ਸਲਮਾਨ ਖਾਨ ਦੀ ਜਮਾਨਤ 'ਤੇ ਫੈਸਲਾ ਅੱਜ ,ਸਲਮਾਨ ਦੇ ਜੱਜ ਸਮੇਤ 87 ਦਾ ਤਬਾਦਲਾ

By  Shanker Badra April 7th 2018 09:42 AM -- Updated: May 1st 2018 02:28 PM

ਸਲਮਾਨ ਖਾਨ ਦੀ ਜਮਾਨਤ 'ਤੇ ਫੈਸਲਾ ਅੱਜ ,ਸਲਮਾਨ ਦੇ ਜੱਜ ਸਮੇਤ 87 ਦਾ ਤਬਾਦਲਾ:ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਬਾਲੀਵੁੱਡ ਦੇ ਸਟਾਰ ਸਲਮਾਨ ਖਾਨ ਦੀ ਜ਼ਮਾਨਤ ਅਰਜ਼ੀ 'ਤੇ ਫ਼ੈਸਲਾ ਅੱਜ ਸੁਣਾਇਆਂ ਜਾਵੇਗਾ।ਹਾਲਾਂਕਿ ਇਸ ਵਿਚਕਾਰ ਵੱਡਾ ਫੇਰ ਬਦਲ ਸਾਹਮਣੇ ਆਇਆ ਹੈ।ਸਲਮਾਨ ਖਾਨ ਦੀ ਜਮਾਨਤ 'ਤੇ ਫੈਸਲਾ ਅੱਜ ,ਸਲਮਾਨ ਦੇ ਜੱਜ ਸਮੇਤ 87 ਦਾ ਤਬਾਦਲਾਸਲਮਾਨ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਨ ਵਾਲੇ ਜੱਜ ਰਵਿੰਦਰ ਕੁਮਾਰ ਜੋਸ਼ੀ ਸਮੇਤ 87 ਜੱਜਾਂ ਦਾ ਰਾਜਸਥਾਨ ਹਾਈਕੋਰਟ ਨੇ ਤਬਾਦਲਾ ਕਰ ਦਿੱਤਾ ਹੈ।ਅਜਿਹੇ 'ਚ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਅੱਜ ਵੀ ਸਲਮਾਨ ਦੀ ਜ਼ਮਾਨਤ 'ਤੇ ਫ਼ੈਸਲਾ ਨਾ ਹੋ ਪਾਵੇ ਤੇ ਇਸ ਤਰ੍ਹਾਂ ਅਗਲੀ ਕਾਰਵਾਈ ਸੋਮਵਾਰ ਨੂੰ ਸ਼ੁਰੂ ਹੋ ਸਕਦੀ ਹੈ।ਸਲਮਾਨ ਦੀ ਜ਼ਮਾਨਤ 'ਤੇ ਸੁਣਵਾਈ ਕਰਨ ਵਾਲੇ ਜੱਜ ਰਵਿੰਦਰ ਕੁਮਾਰ ਜੋਸ਼ੀ ਨੂੰ ਸਿਰੋਹੀ ਭੇਜ ਦਿੱਤਾ ਗਿਆ ਹੈ,ਜਦਕਿ ਜੋਧਪੁਰ ਸੈਸ਼ਨਜ਼ ਕੋਰਟ ਦੇ ਨਵੇਂ ਜੱਜ ਹੁਣ ਚੰਦਰ ਕੁਮਾਰ ਸੋਂਗਰਾ ਹੋਣਗੇ।ਸਲਮਾਨ ਖਾਨ ਦੀ ਜਮਾਨਤ 'ਤੇ ਫੈਸਲਾ ਅੱਜ ,ਸਲਮਾਨ ਦੇ ਜੱਜ ਸਮੇਤ 87 ਦਾ ਤਬਾਦਲਾ87 ਜੱਜਾਂ ਦੇ ਤਬਾਦਲਿਆਂ ਨੂੰ ਰੁਟੀਨ ਮੰਨਿਆ ਜਾ ਰਿਹਾ ਹੈ।ਬਿਸ਼ਨੋਈ ਸਮਾਜ ਦੇ ਵਕੀਲ ਦਾ ਕਹਿਣਾ ਹੈ ਕਿ ਹੁਣ ਨਵੇਂ ਜੱਜ ਦੀ ਸੋਚ 'ਤੇ ਨਿਰਭਰ ਕਰਦਾ ਹੈ ਕਿ ਉਹ ਅੱਜ ਸਲਮਾਨ ਖਾਨ ਦੇ ਮਾਮਲੇ 'ਚ ਸੁਣਵਾਈ ਕਰਨਗੇ ਜਾਂ ਨਹੀਂ।ਇਹ ਘਟਨਾ 'ਹਮ ਸਾਥ ਸਾਥ ਹੈ' ਫਿਲਮ ਦੀ ਸ਼ੂਟਿੰਗ ਦੇ ਦੌਰਾਨ 2 ਅਕਤੂਬਰ 1998 ਦੀ ਹੈ।ਸਲਮਾਨ ਖਾਨ ਦੀ ਜਮਾਨਤ 'ਤੇ ਫੈਸਲਾ ਅੱਜ ,ਸਲਮਾਨ ਦੇ ਜੱਜ ਸਮੇਤ 87 ਦਾ ਤਬਾਦਲਾਸ਼ੂਟਿੰਗ ਦੌਰਾਨ ਸਲਮਾਨ ਖਾਨ ਉੱਤੇ ਕਾਲੇ ਹਿਰਨ ਦਾ ਸ਼ਿਕਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ।ਇਸ ਕੇਸ ਵਿਚ ਸਲਮਾਨ ਸਮੇਤ ਸੈਫ ਅਲੀ ਖਾਨ, ਨੀਲਮ, ਤੱਬੂ ਅਤੇ ਸੋਨਾਲੀ ਬੇਂਦਰੇ ਦਾ ਨਾਮ ਵੀ ਸ਼ਾਮਿਲ ਹਨ।ਜਿਨ੍ਹਾਂ ਨੂੰ ਵੀਰਵਾਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ।

-PTCNews

Related Post