ਹੋਲੀ ਦਾ ਤਿਓਹਾਰ, ਕਿੱਥੇ ਹੈ ਸੀਮਾ ਅਤੇ ਕਿੱਥੇ ਰੁਕਣਾ ਹੈ?

By  Joshi March 2nd 2018 06:43 PM -- Updated: March 2nd 2018 06:48 PM

Semen-Filled Balloon Thrown at Delhi University College Student: ਹੋਲੀ ਦਾ ਤਿਓਹਾਰ ਜੋ ਕਿ ਰੰਗਾਂ ਅਤੇ ਖੁਸ਼ੀਆਂ ਦਾ ਤਿਓਹਾਰ ਮੰਨਿਆ ਜਾਂਦਾ ਹੈ, ਹੁਣ ਵਿਵਾਦਾਂ 'ਚ ਘਿਰਦਾ ਜਾਂਦਾ ਜਾਪ ਰਿਹਾ ਹੈ।

ਆਮ ਤੌਰ 'ਤੇ "ਬੁਰਾ ਨਾ ਮਾਨੋ ਹੋਲੀ ਹੈ" ਕਹਿ ਕੇ ਰੰਗ ਲਗਾਉਣ ਦਾ ਸਿਲਸਿਲਾ ਕਦੋਂ ਹੱਦਾਂ ਟੱਪ ਕੇ ਸੋਸ਼ਣ ਤੱਕ ਪਹੁੰਚ ਜਾਂਦਾ ਹੈ, ਅੰਦਾਜ਼ਾ ਲਗਾਉਣਾ ਮੁਸ਼ਕਿਲ ਲੱਗਦਾ ਹੈ।  "ਬੁਰਾ ਨਾ ਮਾਨੋ ਹੋਲੀ ਹੈ" ਨਾਮ ਦੇ ਨਾਅਰੇ ਖਿਲਾਫ ਕੁੜੀਆਂ ਨੇ ਆਵਾਜ਼ ਉਠਾਈ ਅਤੇ ਇਸਨੂੰ ਨਾਮ ਦਿੱਤਾ ਕਿ "ਕਿਉਂ ਬੁਰਾ ਨਾ ਮੰਨੀਏ ਜੇ ਹੋਲੀ ਹੈ ਤਾਂ?"

ਦਰਅਸਲ, ਪਿਛਲੇ ਦਿਨੀਂ ਦਿੱਲੀ ਯੂਨੀਵਰਸਿਟੀ ਦੇ ਇਕ ਕਾਲਜ ਦੀ ਵਿਦਿਆਰਥਣ ਨੇ ਇਕ ਸੋਸ਼ਲ ਮੀਡੀਆ ਪੋਸਟ 'ਤੇ ਦਾਅਵਾ ਕੀਤਾ ਹੈ ਕਿ ਉਸ 'ਤੇ ਅਣਪਛਾਤੇ ਲੋਕਾਂ ਦੇ ਇਕ ਸਮੂਹ ਨੇ ਵੀਰਜ ਨਾਲ ਭਰੇ ਗੁਬਾਰੇ ਸੁੱਟੇ।

ਪੁਲਸ ਨੇ ਦੱਸਿਆ ਕਿ ਇਸ ਘਟਨਾ ਦਾ ਪਤਾ ਲੱਗਣ 'ਤੇ ਉਹਨਾਂ ਵੱਲੋਂ ਲੜਕੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਜਾਂਚ ਕੀਤੀ ਜਾ ਸਕੇ। ਇਸ ਸੰਬੰਧ 'ਚ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ, "ਸਾਨੂੰ ਹਾਲੇ ਇਸ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ।"

24 ਫਰਵਰੀ ਨੂੰ ਆਪਣੇ ਇਨਸਟਾਗ੍ਰਾਮ ਪੋਸਟ ਵਿਚ, ਲੜਕੀ, ਨੇ ਕਿਹਾ ਹੈ ਕਿ, "ਮੈਂ ਅਮਰ ਕਲੋਨੀ ਮਾਰਕੀਟ ਵਿਚ ਇਕ ਕੈਫੇ 'ਤੇ ਦੁਪਹਿਰ ਦੇ ਖਾਣੇ ਲਈ ਗਈ ਸੀ, ਅਤੇ ਜਿਸ ਸਮੇਂ 'ਚ ਮੈਂ ਰਿਕਸ਼ਾ 'ਤੇ ਬੈਠੀ ਤਾਂ ਕਿਸੇ ਨੇ ਮੇਰੇ 'ਤੇ ਇੱਕ ਤਰਲ ਭਰਿਆ ਗੁਬਾਰਾ ਸੁੱਟ ਕੇ ਮਾਰਿਆ।

