ਸੰਤ ਬਾਬਾ ਰਾਮ ਸਿੰਘ ਨਾਨਕਸਰ ਸੀਂਗੜਾ ਵਾਲਿਆਂ ਦਾ ਅੱਜ ਹੋਵੇਗਾ ਸਸਕਾਰ

By  Jagroop Kaur December 18th 2020 11:00 AM

ਦਿੱਲੀ ਦੇ ਕੁੰਡਲੀ ਬਾਰਡਰ ‘ਤੇ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਸੰਤ ਬਾਬਾ ਰਾਮ ਸਿੰਘ ਨਾਨਕਸਰ ਸੀਂਗੜਾ ਵਾਲਿਆਂ ਨੇ ਖ਼ੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ , ਜਿੰਨਾ ਦਾ ਅੱਜ ਸਸਕਾਰ ਕੀਤਾ ਜਾਵੇਗਾ। ਉਹਨਾਂ ਦਾ ਸਸਕਾਰ ਉਹਨਾਂ ਦੇ ਪਿੰਡ ਨਾਨਕਸਰ ਦੇ ਇਕ ਓਂਕਾਰ ਵਿਖੇ ਕੀਤਾ ਜਾਵੇਗਾ। ਜਿਥੇ ਭਾਰੀ ਮਾਤਰਾ ਵਿਚ ਬਾਬਾ ਜੀ ਦੇ ਅੰਤਮ ਦਰਸ਼ਨਾਂ ਲਈ ਸੰਗਤ ਪਹੁੰਚੀ ਹੋਈ ਹੈ , ਜਿਥੇ ਲੋਕਾਂ ਵਿਚ ਸੋਗ ਦੀ ਲਹਿਰ ਹੈ। ਉਥੇ ਹੀ ਉਹਨਾਂ ਦੇ ਸਸਕਾਰ ਮੌਕੇ ਕਿਸਾਨ ਆਗੂਆਂ ਸਹਿਤ ਸਿਆਸੀ ਨੁਮਿਆਂਦੀਆਂ ਦੇ ਸ਼ਾਮਿਲ ਹੋਣ ਈਦ ਗੱਲ ਆਖੀ ਜਾ ਰਹੀ ਹੈ। ਸੰਤ ਬਾਬਾ ਰਾਮ ਸਿੰਘ ਨਾਨਕਸਰ ਸੀਂਗੜਾ ਵਾਲਿਆਂ ਜੀ ਹਰਿਆਣਾ ਦੇ ਕਰਨਾਲ ਦੇ ਰਹਿਣ ਵਾਲੇ ਸਨ। ਸੰਤ ਬਾਬਾ ਰਾਮ ਸਿੰਘ ਨਾਨਕਸਰ ਸੀਂਗੜਾਵਾਲਿਆਂ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਸੁਸਾਇਡ ਨੋਟ ਵੀ ਲਿਖਿਆ ਸੀ।

ਉਨ੍ਹਾਂ ਸੁਸਾਇਡ ਨੋਟ ‘ਚ ਲਿਖਿਆ ਹੈ ਕਿ ਮੈਂ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦਾ ਦੁੱਖ ਦੇਖਿਆ ਹੈ ,ਆਪਣੇ ਹੱਕ ਲੈਣ ਲਈ ਸੜਕਾਂ ‘ਤੇ ਰੁੱਲ ਰਹੇ ਹਨ ,ਬਹੁਤ ਦਿਲ ਦੁਖਿਆ ਹੈ। ਸਰਕਾਰ ਨਿਆਂ ਨਹੀਂ ਦੇ ਰਹੀ ,ਜ਼ੁਲਮ ਹੈ ,ਜ਼ੁਲਮ ਕਰਨਾ ਵੀ ਪਾਪ ਹੈ ,ਜ਼ੁਲਮ ਸਹਿਣਾ ਵੀ ਪਾਪ ਹੈ। ਕਿਸੇ ਨੇ ਕਿਸਾਨਾਂ ਦੇ ਹੱਕ ‘ਚ ਕੁੱਝ ਕੀਤਾ ,ਕਈਆਂ ਨੇ ਸਨਮਾਨ ਵਾਪਸ ਕਰਕੇ ਰੋਸ ਜਤਾਇਆ। ਦਾਸ ਕਿਸਾਨਾਂ ਦੇ ਹੱਕ ‘ਚ ਸਰਕਾਰੀ ਜ਼ੁਲਮ ਦੇ ਰੋਸ ਵਜੋਂ ਆਤਮ ਹੱਤਿਆ ਕਰ ਰਿਹਾ ਹੈ।

 

Related Post