ਸ਼੍ਰੋਮਣੀ ਅਕਾਲੀ ਦਲ ਨੇ ਰਾਜ ਭਵਨ ਵੱਲ ਕੀਤਾ ਵਿਸ਼ਾਲ ਰੋਸ ਮਾਰਚ, ਵਰਕਰਾਂ ਨੇ ਦਿੱਤੀਆਂ ਗ੍ਰਿਫਤਾਰੀਆਂ

By  Shanker Badra August 8th 2020 06:07 PM

ਸ਼੍ਰੋਮਣੀ ਅਕਾਲੀ ਦਲ ਨੇ ਰਾਜ ਭਵਨ ਵੱਲ ਕੀਤਾ ਵਿਸ਼ਾਲ ਰੋਸ ਮਾਰਚ, ਵਰਕਰਾਂ ਨੇ ਦਿੱਤੀਆਂ ਗ੍ਰਿਫਤਾਰੀਆਂ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਰਾਜ ਭਵਨ ਤੱਕ ਵਿਸ਼ਾਲ ਰੋਸ ਮਾਰਚ ਕਰਦਿਆਂ ਮੰਗ ਕੀਤੀ ਕਿ ਸ਼ਰਾਬ ਮਾਫੀਆ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਹਾਈ ਕਮਾਂਡ ਨੂੰ  ਨੂੰ ਪੰਜਾਬ ਵਿਚ ਕਾਂਗਰਸੀ ਆਗੂਆਂ ਤੇ ਵਿਧਾਇਕਾਂ ਦੀ ਪੁਸ਼ਤ ਪਨਾਹੀ ਹੇਠ ਚਲ ਰਹੇ ਗੈਰ ਕਾਨੂੰਨੀ ਸ਼ਰਾਬ ਦੇ ਧੰਦੇ ਦੀ ਕਿਸੇ ਵੀ ਜਾਂਚ ਨੂੰ ਰੋਕਣ ਲਈ 2000 ਕਰੋੜ ਰੁਪਏ ਅਦਾ ਕੀਤੇ ਜਾਣ ਦੇ ਮਾਮਲੇ ਦੀ ਨਿਰਪੱਖ ਜਾਂਚ ਮੰਗੀ। ਸਾਬਕਾ ਐਮ ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਪਟਿਆਲਾ ਸ਼ਹਿਰੀ ਅਤੇ ਆਨੰਦਪੁਰ ਸਾਹਿਬ ਹਲਕਿਆਂ ਤੋਂ ਪਾਰਟੀ ਵਰਕਰਾਂ ਅਤੇ ਜ਼ਹਿਰੀਲੀ ਸ਼ਰਾਬ ਦੇ ਪੀੜਤ ਪਰਿਵਾਰਾਂ ਨੇ ਵਿਸ਼ਾਲ ਰੋਸ ਮਾਰਚ ਕੱਢਿਆ ਜਿਸਨੂੰ ਰਾਜ ਭਵਨ ਤੋਂ 200 ਮੀਟਰ ਦੂਰ ਰੋਕ ਲਿਆ ਗਿਆ। ਇਸ ਉਪਰੰਤ ਵਿਖਾਵਾਕਾਰੀਆਂ ਨੇ ਧਰਨਾ ਦੇ ਦਿੱਤਾ ਤੇ ਗ੍ਰਿਫਤਾਰੀਆਂ ਦਿੱਤੀਆਂ।

