ਨਵਾਂਸ਼ਹਿਰ ਦੇ ਮ੍ਰਿਤਕ ਬਲਦੇਵ ਸਿੰਘ ਨੇ ਪੰਜਾਬ 'ਚ ਕਿਵੇਂ ਫੈਲਾਇਆ ਕੋਰੋਨਾ ਵਾਇਰਸ, ਵੀਡੀਓ ਹੋਈਆਂ ਵਾਇਰਲ

By  Shanker Badra March 27th 2020 05:16 PM -- Updated: March 27th 2020 05:20 PM

ਨਵਾਂਸ਼ਹਿਰ ਦੇ ਮ੍ਰਿਤਕ ਬਲਦੇਵ ਸਿੰਘ ਨੇ ਪੰਜਾਬ 'ਚ ਕਿਵੇਂ ਫੈਲਾਇਆ ਕੋਰੋਨਾ ਵਾਇਰਸ, ਵੀਡੀਓ ਹੋਈਆਂ ਵਾਇਰਲ:ਨਵਾਂਸ਼ਹਿਰ : ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਦੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚ 38 ਕੇਸ ਪਾਜ਼ੀਟਿਵ ਪਾਏ ਹਨ। ਇਨ੍ਹਾਂ 'ਚੋਂ ਸਭ ਤੋਂ ਵੱਧ ਕੇਸ ਨਵਾਂਸ਼ਹਿਰ 'ਚੋਂ ਪਾਜ਼ੀਟਿਵ ਪਾਏ ਗਏ ਹਨ।  See how Punjab’s first coronavirus casualty, Baldev Singh, spread the virus in the state

ਦਰਅਸਲ 'ਚ ਨਵਾਂਸ਼ਹਿਰ ਦੇ ਪਿੰਡ ਪਠਲਾਵਾ 'ਚ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਤੋਂ ਪੀੜਤ ਬਜ਼ੁਰਗ ਬਲਦੇਵ ਸਿੰਘ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਸਮੇਤ ਕਈ ਹੋਰ ਲੋਕ ਪਾਜ਼ੀਟਿਵ ਪਾਏ ਗਏ ਹਨ, ਜੋ ਉਸ ਦੇ ਸੰਪਰਕ ਵਿੱਚ ਰਹੇ ਸਨ। ਨਵਾਂਸ਼ਹਿਰ ਦੇ ਇਸ ਬਜ਼ੁਰਗ ਦੇ ਸੰਪਰਕ ਵਿੱਚ 37 ਪਰਿਵਾਰਾਂ ਦੇ ਕਰੀਬ 200 ਤੋਂ ਵੱਧ ਲੋਕ ਆਏ ਸਨ,ਜਿਸ ਕਰਕੇ ਆਸ- ਪਾਸ ਦੇ ਜ਼ਿਲ੍ਹਿਆਂ ਵਿੱਚ ਵੀ ਖੌਫ ਬਣਿਆ ਹੋਇਆ ਹੈ।

 See how Punjab’s first coronavirus casualty, Baldev Singh, spread the virus in the state ਨਵਾਂਸ਼ਹਿਰ ਦੇ ਮ੍ਰਿਤਕ ਬਲਦੇਵ ਸਿੰਘ ਨੇ ਪੰਜਾਬ 'ਚ ਕਿਵੇਂ ਫੈਲਾਇਆ ਕੋਰੋਨਾ ਵਾਇਰਸ, ਵੀਡੀਓ ਹੋਈਆਂ ਵਾਇਰਲ 

