ਪੰਜਾਬ 'ਚ ਗੰਭੀਰ ਵਿੱਤੀ ਸੰਕਟ, ਮੁਲਾਜ਼ਮ ਵਰਗ ਨੂੰ ਭੁਗਤਣਾ ਪੈ ਰਿਹੈ ਖਮਿਆਜ਼ਾ

By  Ravinder Singh September 6th 2022 12:03 PM

ਪਟਿਆਲਾ : ਪੰਜਾਬ ਗੰਭੀਰ ਵਿੱਤੀ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਇਸ ਦਾ ਖਮਿਆਜ਼ਾ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿਚ ਤਾਇਨਾਤ ਮੁਲਾਜ਼ਮਾਂ ਨੂੰ ਭੁਗਤਣਾ ਪੈਂਦਾ ਹੈ। ਅੱਜ 6 ਸਤੰਬਰ ਹੋਣ ਦੇ ਬਾਵਜੂਦ ਮੁਲਾਜ਼ਮਾਂ ਦੀ ਤਨਖ਼ਾਹ ਨਹੀਂ ਆਈ। ਮੁਲਾਜ਼ਮ ਵਾਰ ਵਾਰ ਆਪਣਾ ਮੋਬਾਈਲ ਚੈੱਕ ਕਰ ਰਹੇ ਹਨ ਕਿ ਕਿਤੇ ਤਨਖ਼ਾਹ ਪੈਣ ਦਾ ਮੈਸੇਜ ਤਾਂ ਨਹੀਂ ਆਇਆ। ਇਸ ਕਾਰਨ ਮੁਲਾਜ਼ਮ ਵਰਗ ਕਾਫੀ ਪਰੇਸ਼ਾਨੀ ਦੇ ਆਲਮ ਵਿਚ ਹੈ। ਤਨਖ਼ਾਹ ਨਾ ਆਉਣ ਕਾਰਨ ਮੁਲਾਜ਼ਮ ਵਰਗ ਵਿਚ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਪੰਜਾਬ 'ਚ ਗੰਭੀਰ ਵਿੱਤੀ ਸੰਕਟ, ਮੁਲਾਜ਼ਮ ਵਰਗ ਨੂੰ ਭੁਗਤਣਾ ਪੈ ਰਿਹੈ ਖਮਿਆਜ਼ਾਰਾਜ ਦੀ ਵਿੱਤੀ ਹਾਲਤ ਦਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੂਬਾ ਸਰਕਾਰ ਵੱਲੋਂ ਖ਼ਰਚੇ ਚਲਾਉਣ ਲਈ ਅਗਸਤ ਮਹੀਨੇ ਦੌਰਾਨ 3 ਵਾਰ ਕੁੱਲ ਮਿਲਾ ਕੇ 2500 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਸੀ। ਪੰਜਾਬ ਸਰਕਾਰ ਲਗਭਗ ਹਰ ਮਹੀਨੇ 3 ਕਰੋੜ ਰੁਪਏ ਦਾ ਕਰਜ਼ ਚੁੱਕ ਰਹੀ ਹੈ। ਇਕ ਕਰਜ਼ੇ ਨੂੰ ਉਤਾਰਨ ਲਈ ਦੂਜਾ ਕਰਜ਼ਾ ਲੈਣਾ ਪੈ ਰਿਹਾ ਹੈ। ਮਤਲਬ ਕਿ ਸਰਕਾਰ ਨੂੰ ਆਪਣਾ ਕਰਜ਼ਾ ਉਤਾਰਨ ਲਈ ਅੱਗੋਂ ਹੋਰ ਕਰਜ਼ਾ ਚੁੱਕਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : Mercedes 'ਚ ਡਿਪੂ ਤੋਂ ਰਾਸ਼ਨ ਲੈਣ ਪਹੁੰਚਿਆ ਸਖ਼ਸ਼, ਗੱਡੀ ਦਾ ਨੰਬਰ VIP, ਵੀਡੀਓ ਆਈ ਸਾਹਮਣੇ

ਸਰਕਾਰ ਨੂੰ ਪਿਛਲੇ ਸਾਲ ਦੇ ਮੁਕਾਬਲੇ ਪੈਟਰੋਲ ਤੋਂ 7 ਫ਼ੀਸਦੀ ਘੱਟ ਆਮਦਨ ਹੋਈ ਹੈ ਜਦਕਿ ਮਾਲ ਰੈਵੇਨਿਊ ਦੀ ਆਮਦਨ 11 ਫ਼ੀਸਦੀ ਘਟੀ ਹੈ ਭਾਵੇਂ ਕਿ ਜੀਐਸਟੀ ਵਿਚ ਪਿਛਲੇ ਵਿੱਤੀ ਸਾਲ ਨਾਲੋਂ ਮਾਮੂਲੀ ਵਾਧਾ ਵੀ ਪੰਜਾਬ ਸਰਕਾਰ ਨੂੰ ਵਿੱਤੀ ਸੰਕਟ ਵਿਚੋਂ ਨਹੀਂ ਕੱਢ ਸਕਿਆ।

ਰਿਪੋਰਟ- ਗਗਨਦੀਪ ਆਹੂਜਾ

-PTC News

 

Related Post