ਸ਼੍ਰੋਮਣੀ ਅਕਾਲੀ ਦਲ ਨੇ ਰਾਜ ਭਵਨ ਵੱਲ ਕੀਤਾ ਵਿਸ਼ਾਲ ਰੋਸ ਮਾਰਚ, ਵਰਕਰਾਂ ਨੇ ਦਿੱਤੀਆਂ ਗ੍ਰਿਫਤਾਰੀਆਂ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਰਿਪੋਰਟਾਂ ਦੇ ਮੁਤਾਬਕ ਸ਼ਰਾਬ ਮਾਫੀਆ ਨੇ 2000 ਕਰੋੜ ਰੁਪਏ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਇਲਾਵਾ ਕਾਂਗਰਸ ਹਾਈ ਕਮਾਂਡ ਨੂੰ ਭੇਜੇ ਹਨ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਕੀਤਾ ਗਿਆ ਤਾਂ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਰਾਜਪੁਰਾ ਦੀ ਨਜਾਇਜ਼ ਸ਼ਰਾਬ ਡਿਸਟੀਲਰੀ ਕਮ ਬੋਟਲਿੰਗ ਪਲਾਂਟਾਂ ਦੀ ਫਾਈਲ ਐਨਫੋਰਸਮੈਂਟ ਡਾਇਰੈਕਟੋਰੈਟ ਨੂੰ ਦੇਣ ਤੋਂ ਇਨਕਾਰ ਕਰ ਦੇਵੇ। ਉਹਨਾਂ ਕਿਹਾ ਕਿ ਸ਼ਰਾਬ ਮਾਫੀਆ ਜਾਣਦਾ ਹੈ ਕਿ ਜੇਕਰ ਫਾਈਲ ਈ ਡੀ ਨੂੰ ਦੇ ਦਿੱਤੀ ਗਈ ਤਾਂ ਈ ਡੀ ਵੱਲੋਂ ਇਹ ਪੈਸਾ ਕਿਥੇ ਕਿਥੇ ਗਿਆ ਇਸਦੀ ਪੈੜ ਨੱਪ ਲਈ ਜਾਵੇਗੀ ਅਤੇ ਸਿਆਸੀ ਲਾਭਕਾਰ ਬੇਨਕਾਬ ਹੋ ਜਾਣਗੇ। ਉਹਨਾਂ ਕਿਹਾ ਕਿ ਇਸੇ ਲਈ ਪੈਸਾ ਕਾਂਗਰਸ ਹਾਈ ਕਮਾਂਡ ਨੂੰ ਭੇਜਿਆ ਗਿਆ ਤਾਂ ਕਿ ਕਾਂਗਰਸ ਸਰਕਾਰ 'ਤੇ ਦਬਾਅ ਨਾ ਪਾਇਆ ਜਾ ਸਕੇ ਕਿ ਕੇਸ ਦੀਆਂ ਫਾਈਲਾਂ ਈ ਡੀ ਨੂੰ ਸੌਂਪੀਆਂ ਜਾਣ ਅਤੇ  ਪੰਜਾਬ ਵਿਚ ਨਜਾਇਜ਼ ਸ਼ਰਾਬ ਵਪਾਰ ਦੀ ਆਜ਼ਾਦਾ ਤੇ ਨਿਰਪੱਖ ਜਾਂਚ ਹੋਵੇ।

ਸ਼੍ਰੋਮਣੀ ਅਕਾਲੀ ਦਲ ਨੇ ਰਾਜ ਭਵਨ ਵੱਲ ਕੀਤਾ ਵਿਸ਼ਾਲ ਰੋਸ ਮਾਰਚ, ਵਰਕਰਾਂ ਨੇ ਦਿੱਤੀਆਂ ਗ੍ਰਿਫਤਾਰੀਆਂ

