ਪ੍ਰਸ਼ਾਸਨ ਅਤੇ ਸਰਕਾਰ ਫ਼ੇਲ , ਇਸ ਵਿਅਕਤੀ ਨੇ ਦੇਸੀ ਤਕਨੀਕ ਵਰਤ ਕੇ ਫ਼ਤਹਿਵੀਰ ਨੂੰ 15 ਮਿੰਟ 'ਚ ਬੋਰਵੈੱਲ 'ਚੋਂ ਕੱਢਿਆ ਬਾਹਰ

By  Shanker Badra June 11th 2019 11:00 AM

ਪ੍ਰਸ਼ਾਸਨ ਅਤੇ ਸਰਕਾਰ ਫ਼ੇਲ , ਇਸ ਵਿਅਕਤੀ ਨੇ ਦੇਸੀ ਤਕਨੀਕ ਵਰਤ ਕੇ ਫ਼ਤਹਿਵੀਰ ਨੂੰ 15 ਮਿੰਟ 'ਚ ਬੋਰਵੈੱਲ 'ਚੋਂ ਕੱਢਿਆ ਬਾਹਰ:ਸੰਗਰੂਰ : ਸੁਨਾਮ ਦੇ ਨੇੜਲੇ ਪਿੰਡ ਭਗਵਾਨਪੁਰਾ 'ਚ 140 ਫੁੱਟ ਡੂੰਘੇ ਬੋਰਵੈੱਲ 'ਚ 5 ਦਿਨਾਂ ਤੋ ਫਸੇ ਦੋ ਸਾਲਾ ਬੱਚੇ ਫ਼ਤਿਹਵੀਰ ਸਿੰਘ ਨੂੰ ਅਖੀਰ 125 ਘੰਟਿਆਂ ਮਗਰੋਂ ਅੱਜ ਸਵੇਰੇ 5:15 ਵਜੇ ਦੇ ਆਸ ਪਾਸ ਬੋਰਵੈੱਲ ਵਿਚੋਂ ਬਾਹਰ ਕੱਢ ਲਿਆ ਹੈ।ਜਿਸ ਬੋਰਵੈੱਲ 'ਚ ਫ਼ਤਹਿ ਡਿੱਗਿਆ ਸੀ ਉਸੇ ਵਿੱਚੋਂ ਕੁੰਡੀ ਆਦਿ ਰਾਹੀੰ ਖਿੱਚ ਕੇ ਬਾਹਰ ਕੱਢਿਆ ਗਿਆ ਹੈ।ਇਸ ਦੌਰਾਨ ਬੋਰ ਵਿੱਚੋਂ ਕੱਢਣ ਸਾਰ ਹੀ ਬੱਚੇ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਲਿਜਾਇਆ ਗਿਆ ,ਜਿਥੇ PGI ਦੇ ਡਾਕਟਰਾਂ ਨੇ ਫਤਿਹਵੀਰ ਨੂੰ ਮ੍ਰਿਤਕ ਐਲਾਨ ਦਿੱਤਾ ਹੈ।

Sangrur : Gurinder Singh fatehveer singh Excluded Out Borewell ਪ੍ਰਸ਼ਾਸਨ ਅਤੇ ਸਰਕਾਰ ਫ਼ੇਲ , ਇਸ ਵਿਅਕਤੀ ਨੇ ਦੇਸੀ ਤਕਨੀਕ ਵਰਤ ਕੇ ਫ਼ਤਹਿਵੀਰ ਨੂੰ 15 ਮਿੰਟ 'ਚ ਬੋਰਵੈੱਲ 'ਚੋਂ ਕੱਢਿਆ ਬਾਹਰ

ਦੱਸ ਦੇਈਏ ਕਿ ਅੱਜ ਸਵੇਰੇ 5:10 ਮਿੰਟ 'ਤੇ ਫ਼ਤਹਿਵੀਰ ਨੂੰ ਰੱਸੀਆਂ ਅਤੇ ਕੁੰਢੀਆਂ ਦੀ ਮਦਦ ਨਾਲ ਉਸੇ ਪਾਈਪ ਰਾਹੀਂ ਖਿੱਚ ਕੇ ਬਾਹਰ ਕੱਢਿਆ ਗਿਆ, ਜਿਸ ਰਾਹੀਂ ਉਹ ਬੋਰ 'ਚ ਡਿੱਗਿਆ ਸੀ।ਦੱਸਿਆ ਜਾਂਦਾ ਹੈ ਕਿ ਬੋਰਵੈੱਲ 'ਚ ਫਸੇ ਦੋ ਸਾਲਾ ਫ਼ਤਿਹਵੀਰ ਸਿੰਘ ਨੂੰ ਮੰਗਵਾਲ ਦੇ ਗੁਰਿੰਦਰ ਸਿੰਘ ਨੇ ਬਾਹਰ ਕੱਢਿਆ ਹੈ।ਗੁਰਿੰਦਰ ਸਿੰਘ ਨੇ ਨਵੇਂ ਪੁੱਟੇ ਬੋਰਵੈੱਲ ਵਿੱਚ ਜਾ ਕੇ ਫਸੇ ਹੋਏ ਬੱਚੇ ਨੂੰ ਆਜ਼ਾਦ ਕੀਤਾ ਤੇ ਫਿਰ ਐਨਡੀਆਰਐਫ ਦੀਆਂ ਟੀਮਾਂ ਨੇ ਉਸ ਨੂੰ ਉੱਪਰ ਖਿੱਚ ਲਿਆ।ਜਿਸ ਤੋਂ ਤੁਰੰਤ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਸੀ।

