ਸੰਗਰੂਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ , ਹਥਿਆਰਾਂ ਦੀ ਵੱਡੀ ਖੇਪ ਸਮੇਤ 11 ਦੋਸ਼ੀ ਗ੍ਰਿਫਤਾਰ

By  Shanker Badra September 22nd 2021 06:10 PM

ਸੰਗਰੂਰ : ਸੰਗਰੂਰ ਦੇ ਐਸ.ਐਸ.ਪੀ ਸਵਪਨ ਸ਼ਰਮਾ ਦੀ ਅਗਵਾਈ ਵਿੱਚ ਸੰਗਰੂਰ ਪੁਲਿਸ ਨੇ ਵੱਖ -ਵੱਖ ਮਾਮਲਿਆਂ ਵਿੱਚ ਅਤੇ ਵੱਖ -ਵੱਖ ਜ਼ਿਲ੍ਹਿਆਂ ਦੇ ਥਾਣਿਆਂ ਵਿੱਚ ਪਿਛਲੇ 12 ਘੰਟਿਆਂ ਵਿੱਚ ਵੱਡੀ ਗਿਣਤੀ ਵਿੱਚ ਹਥਿਆਰਾਂ ਸਮੇਤ 11 ਅਜਿਹੇ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਜ਼ਿਲੇ 'ਚ ਲੁੱਟ ,ਚੋਰੀ , ਲੜਾਈ ਝਗੜਿਆਂ ਵਿੱਚ ਸ਼ਾਮਿਲ ਸੀ ਅਤੇ ਹੋਰ ਗੰਭੀਰ ਜ਼ੁਰਮ ਕਰਦੇ ਸਨ।

ਸੰਗਰੂਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ , ਹਥਿਆਰਾਂ ਦੀ ਵੱਡੀ ਖੇਪ ਸਮੇਤ 11 ਦੋਸ਼ੀ ਗ੍ਰਿਫਤਾਰ

ਸੰਗਰੂਰ ਦੇ ਐਸ.ਐਸ.ਪੀ ਸਵਪਨ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਪਿਛਲੇ 12 ਘੰਟਿਆਂ ਵਿੱਚ ਸੰਗਰੂਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ,ਜਿਸ ਵਿੱਚ ਬਹੁਤ ਸਾਰੇ ਦੋਸ਼ੀਆਂ ਨੂੰ ਵੱਖ -ਵੱਖ ਅਪਰਾਧਿਕ ਮਾਮਲਿਆਂ ਵਿੱਚ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਕਈ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਪੰਜਾਬ ਵਿੱਚ ਵਾਰਦਾਤ ਨੂੰ ਅੰਜ਼ਾਮ ਦਿੰਦੇ ਸੀ।

ਸੰਗਰੂਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ , ਹਥਿਆਰਾਂ ਦੀ ਵੱਡੀ ਖੇਪ ਸਮੇਤ 11 ਦੋਸ਼ੀ ਗ੍ਰਿਫਤਾਰ

ਇਨ੍ਹਾਂ 'ਚੋਂ ਕੋਈ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਿਹਾ ਸੀ ਪਰ ਧੂਰੀ ਸ਼ਹਿਰ ਦੇ ਪੁਲ ਤੋਂ ਫੜਿਆ ਇੱਕ ਅਪਰਾਧੀ ਪੰਜਾਬ ਦੇ ਮਾਛੀਵਾੜਾ ਦਾ ਵਸਨੀਕ ਸੀ। ਜੋ ਦਿਨ ਵੇਲੇ ਕੱਪੜੇ ਵੇਚਣ ਲਈ ਵੱਖ -ਵੱਖ ਪਿੰਡਾਂ ਵਿੱਚ ਜਾਂਦਾ ਸੀ ਅਤੇ ਕੱਪੜੇ ਵੇਚਣ ਦੇ ਬਹਾਨੇ ਉਹ ਘਰ ਦੀ ਰਿਕਵਰੀ ਕਰਦਾ ਸੀ। ਜਿਸ ਘਰ ਵਿੱਚ ਚੋਰੀ ਕਰਨੀ ਸੌਖੀ ਹੁੰਦਾ ਸੀ , ਉਸ ਘਰ ਵਿੱਚ ਉਹ ਵਾਰਦਾਤ ਨੂੰ ਅੰਜ਼ਾਮ ਦਿੰਦਾ ਸੀ।

ਸੰਗਰੂਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ , ਹਥਿਆਰਾਂ ਦੀ ਵੱਡੀ ਖੇਪ ਸਮੇਤ 11 ਦੋਸ਼ੀ ਗ੍ਰਿਫਤਾਰ

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਤੋਂ ਉਸਦੇ ਸਾਥੀ ਉਸਦਾ ਸਾਥ ਦਿੰਦੇ ਸੀ ਪਰ ਪੁਲਿਸ ਨੇ ਮੁੱਖ ਦੋਸ਼ੀ ਨੂੰ ਫੜ ਲਿਆ ਹੈ, ਜਦੋਂ ਕਿ ਕਾਂਗੜਾ ਵਿੱਚ ਰਹਿਣ ਵਾਲੇ ਉਸਦੇ ਸਾਥੀਆਂ ਦੀ ਪਛਾਣ ਅਤੇ ਘਰ ਦਾ ਪਤਾ ਲਗਾਇਆ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਜਾਣਕਾਰੀ ਅਨੁਸਾਰ ਐਸਐਸਪੀ ਸੰਗਰੂਰ ਨੇ ਦੱਸਿਆ ਕਿ ਚੋਰੀ ਕੀਤੇ ਸੋਨੇ ਅਤੇ ਚਾਂਦੀ ਨੂੰ ਇਹ ਹੁਸ਼ਿਆਰਪੁਰ ਦੇ ਇੱਕ ਸੋਨਾਰ ਨੂੰ ਵੇਚਦੇ ਸਨ।

ਸੰਗਰੂਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ , ਹਥਿਆਰਾਂ ਦੀ ਵੱਡੀ ਖੇਪ ਸਮੇਤ 11 ਦੋਸ਼ੀ ਗ੍ਰਿਫਤਾਰ

ਉਨ੍ਹਾਂ ਦੱਸਿਆ ਕਿ ਉਹ ਕਾਲਾ ਕੱਛਾ ਗਿਰੋਹ ਵਾਂਗ ਚੋਰੀ ਕਰਦੇ ਸਨ, ਜੋ ਕਿ ਪਹਿਲਾਂ ਪੰਜਾਬ ਵਿੱਚ ਸਰਗਰਮ ਸੀ। ਉਹ ਇਸ ਤਰ੍ਹਾਂ ਚੋਰੀ ਕਰਦੇ ਸਨ ਕਿ ਅਪਰਾਧੀ ਪਹਿਲਾਂ ਕਿਸੇ ਚੀਜ਼ ਨੂੰ ਵੇਚਣ ਦੇ ਬਹਾਨੇ ਕਿਸੇ ਚੰਗੇ ਘਰ ਨੂੰ ਨਿਸ਼ਾਨਾ ਬਣਾਉਂਦੇ ਸਨ ਅਤੇ ਰਾਤ ਸਮੇਂ ਆਪਣੇ ਸਾਥੀਆਂ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ। ਫਿਲਹਾਲ ਸਾਰੇ ਦੋਸ਼ੀਆਂ ਨੂੰ ਪੁਲਿਸ ਨੇ ਫੜ ਲਿਆ ਹੈ ਅਤੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

-PTCNews

Related Post