Sat, Mar 14, 2026
Whatsapp

ਮੌੜ ’ਚ ਬਠਿੰਡਾ ਰੋਡ ’ਤੇ PRTC ਬੱਸ ਪਲਟਣ ਨਾਲ ਵਾਪਰਿਆ ਹਾਦਸਾ, ਕਈ ਲੋਕ ਜ਼ਖਮੀ

Reported by:  PTC News Desk  Edited by:  Pardeep Singh -- February 12th 2023 05:55 PM
ਮੌੜ ’ਚ ਬਠਿੰਡਾ ਰੋਡ ’ਤੇ PRTC ਬੱਸ ਪਲਟਣ ਨਾਲ ਵਾਪਰਿਆ ਹਾਦਸਾ, ਕਈ ਲੋਕ ਜ਼ਖਮੀ

ਮੌੜ ’ਚ ਬਠਿੰਡਾ ਰੋਡ ’ਤੇ PRTC ਬੱਸ ਪਲਟਣ ਨਾਲ ਵਾਪਰਿਆ ਹਾਦਸਾ, ਕਈ ਲੋਕ ਜ਼ਖਮੀ

ਬਠਿੰਡਾ : ਮੌੜ ਤੋਂ ਬਠਿੰਡਾ ਰੋਡ ਉੱਤੇ ਜਾ ਰਹੀ ਪੀਆਰਟੀਸੀ ਦੀ ਬੱਸ ਪਲਟ ਗਈ ਹੈ। ਹਾਦਸੇ ਵਿੱਚ ਬੱਸ ਸਵਾਰ ਲੋਕ 25 ਤੋਂ ਵਧੇਰੇ ਜਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਬੱਸ ਪਲਟਨ ਦੀ ਖਬਰ ਮਿਲਦੇ ਹੀ ਘਟਨਾ ਸਥਲ ਉੱਤੇ ਲੋਕ ਇੱਕਠੇ ਹੋ ਗਏ ਉਨ੍ਹਾਂ ਨੇ ਸਵਾਰੀਆਂ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ।

 ਘਟਨਾ ਦਾ ਪਤਾ ਲੱਗਦਿਆਂ ਹੀ ਐਂਬੂਲੈਂਸ ਮੌਕੇ ’ਤੇ ਪੁੱਜੀਆਂ ਤੇ ਵਰਕਰਾਂ ਨੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਬਠਿੰਡਾ ਵਿਚ ਇਲਾਜ ਦਾਖਲ ਕਰਵਾਇਆ ਗਿਆ ਹੈ, ਜਦੋਂਕਿ ਕੁਝ ਜ਼ਖ਼ਮੀਆਂ ਨੂੰ ਇਲਾਜ ਲਈ ਮੌੜ ਮੰਡੀ ਦੇ ਹਸਪਤਾਲ ਭੇਜਿਆ ਗਿਆ ਹੈ। ਬੱਸ ਜਦੋਂ ਪਿੰਡ ਚਨਾਰਥਲ ਪਹੁੰਚੀ ਤਾਂ ਅਚਾਨਕ ਪਲਟ ਗਈ। ਪਲਟਣ ਬਾਅਦ ਬੱਸ ਵਿਚ ਚੀਕ ਚਿਹਾੜਾ ਮੱਚ ਗਿਆ। ਹਸਪਤਾਲ ਵਿਚ ਜ਼ੇਰੇ ਇਲਾਜ ਸਵਾਰੀਆਂ ਅਨੁਸਾਰ ਬੱਸ ਦੇ ਸਾਹਮਣੇ ਤੇਜ਼ ਰਫਤਾਰ ਕਾਰ ਆ ਗਈ ਸੀ, ਜਿਸ ਨੂੰ ਬਚਾਉਣ ਦੇ ਚੱਕਰ ਵਿਚ ਬੱਸ ਦਾ ਡਰਾਈਵਰ ਸੰਤੁਲਨ ਗਵਾ ਬੈਠਾ ’ਤੇ ਹਾਦਸਾ ਵਾਪਰ ਗਿਆ।


- PTC NEWS

Top News view more...

Latest News view more...

PTC NETWORK
PTC NETWORK