ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਵੱਲੋਂ ਪੰਜਾਬ ਭਰ 'ਚ ਸਾਰੇ ਡੀ.ਸੀ. ਦਫ਼ਤਰਾਂ ਸਾਹਮਣੇ ਦਿੱਤਾ ਜਾਵੇਗਾ ਧਰਨਾ : ਕਰਮਜੀਤ ਭਗੜਾਨਾ

By  Shanker Badra July 17th 2019 05:44 PM -- Updated: July 17th 2019 06:09 PM

ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਵੱਲੋਂ ਪੰਜਾਬ ਭਰ 'ਚ ਸਾਰੇ ਡੀ.ਸੀ. ਦਫ਼ਤਰਾਂ ਸਾਹਮਣੇ ਦਿੱਤਾ ਜਾਵੇਗਾ ਧਰਨਾ : ਕਰਮਜੀਤ ਭਗੜਾਨਾ:ਚੰਡੀਗੜ੍ਹ : ਅੱਜ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਮੁਲਾਜ਼ਮ ਵਿੰਗ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਕਰਮਜੀਤ ਸਿੰਘ ਭਗੜਾਨਾ ਪ੍ਰਧਾਨ ਮੁਲਾਜ਼ਮ ਵਿੰਗ ਦੀ ਪ੍ਰਧਾਨਗੀ ਹੇਠ ਹੋਈ ਹੈ। ਇਸ ਮੀਟਿੰਗ ਵਿੱਚ ਮੁਲਾਜ਼ਮ ਮੰਗਾਂ 'ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਮੌਜੂਦਾ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਬੇ-ਰੁੱਖੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।ਮੁਲਾਜ਼ਮਾਂ ਦੀਆਂ ਭੱਖਦੀਆਂ ਮੰਗਾਂ ਜਿਵੇਂ ਕਿ 2004 ਵਾਲੀ ਪੁਰਾਣੀ ਪੈਨਸ਼ਨ ਬਹਾਲ ਕਰਨਾ ,ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਲਾਗੂ ਕਰਨਾ, ਐਡਹਾਕ, ਕੰਟਰੈਕਟ, ਡੈਲੀ ਬੇਜਿਸ, ਵਰਕਚਾਰਜ ਤੇ ਓਨ-ਸੋਰਸ਼ਿਜ ਮੁਲਾਜ਼ਮਾਂ ਨੂੰ ਪੱਕੇ ਕਰਨਾ, ਸਰਕਾਰ ਵੱਲੋਂ 200/- ਰੁਪਏ ਮੁਲਾਜਮਾਂ ਦੀ ਤਨਖਾਹ ਵਿੱਚੋਂ ਹਰ ਮਹੀਨੇ ਜਜੀਆ ਟੈਕਸ ਲਗਾਇਆ ਹੈ ਉਹ ਤੁਰੰਤ ਬੰਦ ਕੀਤਾ ਜਾਵੇ, ਅਧਿਆਪਕਾਂ ਦੀ ਤਨਖਾਹ 42000/- ਤੋਂ ਘਟਾ ਕੇ 15 ਹਜ਼ਾਰ ਕੀਤੀ ਗਈ ਹੈ, ਉਹ ਤੁਰੰਤ ਮੁੜ ਬਹਾਲ ਕੀਤੀ ਜਾਵੇ।

SAD employee wing All Punjab DC Office will be given Protest : Charanjit Singh Brar ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਵੱਲੋਂ ਪੰਜਾਬ ਭਰ 'ਚ ਸਾਰੇ ਡੀ.ਸੀ. ਦਫਤਰ ਦੇ ਸਹਾਮਣੇ ਦਿੱਤਾ ਜਾਵੇਗਾ ਧਰਨਾ : ਚਰਨਜੀਤ ਸਿੰਘ ਬਰਾੜ