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਸ ਨਵੇਂ ਖੁਲ•ਾਸੇ ਤੋਂ ਸਪਸ਼ਟ ਹੋ ਰਿਹਾ ਹੈ ਕਿ ਕਾਂਗਰਸ ਹਾਈ ਕਮਾਂਡ ਪੰਜਾਬ ਵਿਚ ਸ਼ਰਾਬ ਮਾਫੀਆ ਨਾਲ ਰਲੀ ਹੋਈ ਹੈ ਤੇ ਇਹ ਮੌਜੂਦਾ ਰਾਜਪਾਲ ਵੀ ਪੀ ਸਿੰਘ ਬਦਨੌਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਦੇ ਹੁਕਮ ਦੇਣ ਅਤੇ ਤੁਰੰਤ ਸੂਬੇ ਦੀ  ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਬਰਖ਼ਾਸਤ ਕੀਤੇ ਜਾਣ ਦੀ ਸਿਫਾਰਸ਼ ਕਰਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੀ ਸ਼ੱਕ ਦੇ ਘੇਰੇ ਵਿਚ ਹਨ ਕਿਉਂਕਿ ਉਹਨਾਂ ਦੇ ਅਧੀਨ ਆਬਕਾਰੀ ਵਿਭਾਗ ਦਾ 5600 ਕਰੋੜ ਰੁਪਏ ਨੁਕਸਾਨ ਹੋਇਆ ਹੈ ਤੇ ਉਹ  ਤਿੰਨ ਜ਼ਿਲਿ•ਆਂ ਵਿਚ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਰੋਕਣ ਵਿਚ ਨਾਕਾਮ ਰਹੇ ਹਨ ਜਿਸ ਕਾਰਨ 130 ਜਣਿਆਂ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬਰਖ਼ਾਸਤ ਕਰਨ ਦੀ ਫੌਰੀ ਲੋੜ ਹੈ ਕਿਉਂਕਿ ਮੁੱਖ ਮੰਤਰੀ ਨੇ ਉਹਨਾਂ ਕਾਂਗਰਸੀ ਵਿਧਾਇਕਾਂ ਖਿਲਾਫ ਕਾਰਵਾਈ ਕਰਨ ਤੋਂ ਨਾਂਹ ਕਰ ਦਿੱਤੀ ਹੈ ਜਿਹਨਾਂ ਨੇ ਪੀੜਤ ਪਰਿਵਾਰਾਂ ਨੇ ਜ਼ਹਿਰੀਲੀ ਸ਼ਰਾਬ ਵੰਡਣ ਦਾ ਮੁਜਰਮ ਕਰਾਰ ਦਿੱਤਾ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਰਾਜ ਭਵਨ ਵੱਲ ਕੀਤਾ ਵਿਸ਼ਾਲ ਰੋਸ ਮਾਰਚ, ਵਰਕਰਾਂ ਨੇ ਦਿੱਤੀਆਂ ਗ੍ਰਿਫਤਾਰੀਆਂ

ਪ੍ਰੋ. ਚੰਦੂਮਾਜਰਾ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਨਿਆਂ ਮੁੱਖ ਮੰਤਰੀ ਨੂੰ ਬਰਖ਼ਾਸਤ ਕਰ ਕੇ ਅਤੇ ਇਸ ਮਗਰੋਂ ਪੀੜਤ ਪਰਿਵਾਰਾਂ ਨੇ ਜਿਹੜੇ ਵਿਧਾਇਕ ਮੁਜਰਮ ਦੋਸ਼ੀ ਠਹਿਰਾਏ ਹਨ, ਉਹਨਾਂ ਖਿਲਾਫ 302 ਦਾ ਕੇਸ ਦਰਜ ਕਰ ਕੇ ਅਤੇ ਕਾਂਗਰਸ ਦੇ ਸਹਿਯੋਗੀਆਂ ਦੀਆਂ ਦੋ ਡਿਸਟੀਲਰੀਆਂ ਜੋ ਅਪਰਾਧ ਵਿਚ ਸ਼ਾਮਲ ਹਨ, ਨੂੰ ਸੀਲ ਕਰ ਤੇ ਸਾਰੇ ਮੁਜਰਮਾਂ ਦੀਆਂ ਜਾਇਦਾਦਾਂ ਜ਼ਬਤ ਕਰ ਕੇ ਹੀ ਦਿੱਤਾ ਜਾ ਸਕਦਾ ਹੈ। ਅਕਾਲੀ ਆਗੂ ਨੇ ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਉਹਨਾਂ ਕਾਂਗਰਸੀ ਵਿਧਾਇਕਾਂ ਦੀ ਸੂਚੀ ਕਾਂਗਰਸ ਦੇ ਰਾਜ ਸਭਾ ਐਮ ਪੀ ਤੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਤੋਂ ਲੈਣ ਜਿਹੜੇ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿਚ ਸ਼ਾਮਲ ਹਨ ਅਤੇ ਇਹਨਾਂ 'ਤੇ ਤੁਰੰਤ ਕਾਰਵਾਈ ਕਰਨ।

