ਸੁਖਬੀਰ ਸਿੰਘ ਬਾਦਲ ਨੇ ਢੀਂਡਸਾ ਪਰਿਵਾਰ ਨੂੰ ਲਿਆ ਨਿਸ਼ਾਨੇ 'ਤੇ, ਕਿਹਾ ਪਰਮਿੰਦਰ 'ਤੇ ਸੁਖਦੇਵ ਸਿੰਘ ਢੀਂਡਸਾ ਨੇ ਥੋਪਿਆ ਆਪਣਾ ਫੈਸਲਾ

By  Jashan A February 2nd 2020 03:35 PM -- Updated: February 2nd 2020 03:37 PM

SAD Rally In Sangrur: ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਅੱਜ ਸੂਬਾ ਸਰਕਾਰ ਖਿਲਾਫ ਹੱਲਾ ਬੋਲਿਆ ਜਾ ਰਿਹਾ ਹੈ। ਰੈਲੀ 'ਚ ਮੌਜੂਦ ਆਗੂਆਂ ਵੱਲੋਂ ਪਹੁੰਚੇ ਹੋਏ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ ਅਤੇ ਢੀਂਡਸਾ ਪਰਿਵਾਰ ਨੂੰ ਲੰਮੇ ਹੱਥੀਂ ਲਿਆ।

Shiromani Akali Dal Rally In Sangrurਇਸ ਮੌਕੇ ਉਹਨਾਂ ਢੀਂਡਸਾ ਪਰਿਵਾਰ 'ਤੇ ਤੰਜ ਕਸਦਿਆਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨੇ ਜੋ ਕਿਹਾ, ਪਾਰਟੀ ਨੇ ਉਹੀ ਕੀਤਾ ਤੇ ਢੀਂਡਸਾ ਦੀ ਮਰਜ਼ੀ ਮੁਤਾਬਕ ਪਾਰਟੀ ਦੇ ਕਈ ਯੋਗ ਆਗੂਆਂ ਤੇ ਵਰਕਰਾਂ ਨੂੰ ਅੱਖੋਂ-ਪਰੋਖੇ ਕੀਤਾ। ਉਹਨਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਪੁੱਤਰ ਪਰਮਿੰਦਰ 'ਤੇ ਆਪਣਾ ਫੈਸਲਾ ਥੋਪਿਆ ਹੈ।

Shiromani Akali Dal Rally In Sangrurਅੱਗੇ ਉਹਨਾਂ ਟਕਸਾਲੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਬਿਨਾਂ ਫਾਇਦਾ-ਨੁਕਸਾਨ ਦੇਖੇ ਪਾਰਟੀ ਨਾਲ ਡਟਣ ਵਾਲਾ ਹੀ ਟਕਸਾਲੀ ਹੁੰਦਾ ਹੈ ਨਾ ਕਿ ਪਾਰਟੀ ਤੋਂ ਕੁਝ ਮੰਗਣ ਵਾਲਾ ਟਕਸਾਲੀ ਹੁੰਦਾ ਹੈ। ਉਹਨਾਂ ਕਿਹਾ ਕਿ ਇਹਨਾਂ ਜਾਅਲੀ ਟਕਸਾਲੀਆਂ ਨੇ ਕੈਪਟਨ ਦੇ ਨਜ਼ਦੀਕੀਆਂ ਨਾਲ ਏਕਾ ਕੀਤਾ ਹੈ ਤੇ ਉਹ ਕਾਂਗਰਸ ਸਰਕਾਰ ਨਾਲ ਰਲ ਕੇ ਕੰਮ ਕਰ ਰਹੇ ਹਨ।

ਹੋਰ ਪੜ੍ਹੋ: ਪਟਿਆਲਾ: ਪੰਜਾਬ 'ਚ ਕਾਂਗਰਸ ਅਤੇ ਗੈਂਗਸਟਰ ਹੋਏ ਇਕੱਠੇ: ਬਿਕਰਮ ਮਜੀਠੀਆ

ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਹੈ ਕਿ ਉਹ 1 ਦਿਨ ਲਈ ਖਜ਼ਾਨਾ ਉਹਨਾਂ ਨੂੰ ਸੌਂਪੇ ਤਾਂ ਉਹ ਉਸ ਨੂੰ ਭਰ ਕਰ ਦਿਖਾਉਣਗੇ।ਅੱਗੇ ਉਹਨਾਂ ਕਿਹਾ ਕਿ ਅਗਲੇ 5 ਸਾਲਾ 'ਚ ਸਰਕਾਰ ਬਨਣ 'ਤੇ ਪੰਜਾਬ ਦੇ ਹਰ ਪਿੰਡ 'ਚ ਪੀਣ ਦਾ ਪਾਣੀ, ਸੀਵਰੇਜ ਅਤੇ ਸੜਕਾਂ ਬਣਾਈਆਂ ਜਾਣਗੀਆਂ।

Shiromani Akali Dal Rally In Sangrurਜ਼ਿਕਰਯੋਗ ਹੈ ਕਿ ਅਕਾਲੀ ਦਲ ਵੱਲੋਂ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਕਥਿਤ ਝੂਠੇ ਵਾਅਦਿਆਂ ਦੀ ਪੋਲ ਖੋਲ੍ਹੀ ਜਾ ਰਹੀ ਹੈ ਤੇ ਬਿਜਲੀ, ਬੇਰੁਜ਼ਗਾਰੀ, ਕਿਸਾਨ ਖੁਦਕੁਸ਼ੀਆਂ ਸਣੇ ਭਖਦੇ ਮੁੱਦਿਆਂ ‘ਤੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।

-PTC News

Related Post