ਇਸ ਦੌਰਾਨ ਕੋਰੋਨਾ ਵਾਇਰਸ ਦੇ ਨਾਲ ਮਰੇ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦੇ ਬਲਦੇਵ ਸਿੰਘ ਦੀਆਂ ਕੁੱਝ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ 'ਚ ਸਾਫ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬਲਦੇਵ ਸਿੰਘ ਬੇਖੌਫ ਘੁੰਮ ਰਹੇ ਹਨ। ਇਹ ਵਾਇਰਲ ਦੋ ਵੀਡੀਓ ਇਕ ਪੰਜਾਬ ਅਤੇ ਇਟਲੀ ਦੀ ਦੱਸੀ ਜਾ ਰਹੀ ਹੈ। ਬਲਦੇਵ ਸਿੰਘ ਦੇ ਨਾਲ ਉਨ੍ਹਾਂ ਦੇ ਦੋ ਸਾਥੀ ਵੀ ਹਨ, ਜਿਸ 'ਚੋਂ ਇਕ ਕੋਰੋਨਾ ਵਾਇਰਸ ਨਾਲ ਇਨਫੈਕਟਡ ਵੀ ਹੈ। ਇਹ ਦੋਵੇਂ ਸਾਥੀ ਗੜ੍ਹਸ਼ੰਕਰ ਅਤੇ ਮੋਰਾਂਵਾਲੀ ਦੇ ਹਨ।

 See how Punjab’s first coronavirus casualty, Baldev Singh, spread the virus in the state ਨਵਾਂਸ਼ਹਿਰ ਦੇ ਮ੍ਰਿਤਕ ਬਲਦੇਵ ਸਿੰਘ ਨੇ ਪੰਜਾਬ 'ਚ ਕਿਵੇਂ ਫੈਲਾਇਆ ਕੋਰੋਨਾ ਵਾਇਰਸ, ਵੀਡੀਓ ਹੋਈਆਂ ਵਾਇਰਲ 

ਸਿਹਤ ਵਿਭਾਗ ਵੱਲੋਂ ਜਦੋਂ ਵਾਇਰਲ ਵੀਡੀਓ 'ਚ ਬਲਦੇਵ ਸਿੰਘ ਨਾਲ ਨਜ਼ਰ ਆ ਰਹੇ ਗੜ੍ਹਸ਼ੰਕਰ ਦੇ ਰਹਿਣ ਵਾਲੇ ਨੌਜਵਾਨ ਦੇ ਘਰ ਜਾ ਕੇ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਹ ਵੀਡੀਓ ਇਟਲੀ ਦੀ ਹੈ ਅਤੇ ਵੀਡੀਓ 'ਚ ਨਜ਼ਰ ਆ ਰਿਹਾ ਇਕ ਨੌਜਵਾਨ ਵੀ ਅਜੇ ਵਿਦੇਸ਼ 'ਚ ਹੀ ਹੈ। ਇਹ ਵੀਡੀਓ ਕਿਸੇ ਧਾਰਮਿਕ ਸਮਾਗਮ ਦੀ ਦੱਸੀ ਜਾ ਰਹੀ ਹੈ।

 See how Punjab’s first coronavirus casualty, Baldev Singh, spread the virus in the state ਨਵਾਂਸ਼ਹਿਰ ਦੇ ਮ੍ਰਿਤਕ ਬਲਦੇਵ ਸਿੰਘ ਨੇ ਪੰਜਾਬ 'ਚ ਕਿਵੇਂ ਫੈਲਾਇਆ ਕੋਰੋਨਾ ਵਾਇਰਸ, ਵੀਡੀਓ ਹੋਈਆਂ ਵਾਇਰਲ 

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚ 38 ਕੇਸ ਪਾਜ਼ੀਟਿਵ ਪਾਏ ਹਨ। ਇਨ੍ਹਾਂ 'ਚ ਸਭ ਤੋਂ ਵੱਧ ਨਵਾਂਸ਼ਹਿਰ ਦੇ 19, ਐੱਸ.ਏ.ਐੱਸ. ਨਗਰ (ਮੋਹਾਲੀ) ਦੇ 6, ਹੁਸ਼ਿਆਰਪੁਰ ਦੇ 5, ਜਲੰਧਰ ਦੇ 5, ਲੁਧਿਆਣਾ 1 ਅਤੇ ਅੰਮ੍ਰਿਤਸਰ ਦੇ 2 ਮਾਮਲੇ ਸਾਹਮਣੇ ਆਏ ਹਨ ,ਜਿਨ੍ਹਾਂ 'ਚੋਂ ਅੰਮ੍ਰਿਤਸਰ ਦਾ ਇੱਕ ਵਿਅਕਤੀ ਵੀਰਵਾਰ ਨੂੰ ਰੀਕਵਰ ਹੋ ਗਿਆ ਹੈ।

-PTCNews

Related Post