ਦਿੱਲੀ ਪੁਲਿਸ ਵੱਲੋਂ ਬੈਰੀਕੇਡ ਹਟਾਉਣ ਦੀਆਂ ਕਾਰਵਾਈਆਂ 'ਤੇ ਸੰਯੁਕਤ ਕਿਸਾਨ ਮੋਰਚਾ ਦੀ ਹੈ ਪੁਰੀ ਨਜ਼ਰ

By  Shanker Badra October 30th 2021 06:26 PM

ਨਵੀਂ ਦਿੱਲੀ : ਕੱਲ੍ਹ ਰਾਤ ਦਿੱਲੀ ਪੁਲੀਸ ਨੇ ਟਿੱਕਰੀ ਬਾਰਡਰ ’ਤੇ 40 ਫੁੱਟ ਦਾ ਰਸਤਾ ਆਵਾਜਾਈ ਲਈ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਭਾਵੇਂ ਇਸ ’ਤੇ ਪ੍ਰਸ਼ਾਸਨ ਤੇ ਕਿਸਾਨ ਆਗੂਆਂ ਵਿਚਾਲੇ ਗੱਲਬਾਤ ਬੇਸਿੱਟਾ ਰਹੀ। ਦਿੱਲੀ ਪੁਲਿਸ ਕਮਿਸ਼ਨਰ ਨੇ ਇੱਕ ਮੀਡੀਆ ਇੰਟਰਵਿਊ ਵਿੱਚ ਕਿਹਾ ਕਿ ਉਹ ਯਾਤਰੀਆਂ ਲਈ ਆਮ ਸਥਿਤੀ ਨੂੰ ਬਹਾਲ ਕਰਨਾ ਚਾਹੁੰਦੇ ਹਨ। ਕਿਸਾਨਾਂ ਨੇ ਮੋਰਚੇ ਵਾਲੀ ਥਾਂ ਦੀ ਸੁਰੱਖਿਆ ਲਈ ਕਦਮ ਵਧਾਏ ਜਾਣ ਕਾਰਨ ਕੁਝ ਸਮੇਂ ਲਈ ਇਲਾਕੇ ਵਿੱਚ ਤਣਾਅ ਵਧ ਗਿਆ ਸੀ। ਹਾਲ ਹੀ ਦੇ ਵਿੱਚ ਵਾਪਰਿਆ ਕੁਝ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਹਨ ਕਿ ਪ੍ਰਦਰਸ਼ਨਕਾਰੀਆਂ ਦੇ ਜ਼ਖਮੀ ਹੋਣ ਅਤੇ ਮਾਰੇ ਜਾਣ ਦੀ ਸੰਭਾਵਨਾ ਹੁਣ ਵਧ ਜਾਵੇਗੀ।

ਦਿੱਲੀ ਪੁਲਿਸ ਵੱਲੋਂ ਬੈਰੀਕੇਡ ਹਟਾਉਣ ਦੀਆਂ ਕਾਰਵਾਈਆਂ 'ਤੇ ਸੰਯੁਕਤ ਕਿਸਾਨ ਮੋਰਚਾ ਦੀ ਹੈ ਪੁਰੀ ਨਜ਼ਰ

ਇਹ ਜ਼ਾਹਰ ਹੈ ਕਿ ਭਾਜਪਾ ਸਰਕਾਰਾਂ ਦੀ ਪੁਲਿਸ ਇਸ ਸਾਲ ਦਾਇਰ ਇੱਕ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰਨ ਤੋਂ ਬਾਅਦ ਅਚਾਨਕ ਸੜਕਾਂ ਰੋਕਣ ਵਿੱਚ ਆਪਣੀ ਮੁੱਢਲੀ ਭੂਮਿਕਾ ਤੋਂ ਪਿੱਛੇ ਹਟਣ ਦੀ ਕੋਸ਼ਿਸ਼ ਕਰ ਰਹੀ ਹੈ (ਦੱਸਣਯੋਗ ਹੈ ਕਿ ਇਸ ਮਾਮਲੇ ਦੀ ਹੋਰ ਸੁਣਵਾਈ ਹੋਰ ਸਬੰਧਤ ਮਾਮਲੇ ਦਸੰਬਰ 2020 ਅਤੇ ਜਨਵਰੀ 2021 ਵਿੱਚ ਵੀ ਅਦਾਲਤ ਦੁਆਰਾ ਵਾਪਰੇ ਹਨ)। ਸਯੁੰਕਤ ਕਿਸਾਨ ਮੋਰਚੇ ਨੇ ਹਮੇਸ਼ਾ ਕਿਹਾ ਹੈ ਕਿ ਇਹ ਪੁਲਿਸ ਹੀ ਹੈ ਜਿਸ ਨੇ ਸੜਕਾਂ ਨੂੰ ਰੋਕਿਆ ਸੀ, ਅਤੇ ਬੈਰੀਕੇਡਾਂ ਨੂੰ ਜਲਦਬਾਜ਼ੀ ਵਿੱਚ ਹਟਾਉਣਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਟੈਂਡ ਨੂੰ ਸਪੱਸ਼ਟ ਕਰਦਾ ਹੈ। ਸਯੁੰਕਤ ਕਿਸਾਨ ਮੋਰਚਾ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਉਸਨੇ ਪਹਿਲਾਂ ਵੀ ਦੋ-ਪੱਖੀ ਆਵਾਜਾਈ ਦੀ ਇਜਾਜ਼ਤ ਦਿੱਤੀ ਹੈ ਅਤੇ ਭਵਿੱਖ ਵਿੱਚ ਵੀ ਮੋਰਚੇ ਵਾਲੀਆਂ ਥਾਵਾਂ 'ਤੇ ਅਜਿਹਾ ਕਰੇਗਾ।