Sangrur : Gurinder Singh fatehveer singh Excluded Out Borewell ਪ੍ਰਸ਼ਾਸਨ ਅਤੇ ਸਰਕਾਰ ਫ਼ੇਲ , ਇਸ ਵਿਅਕਤੀ ਨੇ ਦੇਸੀ ਤਕਨੀਕ ਵਰਤ ਕੇ ਫ਼ਤਹਿਵੀਰ ਨੂੰ 15 ਮਿੰਟ 'ਚ ਬੋਰਵੈੱਲ 'ਚੋਂ ਕੱਢਿਆ ਬਾਹਰ

ਇਸ ਦੌਰਾਨ ਗੁਰਿੰਦਰ ਸਿੰਘ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਉਹ ਪਿਛਲੇ ਦਿਨਾਂ ਤੋਂ ਪ੍ਰਸ਼ਾਸਨ ਨੂੰ ਕਹਿ ਰਿਹਾ ਸੀ ਕਿ ਮੈਨੂੰ ਇੱਕ ਘੰਟਾ ਦਿੱਤਾ ਜਾਵੇਂ ,ਮੈਂ ਬੱਚੇ ਨੂੰ ਬਾਹਰ ਕੱਢ ਲਵਾਂਗਾ ਪਰ ਪ੍ਰਸ਼ਾਸਨ ਨੇ ਉਸਦੀ ਇੱਕ ਨਾ ਸੁਣੀ,ਆਖਰਕਾਰ ਇਸ ਵਿਅਕਤੀ ਨੇ ਹੀ ਦੇਸੀ ਤਕਨੀਕ ਵਰਤ ਕੇ ਰੱਸੀਆਂ ਅਤੇ ਕੁੰਢੀਆਂ ਦੀ ਮਦਦ ਨਾਲ ਉਸੇ ਪਾਈਪ ਰਾਹੀਂ ਫ਼ਤਹਿਵੀਰ ਨੂੰ 15 ਮਿੰਟ 'ਚ ਬੋਰਵੈੱਲ 'ਚੋਂ ਬਾਹਰ ਕੱਢਿਆ ਹੈ।

Sangrur : Gurinder Singh fatehveer singh Excluded Out Borewell ਪ੍ਰਸ਼ਾਸਨ ਅਤੇ ਸਰਕਾਰ ਫ਼ੇਲ , ਇਸ ਵਿਅਕਤੀ ਨੇ ਦੇਸੀ ਤਕਨੀਕ ਵਰਤ ਕੇ ਫ਼ਤਹਿਵੀਰ ਨੂੰ 15 ਮਿੰਟ 'ਚ ਬੋਰਵੈੱਲ 'ਚੋਂ ਕੱਢਿਆ ਬਾਹਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :2 ਦਿਨ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਫਤਹਿਵੀਰ , ਮਾਸੂਮ ਫਤਿਹ ਦਾ ਪੋਸਟਮਾਰਟਮ ਸ਼ੁਰੂ

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ’ਚ ਬੀਤੀ 6 ਜੂਨ ਦਿਨ ਵੀਰਵਾਰ ਨੂੰ ਸ਼ਾਮ ਚਾਰ ਵਜੇ ਦੋ ਸਾਲਾਂ ਫ਼ਤਿਹਵੀਰ ਖੇਡਦੇ ਸਮੇਂ 150 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਿਆ ਸੀ।ਫਤਿਹਵੀਰ ਨੂੰ ਬਚਾਉਣ ਲਈ ਵੀਰਵਾਰ ਤੋਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਪ੍ਰਸ਼ਾਸਨ ਅਤੇ ਸਰਕਾਰ ਦੀ ਸੁਸਤ ਰਫ਼ਤਾਰ ਕਾਰਨ 5 ਦਿਨ ਦਾ ਸਮਾਂ ਲੱਗ ਗਿਆ ਹੈ।ਇਸ ਦੌਰਾਨ ਰੇਸਕਿਊ ਆਪਰੇਸ਼ਨ 'ਚ ਲੱਗੀ ਐੱਨ.ਡੀ.ਆਰ.ਐੱਫ. ਦੀ ਟੀਮ ਨੂੰ ਸਫ਼ਲਤਾ ਨਾ ਮਿਲਣ ਮੌਕੇ 'ਤੇ ਫ਼ੌਜ ਨੂੰ ਸੱਦਿਆ ਗਿਆ ਸੀ।

-PTCNews

Related Post