ਧੀਆਂ ਬਚਾਓ, ਰੁੱਖ ਲਗਾਓ ਮੁਹਿੰਮ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ, ਮਾਸੂਮ ਬੱਚੀ ਨੇ ਮੋਹਿਆ ਸਭ ਦਾ ਦਿਲ

By  Joshi July 31st 2018 07:25 AM

ਧੀਆਂ ਬਚਾਓ, ਰੁੱਖ ਲਗਾਓ ਦੇ ਨਾਅਰੇ ਦੇ ਹੁਣ ਨਤੀਜੇ ਦਿਸਣੇ ਆਰੰਭ ਹੋ ਗਏ ਹਨ। ਰੱਬ ਦਾ ਰੂਪ ਮਾਸੂਮ ਬੱਚੀਆਂ ਵੱਲੋਂ ਵਾਤਾਵਰਣ ਬਚਾਉਣ ਦੇ ਉਪਰਾਲੇ ਨੂੰ ਸਰਾਹੁਣਾ ਬਣਦਾ ਹੈ। ਅਜਿਹੇ ਹੀ ਇੱਕ ਮਿਸਾਲ ਦੇਖਣ ਨੂੰ ਮਿਲੀ ਹੈ ਫਤਹਿਗੜ੍ਹ ਸਾਹਿਬ 'ਚ ਵੀ, ਜਿੱਥੇ ਧੀਆਂ ਅਤੇ ਰੁੱਖਾਂ ਨੂੰ ਬਚਾਉਣ ਵੱਲ ਲੋਕ ਹੁਣ ਪ੍ਰੇਰਿਤ ਹੋ ਰਹੇ ਹਨ ਉੱਥੇ ਇੱਕ ਬੱਚੀ ਵੱਲੋਂ ਵੀ ਵਾਤਾਵਰਨ ਪ੍ਰਤੀ ਉਪਰਾਲਾ ਕੀਤਾ ਗਿਆ।

save daughters save girls campaign successful ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਫਤਿਹਗੜ੍ਹ ਸਾਹਿਬ ਦੀ ਰਹਿਣ ਵਾਲੀ ਜਸਕੀਰਤ ਕੌਰ ਗੁਰਨਾ ਦੀ , ਜਿਸਦੀ ਉਮਰ ਮਹਿਜ਼ 10 ਸਾਲ ਹੈ ਪਰ ਸੋਚ 10 ਸਾਲ ਤੋਂ ਕਿਤੇ ਵਧੇਰੇ ਪੁਖਤਾ ਅਤੇ ਸੁਚਾਰੂ ਹੈ। ਜਿੱਥੇ ਇਨ੍ਹੀ ਘੱਟ ਉਮਰ ਦੇ ਬੱਚਿਆਂ ਵੱਲੋਂ ਆਪਣੇ ਜਨਮ ਦਿਨ 'ਤੇ ਵੱਖਰੀਆਂ ਚਾਹਤਾਂ ਤੇ ਖੁਹਾਇਸ਼ਾਂ ਰੱਖੀਆਂ ਜਾਂਦੀਆਂ ਹਨ ਉੱਥੇ ਇਸ ਬੱਚੀ ਨੇ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਦਿਖਾ ਕੇ ਸਭ ਦਾ ਮਨ ਮੋਹ ਲਿਆ।

ਤੁਹਾਨੂੰ ਦੱਸ ਦੇਈਏ ਕਿ ਫਤਿਹਗੜ੍ਹ ਸਾਹਿਬ ਦੀ ਬੱਚੀ ਜਸਕੀਰਤ ਕੌਰ ਗੁਰਨਾ ਵੱਲੋਂ ਆਪਣੇ ਜਨਮ ਦਿਨ ਦੇ ਮੌਕੇ 'ਤੇ ਪੁਲਿਸ ਅਧਿਕਾਰੀਆਂ ਅਤੇ ਅਫਸਰਾਂ ਨੂੰ ਬੂਟੇ ਵੰਡੇ ਗਏ।

save daughters save girls campaign successfulਉਸ ਦੇ ਇਸ ਬਾਕਮਾਲ ਕਦਮ ਦੀ ਸਭ ਵੱਲੋਂ ਸਰਾਹਨਾ ਕੀਤੀ ਜਾ ਰਹੀ ਹੈ। ਧੀਆਂ ਵੱਲੋਂ ਇਸ ਤਰ੍ਹਾਂ ਵਾਤਾਵਰਨ ਪ੍ਰਤੀ ਸੁਚੇਤ ਹੋਣ ਨਾਲ ਹੋਰਨਾ ਲੋਕਾਂ ਨੂੰ ਵੀ ਸੇਧ ਮਿਲੇਗੀ।

—PTC News

Related Post