ਸ਼੍ਰੋਮਣੀ ਅਕਾਲੀ ਦਲ ਨੇ ਰਾਜ ਭਵਨ ਵੱਲ ਕੀਤਾ ਵਿਸ਼ਾਲ ਰੋਸ ਮਾਰਚ, ਵਰਕਰਾਂ ਨੇ ਦਿੱਤੀਆਂ ਗ੍ਰਿਫਤਾਰੀਆਂ

ਸਾਬਕਾ ਐਮ ਪੀ  ਨੇ ਇਹ ਵੀ ਦੱਸਿਆ ਕਿ ਕਾਂਗਰਸੀ ਮੰਤਰੀਆਂ ਕਾਂਗਰਸ ਦੇ ਮੰਤਰੀ ਦਿਨ ਦਿਹਾੜੇ ਲੁੱਟਾਂ ਦੇ ਕੰਮ ਵਿਚ ਵੀ ਸ਼ਾਮਲ ਹਨ ਕਿਉਂਕਿ ਉਹ ਪੰਚਾਇਤਾਂ ਨੂੰ ਮਤੇ ਪਾ ਕੇ ਮੁਹਾਲੀ ਜ਼ਿਲ•ੇ ਵਿਚ 1000 ਕਰੋੜ ਰੁਪਏ ਕੀਮਤ ਦੀ ਪੰਚਾਇਤੀ ਜ਼ਮੀਨ ਛੱਡਣ ਵਾਸਤੇ ਕਹਿ ਰਹੇ ਹਨ। ਉਹਨਾਂ ਕਿਹਾ ਕਿ ਹਾਲ ਹੀ ਵਿਚ ਸਰਕਾਰ ਨੇ ਬੜੀ ਪਿੰਡ ਤੇ ਬਲੋਂਗੀ ਵਿਚ 25 ਏਕੜ ਜ਼ਮੀਨ ਲੈਣ ਵਾਸਤੇ ਮਤਾ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਅਕਾਲੀ ਦਲ ਪੰਚਾਇਤੀ ਜ਼ਮੀਨਾਂ ਨੂੰ ਇਸ ਤਰੀਕੇ ਲੁੱਟਣ ਦੀ ਆਗਿਆ ਨਹੀਂ ਦੇਵੇਗਾ। ਇਸ ਮੌਕੇ ਜਿਹਨਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਉਹਨਾਂ ਵਿਚ ਧਰਨਾ ਕੋਆਰਡੀਨੇਟਰ ਚਰਨਜੀਤ ਬਰਾੜ, ਹਰਿੰਦਰਪਾਲ ਚੰਦੂਮਾਜਰਾ, ਸੁਰਜੀਤ ਗੜ•ੀ, ਚਰਨਜੀਤ ਕਾਲਾਵਲ, ਹਰਪਾਲ ਜੁਨੇਜਾ, ਮਨਜੀਤ ਮੂਧੋਂ, ਪਰਮਜੀਤ ਕਾਹਲੋਂ, ਗੁਰਮੁਖ ਸੋਹਲ, ਅਵਤਾਰ ਮੌਲੀ, ਨਰਦੇਵ ਸਿੰਘ ਆਕੜੀ, ਅੰਮ੍ਰਿਤਪਾਲ ਖੱਟੜਾ, ਰਾਜਵਿੰਦਰ ਲੱਕੀ, ਸੁਖਬੀਰ ਅਬਲੋਵਾਲ ਅਤੇ ਬ੍ਰਿਗ ਰਾਜ ਕੁਮਾਰ ਸ਼ਾਮਲ ਸਨ।

-PTCNews

Related Post