Tue, Mar 3, 2026
Whatsapp

ਫਿਲਮ ਸੈਲਫੀ ਦਾ ਨਵਾਂ ਗਾਣਾ ਕੁੜੀ ਚਮਕੀਲੀ ਹੋਇਆ ਰਿਲੀਜ਼, ਅਕਸ਼ੇ ਨਾਲ ਨਜ਼ਰ ਆਏ ਯੋ ਯੋ ਹਨੀ ਸਿੰਘ

ਬਾਲੀਵੁੱਡ ਦੇ ਅਦਾਕਾਰ ਅਕਸ਼ੇ ਕੁਮਾਰ ਅਤੇ ਇਮਰਾਨ ਹਾਸ਼ਮੀ ਦੀ ਆਉਣ ਵਾਲੀ ਫਿਲਮ ਸੈਲਫੀ ਦਾ ਨਵਾਂ ਗਾਣਾ ਰਿਲੀਜ ਹੋ ਗਿਆ ਹੈ। ਜਿਸ ਨੂੰ ਰਿਲੀਜ਼ ਹੁੰਦੇ ਹੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

Reported by:  PTC News Desk  Edited by:  Aarti -- February 19th 2023 06:19 PM
ਫਿਲਮ ਸੈਲਫੀ ਦਾ ਨਵਾਂ ਗਾਣਾ ਕੁੜੀ ਚਮਕੀਲੀ ਹੋਇਆ ਰਿਲੀਜ਼, ਅਕਸ਼ੇ ਨਾਲ ਨਜ਼ਰ ਆਏ ਯੋ ਯੋ ਹਨੀ ਸਿੰਘ

ਫਿਲਮ ਸੈਲਫੀ ਦਾ ਨਵਾਂ ਗਾਣਾ ਕੁੜੀ ਚਮਕੀਲੀ ਹੋਇਆ ਰਿਲੀਜ਼, ਅਕਸ਼ੇ ਨਾਲ ਨਜ਼ਰ ਆਏ ਯੋ ਯੋ ਹਨੀ ਸਿੰਘ

Selfie Song Kudi Chamkili Out: ਬਾਲੀਵੁੱਡ ਦੇ ਅਦਾਕਾਰ ਅਕਸ਼ੇ ਕੁਮਾਰ ਅਤੇ ਇਮਰਾਨ ਹਾਸ਼ਮੀ ਦੀ ਆਉਣ ਵਾਲੀ ਫਿਲਮ ਸੈਲਫੀ ਦਾ ਨਵਾਂ ਗਾਣਾ ਰਿਲੀਜ ਹੋ ਗਿਆ ਹੈ। ਜਿਸ ਨੂੰ ਰਿਲੀਜ਼ ਹੁੰਦੇ ਹੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। 

ਦੱਸ ਦਈਏ ਕਿ  ਇਹ ਗੀਤ ਯੋ ਯੋ ਹਨੀ ਸਿੰਘ ਸਪੈਸ਼ਲ ਹੈ। ਕੁੜੀ ਚਮਕੀਲੀ ਤੋਂ ਹਨੀ ਸਿੰਘ ਨੇ ਇਸ ਸਾਲ ਆਪਣੇ ਗੀਤਾਂ ਦਾ ਖਾਤਾ ਖੋਲ੍ਹਿਆ ਹੈ। ਅਕਸ਼ੈ ਤੋਂ ਇਲਾਵਾ ਡਾਇਨਾ ਪੇਂਟੀ ਵੀ ਗੀਤ 'ਚ ਆਪਣੇ ਮੂਵਜ਼ ਦਿਖਾਉਂਦੀ ਨਜ਼ਰ ਆ ਰਹੀ ਹੈ। ਬਾਅਦ ਚ ਵਿੱਚ ਇਸ ਗਾਣੇ ਚ ਹਨੀ ਸਿੰਘ ਵੀ ਨਜ਼ਰ ਆ ਰਹੇ ਹਨ।  


ਕੁੜੀ ਚਮਕੀਲੀ ਵਿੱਚ ਅਕਸ਼ੈ ਅਤੇ ਡਾਇਨਾ ਦੋਵਾਂ ਨੇ ਸ਼ਾਨਦਾਰ ਪਹਿਰਾਵੇ ਪਹਿਨੇ ਹੋਏ ਸਨ। ਗੀਤ ਵਿੱਚ ਡਿਸਕੋ ਨੰਬਰ ਹੋਣ ਦੀ ਸਾਰੀ ਗੁਣਵੱਤਾ ਹੈ। ਇਸ ਵਿੱਚ ਰਫ਼ਤਾਰ, ਰੈਪ ਅਤੇ ਬੋਲ ਕਮਾਲ ਦੇ ਹਨ। ਗੀਤ ਦਾ ਵੀਡੀਓ ਅਹਿਮਦ ਖਾਨ ਨੇ ਡਾਇਰੈਕਟ ਕੀਤਾ ਹੈ ਜਦਕਿ ਪ੍ਰਿੰਸ ਗੁਪਤਾ ਨੇ ਟ੍ਰੈਕ ਦੀ ਕੋਰੀਓਗ੍ਰਾਫੀ ਕੀਤੀ ਹੈ। ਅਕਸ਼ੇ ਕੁਮਾਰ ਨੇ ਇਸ ਗੀਤ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ْ’ਤੇ ਸ਼ੇਅਰ ਕੀਤਾ ਹੈ। 

ਇਹ ਵੀ ਪੜ੍ਹੋ: Kajol Viral Video: ਕਾਜੋਲ ਮੇਕਅੱਪ ਦੌਰਾਨ ਸਵੈਟਰ ਬੁਣਦੀ ਹੋਈ ਆਈ ਨਜ਼ਰ, ਦੇਖੋ ਵੀਡੀਓ

- PTC NEWS

Top News view more...

Latest News view more...

PTC NETWORK
PTC NETWORK