ਦਿੱਲੀ ਪੁਲਿਸ ਵੱਲੋਂ ਬੈਰੀਕੇਡ ਹਟਾਉਣ ਦੀਆਂ ਕਾਰਵਾਈਆਂ 'ਤੇ ਸੰਯੁਕਤ ਕਿਸਾਨ ਮੋਰਚਾ ਦੀ ਹੈ ਪੁਰੀ ਨਜ਼ਰ

ਮੋਰਚੇ ਨੇ ਕਿਹਾ ਕਿ ਜੇਕਰ ਸਰਕਾਰ ਲਾਂਘੇ ਨੂੰ ਪੂਰੀ ਤਰ੍ਹਾਂ ਖੋਲ੍ਹਣਾ ਚਾਹੁੰਦੀ ਹੈ ਤਾਂ ਉਸ ਨੂੰ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਵੀ ਰਸਤਾ ਖੋਲ੍ਹਣਾ ਪਵੇਗਾ। ਕੀ ਕਿਸਾਨ ਅੰਦੋਲਨ ਉਸੇ ਥਾਂ 'ਤੇ ਜਾਰੀ ਰਹੇਗਾ ਜਾਂ ਕੀ ਇਹ ਦਿੱਲੀ ਵੱਲ ਵਧੇਗਾ, ਇਹ ਸਮੂਹਿਕ ਫੈਸਲਾ ਹੈ ਜੋ ਢੁਕਵੇਂ ਸਮੇਂ 'ਤੇ ਲਿਆ ਜਾਵੇਗਾ। ਹੁਣ ਲਈ, ਜਿਵੇਂ ਕਿ ਇੱਕ ਪਹਿਲਾਂ ਪ੍ਰੈਸ ਰਿਲੀਜ਼ ਵਿੱਚ ਸਾਂਝਾ ਕੀਤਾ ਗਿਆ ਸੀ, ਕਿਸਾਨ ਮੋਰਚਾ ਸਾਰੀ ਗਤੀਵਿਧੀਆਂ ਨੂੰ ਦੇਖ ਰਿਹਾ ਹੈ ਅਤੇ ਉਹਨਾਂ ਸਾਰੇ ਨਾਗਰਿਕਾਂ ਨੂੰ ਅਪੀਲ ਕਰਦਾ ਹੈ ਜੋ ਅੰਦੋਲਨ ਦਾ ਹਿੱਸਾ ਹਨ ਕਿ ਸਾਰੇ ਸ਼ਾਂਤੀਪੂਰਨ ਰਹਿਣ, ਅਤੇ ਕਿਸੇ ਵੀ ਚੀਜ਼ ਦੁਆਰਾ ਉਕਸਾਏ ਨਾ ਜਾਣ।

ਦਿੱਲੀ ਪੁਲਿਸ ਵੱਲੋਂ ਬੈਰੀਕੇਡ ਹਟਾਉਣ ਦੀਆਂ ਕਾਰਵਾਈਆਂ 'ਤੇ ਸੰਯੁਕਤ ਕਿਸਾਨ ਮੋਰਚਾ ਦੀ ਹੈ ਪੁਰੀ ਨਜ਼ਰ