ਇਨ੍ਹਾਂ ਤੋਂ ਇਲਾਵਾ ਹੋਰ 18 ਸੂਤਰੀ ਮੰਗ ਪੱਤਰ ਤੇ ਵਿਚਾਰ ਕੀਤਾ ਗਿਆ। ਜਿਸ ਕਰਕੇ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਇਹ ਵੀ ਮੰਗ ਕੀਤੀ ਗਈ ਹੈ ਕਿ ਰਣਜੀਤ ਸਾਗਰ ਡੈਮ 'ਤੇ ਖਾਲੀ ਪਏ ਖੰਡਰ ਹੋ ਰਹੇ ਕੁਆਟਰਾਂ ਨੂੰ ਮੌਜੂਦਾ ਮੁਲਾਜ਼ਮਾਂ ਤੇ ਸੇਵਾ ਮੁਕਤ ਕਰਮਚਾਰੀਆਂ ਨੂੰ ਲੀਜ 'ਤੇ ਦਿੱਤਾ ਜਾਵੇ। ਬਿਜਲੀ ਬੋਰਡ ਦੀ ਤਰਜ 'ਤੇ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰ ਕੰਡੀ ਡੈਮ ਦੇ ਮੁਲਾਜ਼ਮਾਂ ਨੂੰ ਬਿਜਲੀ ਦੇ 250 ਯੂਨਿਟ ਮੁਆਫ ਕੀਤੇ ਜਾਣ।

SAD employee wing All Punjab DC Office will be given Protest : Charanjit Singh Brar ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਵੱਲੋਂ ਪੰਜਾਬ ਭਰ 'ਚ ਸਾਰੇ ਡੀ.ਸੀ. ਦਫਤਰ ਦੇ ਸਹਾਮਣੇ ਦਿੱਤਾ ਜਾਵੇਗਾ ਧਰਨਾ : ਚਰਨਜੀਤ ਸਿੰਘ ਬਰਾੜ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਸ਼ੇ ਵਿੱਚ ਟੱਲੀ ਔਰਤ ਨੇ ਟ੍ਰੈਫਿਕ ਪੁਲਿਸ ਦੇ ASI ਨਾਲ ਕੀਤੀ ਕੀਤੀ ਧੱਕਾ ਮੁੱਕੀ , ਕੱਢੀਆਂ ਗਾਲ੍ਹਾਂ ,ਵੀਡੀਓ ਵਾਇਰਲ

ਇਸ ਮੀਟਿੰਗ ਵਿੱਚ ਮੁਲਾਜ਼ਮ ਵਿੰਗ ਦੇ ਜਨਰਲ ਸਕੱਤਰ ਬੀਬੀ ਸਤਵੰਤ ਕੌਰ ਜੌਹਲ, ਸੀਨੀਅਰ ਮੀਤ ਪ੍ਰਧਾਨ ਬੀ.ਐਸ. ਖੋਖਰ, ਰਵਿੰਦਰ ਸਿੰਘ ਜੱਗਾ, ਈਸ਼ਰ ਸਿੰਘ ਮੀਤ ਪ੍ਰਧਾਨ, ਮਲਕੀਤ ਸਿੰਘ ਰੈਲੋਂ, ਨਰਿੰਦਰ ਸਿੰਘ ਗੜਾਂਗਾ, ਹਰਿੰਦਰਜੀਤ ਸਿੰਘ ਅੰਮ੍ਰਿਤਸਰ, ਸਤਬੀਰ ਸਿੰਘ ਖੱਟੜਾ, ਹਰਦੇਵ ਸਿੰਘ, ਰਣਜੀਤ ਸਿੰਘ ਸਿੱਧੂ ਰਾਣਾ ਪੰਜਾਬ ਰੋਡਵੇਜ਼ ਆਦਿ ਮੁੱਖਿਆ ਫੈਸਲਾ ਕੀਤਾ ਕਿ ਸੁਤੀ ਹੋਈ ਸਰਕਾਰ ਨੂੰ ਜਗਾਉਣ ਲਈ ਅਤੇ ਆਪਣੀਆਂ ਮੰਗਾਂ ਬਣਾਉਣ ਲਈ ਮਿਤੀ 7 ਅਗਸਤ ਨੂੰ ਮੁਲਾਜ਼ਮ ਵਿੰਗ ਵੱਲੋਂ ਪਠਾਨਕੋਟ ਵਿਖੇ, 8 ਅਗਸਤ ਨੂੰ ਗੁਰਦਾਸਪੁਰ ਅਤੇ 21 ਅਗਸਤ ਨੂੰ ਹੁਸ਼ਿਆਰਪੁਰ ਵਿਖੇ ਧਰਨਾ ਦਿੱਤਾ ਜਾਵੇਗਾ। ਅਗਰ ਫਿਰ ਵੀ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਨਾਂ ਮੰਨੀਆਂ ਤਾਂ ਜਥੇਬੰਦੀ ਅਗਲੇ ਵੱਡੇ ਸੰਘਰਸ਼ ਲਈ ਮਜਬੂਰ ਹੋਵੇਗੀ ਤੇ ਉਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।

-PTCNews

Related Post