ਮੋਦੀ ਦੇ ਹੈਲੀਕਾਪਟਰ ਦੀ ਤਲਾਸ਼ੀ ਲੈਣ ਵਾਲੇ ਅਧਿਕਾਰੀ ਨੂੰ ਚੋਣ ਕਮਿਸ਼ਨ ਨੇ ਕੀਤਾ ਸਸਪੈਂਡ

By  Shanker Badra April 18th 2019 05:06 PM

ਮੋਦੀ ਦੇ ਹੈਲੀਕਾਪਟਰ ਦੀ ਤਲਾਸ਼ੀ ਲੈਣ ਵਾਲੇ ਅਧਿਕਾਰੀ ਨੂੰ ਚੋਣ ਕਮਿਸ਼ਨ ਨੇ ਕੀਤਾ ਸਸਪੈਂਡ:ਨਵੀਂ ਦਿੱਲੀ : ਓਡੀਸ਼ਾ ਦੇ ਸੰਬਲਪੁਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੈਲੀਕਾਪਟਰ ਦੀ ਤਲਾਸ਼ੀ ਲੈਣ ਦੇ ਮਾਮਲੇ 'ਚ ਚੋਣ ਕਮਿਸ਼ਨ ਦੇ ਇੱਕ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਚੋਣ ਕਮਿਸ਼ਨ ਨੇ ਐੱਸ.ਪੀ.ਜੀ. ਸੁਰੱਖਿਆ ਦੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੇ ਵਿਰੁੱਧ ਕੰਮ ਕਰਨ ਲਈ ਆਈ.ਏ.ਐੱਸ. ਮੁਹੰਮਦ ਮੋਹਸਿਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਸੂਤਰਾਂ ਮੁਤਾਬਕ ਅਪ੍ਰੈਲ 2014 'ਚ ਜਾਰੀ ਨਿਰਦੇਸ਼ਾਂ ਅਨੁਸਾਰ ਐੱਸਪੀਜੀ ਸੁਰੱਖਿਆ ਪ੍ਰਾਪਤ ਵਿਅਕਤੀਆਂ ਨੂੰ ਤਲਾਸ਼ੀ ਤੋਂ ਛੋਟ ਹਾਸਲ ਹੈ। [caption id="attachment_284408" align="aligncenter" width="300"]Sambalpur PM Modi helicopter IAS officer suspended by Election Commission ਮੋਦੀ ਦੇ ਹੈਲੀਕਾਪਟਰ ਦੀ ਤਲਾਸ਼ੀ ਲੈਣ ਵਾਲੇ ਅਧਿਕਾਰੀ ਨੂੰ ਚੋਣ ਕਮਿਸ਼ਨ ਨੇ ਕੀਤਾ ਸਸਪੈਂਡ[/caption] ਮੁਹੰਮਦ ਮੋਹਸਿਨ ਕਰਨਾਟਕ ਬੈਚ ਦੇ ਆਈ.ਏ.ਐੱਸ. ਸੰਬਲਪੁਰ 'ਚ ਜਨਰਲ ਆਬਜ਼ਰਵਰ ਦੇ ਤੌਰ 'ਤੇ ਨਿਯੁਕਤ ਸਨ।ਇਸ ਤੋਂ ਬਾਅਦ ਪੀ.ਐੱਮ.ਓ. ਵੱਲੋਂ ਦਖਲ ਦੇਣ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਸਖਤ ਐਕਸ਼ਨ ਲਿਆ ਹੈ। ਚੋਣ ਕਮਿਸ਼ਨ ਨੇ ਉਪ ਚੋਣ ਕਮਿਸ਼ਨਰ ਧਰਮੇਂਦਰ ਸ਼ਰਮਾ ਨੂੰ ਸੰਬਲਪੁਰ ਭੇਜਿਆ ਹੈ।ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਾਲ ਜੁੜੇ ਮਾਮਲੇ ਦੀ ਵਿਸਥਾਰਿਤ ਜਾਂਚ ਕਰਕੇ ਦੋ ਦਿਨਾਂ 'ਚ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਗਿਆ ਹੈ। [caption id="attachment_284406" align="aligncenter" width="300"]Sambalpur PM Modi helicopter IAS officer suspended by Election Commission ਮੋਦੀ ਦੇ ਹੈਲੀਕਾਪਟਰ ਦੀ ਤਲਾਸ਼ੀ ਲੈਣ ਵਾਲੇ ਅਧਿਕਾਰੀ ਨੂੰ ਚੋਣ ਕਮਿਸ਼ਨ ਨੇ ਕੀਤਾ ਸਸਪੈਂਡ[/caption] ਚੋਣ ਕਮਿਸ਼ਨ ਨੇ ਕਿਹਾ ਹੈ ਕਿ ਆਈ.ਏ.ਐੱਸ.ਮੁਹੰਮਦ ਮੋਹਸਿਨ ਨੇ ਚੋਣ ਕਮਿਸ਼ਨ ਦੇ ਵਰਤਮਾਨ ਨਿਯਮਾਂ ਦੀ ਉਲੰਘਣ ਕੀਤੀ ਹੈ।ਅਜਿਹੇ ਨਿਰਦੇਸ਼ ਹਨ ਕਿ ਐੱਸਪੀਜੀ ਸੁਰੱਖਿਆ ਪ੍ਰਾਪਤ ਵਿਅਕਤੀਆਂ ਨੂੰ ਤਲਾਸੀ ਤੋਂ ਛੋਟ ਹਾਸਲ ਹੈ।ਆਬਜ਼ਰਵਰ ਹੋਣ ਦੇ ਨਾਤੇ ਉਨ੍ਹਾਂ ਨੂੰ ਨਿਰਦੇਸ਼ਾਂ ਦੀ ਜਾਣਕਾਰੀ ਹੋਣੀ ਚਾਹੀਦੀ ਸੀ।ਉਨ੍ਹਾਂ ਦੀ ਮੁਅੱਤਲੀ ਦਾ ਕਾਰਨ ਫ਼ਰਜ਼ਾਂ ਦੀ ਅਣਦੇਖੀ ਹੈ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲੇ ਸਵਾਲ ‘ਤੇ ਭੜਕੇ ਮੁਹੰਮਦ ਸਦੀਕ , ਕਿਹਾ ਮੁੱਖ ਮੰਤਰੀ ਗਲੀ -ਗਲੀ ਜਾ ਕੇ ਪੁੜੀਆਂ ਚੈੱਕ ਕਰੇ -PTCNews

Related Post