" ਜਦੋਂ ਇਹ ਸੁੱਕਿਆ ਤਾਂ ਇਹ ਤਰਲ ਮੇਰੀ ਪਜਾਮੀ 'ਤੇ ਚਿਪਕਿਆ ਰਿਹਾ, ... ਮੈਨੂੰ ਸਮਝ ਨਹੀਂ ਆਈ ਕਿ ਇਹ ਕੀ ਹੈ। ਪਰ ਜਦ ਮੈਂ ਵਾਪਿਸ ਹੋਸਟਲ ਆਈ ਤਾਂ ਉਥੇ ਮੈਨੂੰ ਮੇਰੀ ਸਹੇਲੀ ਨੇ ਕਿਹਾ ਕਿ ਇਹ ਸੁੱਕਿਆ ਹੋਇਆ ਤਰਲ ਕਿਸੇ ਵੀਰਜ ਵਾਂਗ ਲੱਗ ਰਿਹਾ ਹੈ।"

ਲੜਕੀ ਦਾ ਕਹਿਣਾ ਸੀ ਕਿ ਅਜਿਹੀ ਸ਼ਰਮਨਾਕ ਘਟਨਾ ਕਾਰਨ ਉਸਨੂੰ ਕਾਫੀ ਸ਼ਰਮਿੰਦਗੀ ਅਤੇ ਅਜੀਬ ਖਿੱਝ ਮਹਿਸੂਸ ਹੋ ਰਹੀ ਹੈ।

ਹਾਂਲਾਕਿ, ਦਿੱਲੀ ਯੂਨੀਵਰਸਿਟੀ ਨੇ ਸੋਮਵਾਰ ਨੂੰ ਹੋਲੀ ਦੇ ਤਿਉਹਾਰਾਂ ਦੌਰਾਨ ਕਿਸੇ ਵੀ ਅਜਿਹੀ ਸੰਭਾਵਿਤ ਘਟਨਾ ਦਾ ਸਾਹਮਣਾ ਕਰਨ ਲਈ ਕੈਂਪਸ, ਹੋਸਟਲਾਂ ਅਤੇ ਹੋਰ ਕਾਲਜਾਂ ਵਿਚ ਵਿਸਤਰਿਤ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਪ੍ਰਬੰਧਾਂ ਦਾ ਐਲਾਨ ਕੀਤਾ ਸੀ। ਇਸ ਘਟਨਾ ਤੋਂ ਖਫਾ ਲੜਕੀਆਂ ਨੇ ਹੋਲੀ 'ਤੇ ਵੀ ਹਿੰਸਾ ਨਾ ਸਹਿਣ ਦਾ ਫੈਸਲਾ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ।

ਉਹਨਾਂ ਵੱਲੋਂ 'ਹੋਲੀ ਹੈ' ਦੇ ਨਾਮ 'ਤੇ ਲੜਕੀਆਂ ਨਾਲ ਹੁੰਦੀ ਹਿੰਸਾ ਖਿਲਾਫ ਆਵਾਜ਼ ਉਠਾਈ ਗਈ ਅਤੇ ਅਜਿਹੀਆਂ ਹੋਛੀਆਂ ਹਰਕਤਾਂ 'ਤੇ ਲਗਾਮ ਕੱਸਣ ਲਈ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਗਈ।

ਲੜਕੀਆਂ ਦਾ ਕਹਿਣਾ ਦੀ ਸਮਾਜ ਵੱਲੋਂ ਆਨੇ ਬਹਾਨੇ ਅਤੇ ਇਹਨਾਂ ਤਿਓਹਾਰਾਂ ਦੀ ਆੜ 'ਚ ਉਹਨਾਂ ਨਾਲ ਜਿਨਸੀ ਸੋਸ਼ਣ ਕਰਨ ਦੀ ਖੁੱਲ ਦਿੰਦੀਆਂ ਇਹਨਾਂ ਰਵਾਇਤਾਂ ਨੂੰ ਠੱਲ ਪਾਉਣ ਲਈ ਚੁੱਕੀ ਗਈ ਇਹ ਆਵਾਜ਼ ਬਿਲਕੁਲ ਜਾਇਜ਼ ਹੈ ਅਤੇ ਉਹ ਇਸਦਾ ਜਦੋਂ ਤੱਕ ਜ਼ਰੂਰਤ ਹੋਵੇਗੀ, ਡੱਟ ਕੇ ਵਿਰੋਧ ਕਰਨਗੀਆਂ।

—PTC News

Related Post