋਲ ਹੈ ਤਾਂ ਇਸ ਹਲਕੇ ਅੰਦਰ ਅਰਧ ਫੌਜੀ ਦਸਤੇ ਤਾਇਨਾਤ ਕਰਨਾ ਬਿਲਕੁੱਲ ਹੀ ਜਰੂਰੀ ਹੋ ਜਾਂਦਾ ਹੈ।ਭਾਰਤੀ ਚੋਣ ਕਮਿਸ਼ਨ ਨੂੰ ਬਠਿੰਡਾ ਹਲਕੇ ਅੰਦਰ ਚੋਣ ਮਾਹੌਲ ਨੂੰ ਖਰਾਬ ਕਰਨ ਵਾਲੀਆਂ ਕੁੱਝ ਤਾਜ਼ੀਆਂ ਘਟਨਾਵਾਂ ਬਾਰੇ ਦੱਸਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਨੂੰ ਖੁਸ਼ ਕਰਨ ਲਈ ਸਥਾਨਕ ਪੁਲਿਸ ਬਹੁਤ ਹੀ ਪੱਖਪਾਤੀ ਤਰੀਕੇ ਨਾਲ ਕੰਮ ਕਰ ਰਹੀ ਹੈ।

SAD Election Commission Bathinda constituency Sensitive 'declaration Appeal ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਬਠਿੰਡਾ ਹਲਕੇ ਨੂੰ 'ਬੇਹੱਦ ਸੰਵੇਦਨਸ਼ੀਲ' ਘੋਸ਼ਿਤ ਕਰਨ ਅਤੇ ਅਰਧ ਫੌਜੀ ਦਸਤੇ ਤਾਇਨਾਤ ਕਰਨ ਦੀ ਕੀਤੀ ਅਪੀਲ

ਉਹਨਾਂ ਦੱਸਿਆ ਕਿ ਸਥਾਨਕ ਪੁਲਿਸ ਦੇ ਪੱਖਪਾਤੀ ਵਤੀਰੇ ਦੇ ਤਾਜ਼ਾ ਝਲਕ 8 ਮਈ 2019 ਨੂੰ ਉਸ ਸਮੇਂ ਵੇਖਣ ਨੂੰ ਮਿਲੀ, ਜਦੋਂ ਬਲਜੀਤ ਸਿੰਘ ਦਾਦੂਵਾਲ ਅਤੇ ਉਸ ਦੇ ਸੈਂਕੜੇ ਸਾਥੀਆਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਰਿਹਾਇਸ਼ ਦਾ ਘਿਰਾਓ ਕਰ ਲਿਆ ਸੀ।ਇਹਨਾਂ ਸਾਰੇ ਸ਼ਰਾਰਤੀ ਤੱਤਾਂ ਨੂੰ ਚੋਣ ਕਮਿਸ਼ਨ ਦੇ ਦਖ਼ਲ ਮਗਰੋਂ ਹੀ ਉਸ ਜਗ੍ਹਾ ਤੋਂ ਹਟਾਇਆ ਗਿਆ ਸੀ, ਕਿਉਂਕਿ ਸਥਾਨਕ ਪੁਲਿਸ ਨੇ ਉਹਨਾਂ ਖ਼ਿਲਾਫ ਕੋਈ ਕਾਰਵਾਈ ਨਹੀਂ ਸੀ ਕੀਤੀ ।ਉਲਟਾ ਪੁਲਿਸ ਨੇ ਉਹਨਾਂ ਨੂੰ ਸਾਰੇ ਪੁਲਿਸ ਨਾਕੇ ਪਾਰ ਕਰਵਾ ਕੇ Aੁੱਚ ਸੁਰੱਖਿਆ ਵਾਲੇ ਇਲਾਕੇ ਵਿਚ ਧਰਨੇ ਉੱਤੇ ਬਿਠਾਉਣ ਵਿਚ ਮਦਦ ਕੀਤੀ ਸੀ।

SAD Election Commission Bathinda constituency Sensitive 'declaration Appeal ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਬਠਿੰਡਾ ਹਲਕੇ ਨੂੰ 'ਬੇਹੱਦ ਸੰਵੇਦਨਸ਼ੀਲ' ਘੋਸ਼ਿਤ ਕਰਨ ਅਤੇ ਅਰਧ ਫੌਜੀ ਦਸਤੇ ਤਾਇਨਾਤ ਕਰਨ ਦੀ ਕੀਤੀ ਅਪੀਲ

ਡਾਕਟਰ ਚੀਮਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਕਾਲੀ ਦਲ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤੀ ਚੋਣਾਂ ਦੌਰਾਨ ਸੂਬਾ ਪੁਲਿਸ ਵੱਲੋਂ ਕੀਤੀ ਪੱਖਪਾਤੀ ਕਾਰਵਾਈ ਨੂੰ ਚੋਣ ਕਮਿਸ਼ਨ ਦੇ ਧਿਆਨ ਵਿਚ ਲਿਆ ਚੁੱਕਿਆ ਹੈ।ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਬਠਿੰਡਾ ਲੋਕ ਸਭਾ ਹਲਕੇ ਅੰਦਰ ਤੁਰੰਤ ਨੀਮ ਫੌਜੀ ਦਸਤੇ ਤਾਇਨਾਤ ਕਰਨ ਦੀ ਮੰਗ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਸੂਬਾ ਪੁਲਿਸ ਕੋਲੋਂ ਨਿਰਪੱਖ ਤਰੀਕੇ ਨਾਲ ਕੰਮ ਕਰਨ ਦੀ ਕੋਈ ਉਮੀਦ ਨਹੀਂ ਹੈ, ਕਿਉਂਕਿ ਇਹ ਸੱਤਾਧਾਰੀ ਪਾਰਟੀ ਦੇ ਦਬਾਅ ਹੇਠ ਕੰਮ ਕਰ ਰਹੀ ਹੈ।

-PTCNews

Related Post