ਜਨਮ ਦਿਨ 'ਤੇ ਵਿਸ਼ੇਸ਼, 47 ਸਾਲ ਦੇ ਹੋਏ ਸੌਰਵ ਗਾਂਗੁਲੀ, ਜਾਣੋ, ਦਾਦਾ ਦੇ ਕ੍ਰਿਕਟ 'ਚ ਖਾਸ ਕਿੱਸੇ

By  Jashan A July 8th 2019 12:39 PM -- Updated: July 8th 2019 12:43 PM

ਜਨਮ ਦਿਨ 'ਤੇ ਵਿਸ਼ੇਸ਼, 47 ਸਾਲ ਦੇ ਹੋਏ ਸੌਰਵ ਗਾਂਗੁਲੀ, ਜਾਣੋ, ਦਾਦਾ ਦੇ ਕ੍ਰਿਕਟ 'ਚ ਖਾਸ ਕਿੱਸੇ,ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਅੱਜ ਆਪਣਾ 47ਵਾਂ ਜਨਮ ਦਿਨ ਮਨਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸੌਰਵ ਗਾਂਗੁਲੀ ਦਾ ਜਨਮ 8 ਜੁਲਾਈ 1972 ਨੂੰ ਕੋਲਕਾਤਾ ਵਿਖੇ ਹੋਇਆ। ਉਹਨਾਂ ਨੂੰ ਚਾਹੁਣ ਵਾਲੇ ਸੋਸ਼ਲ ਮੀਡੀਆ 'ਤੇ ਲਗਾਤਾਰ ਵਧਾਈਆਂ ਦੇ ਰਹੇ ਹਨ।

ਗਾਂਗੁਲੀ ਦਾ ਨਾਮ ਕ੍ਰਿਕਟ ਜਗਤ ਦੇ ਸਫਲ ਖਿਡਾਰੀਆਂ 'ਚ ਆਉਂਦਾ ਹੈ ਤਾਂ ਹੀ ਉਹਨਾਂ ਨੂੰ ਦਾਦਾ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ। ਭਾਰਤੀ ਟੀਮ 'ਚ 1991-92 'ਚ ਗਾਂਗੁਲੀ ਨੂੰ ਪਹਿਲੀ ਵਾਰ ਜਗ੍ਹਾ ਮਿਲੀ ਤੇ ਉਹਨਾਂ ਆਪਣੇ ਬੇਹਤਰੀਨ ਪ੍ਰਦਰਸ਼ਨ ਸਦਕਾ ਟੀਮ 'ਚ ਜਗ੍ਹਾ ਪੱਕੀ ਕਰ ਲਈ।

ਜੇ ਗੱਲ ਕੀਤੀ ਜਾਵੇ ਸੌਰਵ ਗਾਂਗੁਲੀ ਦੀ ਕਪਤਾਨੀ ਸਫ਼ਰ ਦੀ ਤਾਂ ਉਹ ਭਾਰਤੀ ਟੀਮ ਨੂੰ 20 ਤੋਂ ਜ਼ਿਆਦਾ ਟੈਸਟ ਮੈਚ ਜਿਤਾਉਣ ਵਾਲੇ ਪਹਿਲੇ ਕਪਤਾਨ ਹਨ। ਭਾਰਤ ਨੇ ਉਹਨਾਂ ਦੀ ਕਪਤਾਨੀ 'ਚ 21 ਟੈਸਟ ਜਿੱਤੇ।

2000 ਤੋਂ 2005 ਦੇ ਵਿੱਚ ਟੀਮ ਇੰਡੀਆ ਦੀ ਕਮਾਨ ਸੰਭਾਲਣ ਵਾਲੇ ਗਾਂਗੁਲੀ ਦੀ ਅਗਵਾਈ 'ਚ ਭਾਰਤ ਨੇ 49 ਟੈਸਟ ਮੈਚ ਖੇਡੇ, ਜਿਨ੍ਹਾਂ 'ਚ 21 ਜਿੱਤੇ ਅਤੇ 13 'ਚ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਕਿ 15 ਮੈਚ ਡਰਾਅ ਹੋਏ। ਉਥੇ ਹੀ ਦਾਦਾ ਦੀ ਅਗਵਾਈ 'ਚ 1999 ਤੋਂ 2005 ਦੇ ਵਿੱਚ ਭਾਰਤ ਨੇ 146 ਵਨਡੇ ਮੈਚਾਂ 'ਚ 76 ਜਿੱਤੇ, 65 ਹਾਰੇ ਜਦੋਕਿ 5 ਮੈਚ ਡਰਾਅ ਰਹੇ।

ਹੋਰ ਪੜ੍ਹੋ:ਪੱਛਮੀ ਬੰਗਾਲ 'ਚ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤੇ 50 ਬੰਬ

ਉਥੇ ਹੀ ਸਾਬਕਾ ਦਿੱਗਜ ਕ੍ਰਿਕਟਰ ਅਤੇ ਕੁਮੈਂਟੇਟਰ ਜਿਓਫਰੀ ਬਾਇਕਾਟ ਨੇ ਉਨ੍ਹਾਂ ਨੂੰ 'ਪ੍ਰਿੰਸ ਆਫ ਕੋਲਕਾਤਾ' ਦਾ ਨਿਕਨੇਮ ਦਿੱਤਾ।ਸੌਰਵ ਗਾਂਗੁਲੀ ਨੇ 113 ਟੈਸਟ 'ਚ 7,212 ਦੌੜਾਂ ਅਤੇ 311 ਵਨਡੇ 'ਚ 11,363 ਦੌੜਾਂ ਬਣਾਈਆਂ ਸਨ।ਦਾਦਾ ਨੇ ਟੈਸਟ ਕ੍ਰਿਕਟ 'ਚ 16 ਅਤੇ ਵਨਡੇ ਕ੍ਰਿਕਟ 'ਚ 22 ਸੈਂਕੜੇ ਲਗਾਏ ਹਨ।

ਦਰਅਸਲ, ਸਾਲ 2002 ਵਿੱਚ ਇੰਗਲੈਂਡ ਦੇ ਐਂਡ੍ਰਿਊ ਫਲਿੰਟਾਫ ਨੇ ਇੰਡਿਆ ਵਿੱਚ ਵਾਨਖੇੜੇ ਵਿੱਚ ਜਿੱਤ ਤੋਂ ਬਾਅਦ ਟੀ - ਸ਼ਰਟ ਉਤਾਰਕੇ ਦੋੜ ਲਗਾਈ ਸੀ ਅਤੇ ਗਾਂਗੁਲੀ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ, ਇਸ ਲਈ ਜਦੋਂ ਦਾਦਾ ਦੀ ਟੀਮ ਨੇ ਇੰਗਲੈਂਡ ਨੂੰ ਉਸ ਦੇ ਘਰ ਵਿੱਚ ਹਰਾ ਕੇ ਜਿੱਤ ਦਰਜ ਕੀਤੀ ਤਾਂ ਉਨ੍ਹਾਂ ਨੇ ਫਲਿੰਟਾਫ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਜਵਾਬ ਦਿੱਤਾ ਸੀ।

-PTC News

Related Post