ਸੰਗਰੂਰ 'ਚ ਵਿਜੀਲੈਂਸ ਵਿਭਾਗ ਨੇ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕੀਤਾ ਕਾਬੂ

By  Shanker Badra May 21st 2018 07:13 PM

ਸੰਗਰੂਰ 'ਚ ਵਿਜੀਲੈਂਸ ਵਿਭਾਗ ਨੇ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕੀਤਾ ਕਾਬੂ:ਸੰਗਰੂਰ 'ਚ ਵਿਜੀਲੈਂਸ ਵਿਭਾਗ ਨੇ 15 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਇੱਕ ਪਟਵਾਰੀ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ।ਜ਼ਿਲ੍ਹਾ ਸੰਗਰੂਰ ਦੇ ਪਿੰਡ ਧੰਦੀਵਾਲ ਕੁਲਵੰਤ ਸਿੰਘ ਦੀ 6 ਵਿਘੇ ਜ਼ਮੀਨ ਪਿੰਡ ਬੁੱਗਰਾ ਵਿਖੇ ਸੀ।sangrur Vigilance Department bribe Accept Patwari arrestedਉਸਦੇ ਸਾਲੇ ਪਰਮਜੀਤ ਸਿੰਘ ਦੀ 6 ਵਿਘੇ ਜਮੀਨ ਪਿੰਡ ਧੰਦੀਵਾਲ ਸੀ।ਇਹਨਾਂ ਦਾ ਤਬਾਦਲਾ ਕਰਨ ਲਈ ਉਨ੍ਹਾਂ ਨੇ ਕਿਲਾ ਹਕੀਮਾਂ ਦੇ ਮਾਲ ਪਟਵਾਰੀ ਜਸਪਾਲ ਸਿੰਘ ਨਾਲ ਗੱਲਬਾਤ ਕੀਤੀ ਸੀ।ਪਟਵਾਰੀ ਜਸਪਾਲ ਸਿੰਘ ਨੇ ਜ਼ਮੀਨ ਦਾ ਤਬਾਦਲਾ ਕਰਨ ਬਦਲੇ ਕੁਲਵੰਤ ਸਿੰਘ ਤੋਂ 15000 ਰੁਪਏ ਰਿਸ਼ਵਤ ਮੰਗ ਕੀਤੀ ਸੀ।sangrur Vigilance Department bribe Accept Patwari arrestedਡੀ.ਐਸ.ਪੀ.ਵਿਜੀਲੈਂਸ ਅਧਿਕਾਰੀ ਹੰਸ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਲਵੰਤ ਸਿੰਘ ਨੇ ਉਨ੍ਹਾਂ ਕੋਲ ਸ਼ਿਕਾਇਤ ਦਰਜ਼ ਕਾਰਵਾਈ ਗਈ ਸੀ ਕਿ ਜ਼ਮੀਨ ਦਾ ਤਬਾਦਲਾ ਕਰਨ ਬਦਲੇ ਪਿੰਡ ਕਿਲ੍ਹਾ ਹਕੀਮਾਂ ਦਾ ਪਟਵਾਰੀ ਜਸਪਾਲ ਸਿੰਘ ਉਨ੍ਹਾਂ ਕੋਲੋਂ 15 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ।sangrur Vigilance Department bribe Accept Patwari arrestedਜਿਸ ਉੱਤੇ ਕਾਰਵਾਈ ਕਰਦਿਆਂ ਅੱਜ ਵਿਜੀਲੈਂਸ ਵਿਭਾਗ ਸੰਗਰੂਰ ਦੀ ਟੀਮ ਵੱਲੋਂ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ ਪਟਵਾਰੀ ਨੂੰ 15 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। -PTCNews

Related Post