ਲਖੀਮਪੁਰ ਖੇੜੀ ਕਿਸਾਨ ਕਤਲੇਆਮ ਵਿੱਚ ਕਿਸਾਨਾਂ ਨੂੰ ਕਾਨੂੰਨੀ ਸਹਾਇਤਾ ਦੇਣ ਲਈ 7 ਮੈਂਬਰੀ ਵਕੀਲਾਂ ਦਾ ਪੈਨਲ ਬਣਾਇਆ ਗਿਆ ਹੈ। ਇਹ ਟੀਮ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਸਮੇਤ ਦੋਸ਼ੀਆਂ ਖਿਲਾਫ ਕਾਨੂੰਨੀ ਲੜਾਈ ਲੜੇਗੀ। ਕਿਸਾਨ ਜਥੇਬੰਦੀਆਂ ਦੇ ਵਲੰਟੀਅਰਾਂ ਦੀ ਇੱਕ ਟੀਮ ਵੀ ਬਣਾਈ ਗਈ ਹੈ ਜੋ ਲੋੜ ਪੈਣ 'ਤੇ ਵਕੀਲਾਂ ਦੀ ਟੀਮ ਨਾਲ ਤਾਲਮੇਲ ਕਰਕੇ ਕਾਨੂੰਨੀ ਕਾਰਵਾਈ ਵਿੱਚ ਸਹਾਇਤਾ ਕਰੇਗੀ। ਸਯੁੰਕਤ ਕਿਸਾਨ ਮੋਰਚੇ ਦੀ ਕਾਨੂੰਨੀ ਟੀਮ ਦੇ ਮੈਂਬਰਾਂ ਨੇ ਯੂਪੀ ਸਰਕਾਰ ਦੀ SIT ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਜਵਾਬੀ ਐਫਆਈਆਰ (ਨੰਬਰ 220 ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ) ਵਿੱਚ ਗ੍ਰਿਫਤਾਰ ਕੀਤੇ ਗਏ ਦੋ ਕਿਸਾਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ। ਉਨ੍ਹਾਂ ਇਸ ਐਫਆਈਆਰ ਵਿੱਚ ਕਿਸਾਨਾਂ ਨੂੰ ਭੇਜੇ ਜਾ ਰਹੇ ਪੁਲਿਸ ਨੋਟਿਸਾਂ ਨੂੰ ਤੁਰੰਤ ਬੰਦ ਕਰਨ ਦੀ ਮੰਗ ਵੀ ਕੀਤੀ।

ਦਿੱਲੀ ਪੁਲਿਸ ਵੱਲੋਂ ਬੈਰੀਕੇਡ ਹਟਾਉਣ ਦੀਆਂ ਕਾਰਵਾਈਆਂ 'ਤੇ ਸੰਯੁਕਤ ਕਿਸਾਨ ਮੋਰਚਾ ਦੀ ਹੈ ਪੁਰੀ ਨਜ਼ਰ

28 ਅਕਤੂਬਰ ਤੜਕੇ ਬਹਾਦਰਗੜ੍ਹ ਵਿਖੇ ਟਿੱਪਰ ਟਰੱਕ ਦੀ ਟੱਕਰ ਵਿੱਚ ਆਉਣ ਵਾਲੀਆਂ ਤਿੰਨ ਔਰਤਾਂ ਦਾ ਕੱਲ੍ਹ ਅੰਤਿਮ ਸਸਕਾਰ ਮਾਨਸਾ ਜ਼ਿਲ੍ਹੇ ਦੇ ਖੀਵਾ ਦਿਆਲਪੁਰਾ ਵਿੱਚ ਕਰ ਦਿੱਤਾ ਗਿਆ। ਕੱਲ੍ਹ ਤਿੰਨੇ ਕਿਸਾਨ ਔਰਤਾਂ ਦਾ ਅੰਤਿਮ ਸਸਕਾਰ ਇਕੱਠੇ ਕੀਤੇ ਜਾਣ 'ਤੇ ਹਰ ਪਾਸੇ ਸੋਗ ਦੀ ਲਹਿਰ ਛਾ ਗਈ। ਸਸਕਾਰ ਸਮਾਰੋਹ ਦੌਰਾਨ ਹਜ਼ਾਰਾਂ ਲੋਕਾਂ ਨੇ ਇਨ੍ਹਾਂ ਦਲੇਰ ਔਰਤਾਂ ਨੂੰ ਅੰਤਿਮ ਵਿਦਾਈ ਦਿੱਤੀ। ਸੰਯੁਕਤ ਕਿਸਾਨ ਮੋਰਚਾ ਉਹਨਾਂ ਡੂੰਘੀਆਂ ਮੁਸੀਬਤਾਂ ਨੂੰ ਨੋਟ ਕਰਦਾ ਹੈ ਜੋ ਤਿੰਨ ਔਰਤਾਂ ਨੇ ਆਪਣੇ ਜੀਵਨ ਵਿੱਚ ਗੁਜਾਰਿਆ ਹਨ, ਉਹਨਾਂ ਵਿੱਚੋਂ ਦੋ ਇੱਕਲੀਆਂ ਔਰਤਾਂ ਹਨ ਅਤੇ ਉਹਨਾਂ ਸਾਰਿਆਂ ਉੱਤੇ ਭਾਰੀ ਕਰਜ਼ਾ ਹੈ, ਅਤੇ ਉਹ ਸਾਰੀਆਂ ਛੋਟੀਆਂ ਕਿਸਾਨ ਸਨ। ਇਨ੍ਹਾਂ ਮਹਿਲਾ ਕਿਸਾਨਾਂ ਨੇ ਅੰਦੋਲਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਅਤੇ ਮੋਰਚਾ ਸ਼ਹੀਦ ਅਮਰਜੀਤ ਕੌਰ, ਸ਼ਹੀਦ ਸੁਖਵਿੰਦਰ ਕੌਰ ਅਤੇ ਸ਼ਹੀਦ ਗੁਰਮੇਲ ਕੌਰ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਦਾ ਹੈ।

-PTCNews

Related Post