ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣਾ ਬਲਾਤਕਾਰ ਨਹੀਂ ਮੰਨਿਆ ਜਾਵੇਗਾ :ਸੁਪਰੀਮ ਕੋਰਟ

By  Shanker Badra April 18th 2018 03:40 PM -- Updated: April 18th 2018 03:41 PM

ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣਾ ਬਲਾਤਕਾਰ ਨਹੀਂ ਮੰਨਿਆ ਜਾਵੇਗਾ :ਸੁਪਰੀਮ ਕੋਰਟ:ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਇੱਕ ਅਹਿਮ ਫ਼ੈਸਲਾ ਸੁਣਾਇਆ ਹੈ।ਸੁਪਰੀਮ ਕੋਰਟ ਨੇ ਇਸ ਸਬੰਧੀ ਇਕ ਮਾਮਲੇ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਅੱਠ ਸਾਲ ਦੇ ਲੰਬੇ ਸਮੇਂ ਤੱਕ ਚੱਲੇ ਸਰੀਰਕ ਸਬੰਧਾਂ ਨੂੰ ਬਲਾਤਕਾਰ ਠਹਿਰਾਉਣਾ ਮੁਸ਼ਕਲ ਹੈ।ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣਾ ਬਲਾਤਕਾਰ ਨਹੀਂ ਮੰਨਿਆ ਜਾਵੇਗਾ :ਸੁਪਰੀਮ ਕੋਰਟਸ਼ਿਕਾਇਤ ਕਰਤਾ ਨੇ ਅਦਾਲਤ ਵਿੱਚ ਦੋਸ਼ ਲਗਾਇਆ ਹੈ ਕਿ ਉਹ ਪਤੀ-ਪਤਨੀ ਵਾਂਗ ਅੱਠ ਸਾਲ ਤੱਕ ਇਕੱਠੇ ਰਹੇ ਅਤੇ ਹੁਣ ਉਹ ਉਸ ਤੋਂ ਭੱਜ ਰਿਹਾ ਹੈ ਅਤੇ ਧੋਖਾ ਦੇ ਰਿਹਾ ਹੈ।ਕਥਿਤ ਪਤੀ ਨੇ ਰੇਪ (ਆਈਪੀਸੀ ਦੀ ਧਾਰਾ 376,420, 323 ਅਤੇ 506 ਤਹਿਤ) ਦੀ ਕਾਰਵਾਈ ਖ਼ਤਮ ਕਰਨ ਦੀ ਕਰਨਾਟਕ ਹਾਈ ਕੋਰਟ ਵਿਚ ਅਪੀਲ ਕੀਤੀ ਪਰ ਹਾਈ ਕੋਰਟ ਨੇ ਕਾਰਵਾਈ ਖ਼ਤਮ ਕਰਨ ਤੋਂ ਮਨ੍ਹਾਂ ਕਰ ਦਿਤਾ ਅਤੇ ਕਿਹਾ ਕਿ ਜਦੋਂ ਆਦਮੀ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਂਦਾ ਹੈ ਅਤੇ ਇਹ ਪਤਾ ਲੱਗ ਜਾਵੇ ਕਿ ਉਸ ਦਾ ਸ਼ੁਰੂ ਤੋਂ ਹੀ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਸੀ ਤਾਂ ਇਸ ਨੂੰ ਬਲਾਤਕਾਰ ਮੰਨਿਆ ਜਾਵੇਗਾ।ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣਾ ਬਲਾਤਕਾਰ ਨਹੀਂ ਮੰਨਿਆ ਜਾਵੇਗਾ :ਸੁਪਰੀਮ ਕੋਰਟਇਸ ਮਾਮਲੇ ਵਿਚ ਸੁਪਰੀਮ ਕੋਰਟ ਦੇ ਵੀ ਕਈ ਫ਼ੈਸਲੇ ਹਨ।ਹਾਈ ਕੋਰਟ ਦੇ ਇਸ ਫ਼ੈਸਲੇ ਵਿਰੁਧ ਸ਼ਿਵਸ਼ੰਕਰ ਨੇ ਸੁਪਰੀਮ ਕੋਰਟ ਵਿਚ ਅਪੀਲ ਕੀਤੀ।ਜਸਟਿਸ ਐਸ.ਏ ਬੋਬਡੇ ਅਤੇ ਐਲ ਨਾਗੇਸ਼ਵਰ ਰਾਓ ਦੀ ਬੈਂਚ ਨੇ ਆਦੇਸ਼ ਵਿਚ ਕਿਹਾ ਕਿ ਸਾਨੂੰ ਇਸ ਗੱਲ ਨਾਲ ਮਤਲਬ ਨਹੀਂ ਕਿ ਅਪੀਲ ਕਰਤਾ ਅਤੇ ਸ਼ਿਕਾਇਤ ਕਰਤਾ ਅਸਲ ਵਿਚ ਵਿਆਹੁਤਾ ਹਨ ਜਾਂ ਨਹੀਂ ? ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਵਿਆਹੁਤਾ ਜੋੜੇ ਵਾਂਗ ਇਕੱਠੇ ਰਹਿੰਦੇ ਰਹੇ ਹਨ।ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣਾ ਬਲਾਤਕਾਰ ਨਹੀਂ ਮੰਨਿਆ ਜਾਵੇਗਾ :ਸੁਪਰੀਮ ਕੋਰਟਇੱਥੋਂ ਤੱਕ ਕਿ ਸ਼ਿਕਾਇਕਰਤਾ ਨੇ ਵੀ ਇਹ ਕਿਹਾ ਹੈ ਕਿ ਉਹ ਪਤੀ-ਪਤਨੀ ਵਾਂਗ ਇਕੱਠੇ ਰਹਿੰਦੇ ਸਨ ਪਰ ਮੁਲਜ਼ਮ 'ਤੇ ਬਲਾਤਕਾਰ ਦਾ ਦੋਸ਼ ਬਣਾਏ ਰਖਣਾ ਮੁਸ਼ਕਲ ਹੈ।ਹਾਲਾਂਕਿ ਹੋ ਸਕਦਾ ਹੈ ਕਿ ਉਸ ਨੇ ਵਿਆਹ ਲਈ ਝੂਠਾ ਵਾਅਦਾ ਕਰ ਦਿਤਾ ਹੋਵੇ ਪਰ ਅੱਠ ਸਾਲ ਤੱਕ ਚੱਲੇ ਇਸ ਰਿਸ਼ਤੇ ਵਿਚ ਸਰੀਰਕ ਸਬੰਧਾਂ ਨੂੰ ਬਲਾਤਕਾਰ ਮੰਨਣਾ ਮੁਸ਼ਕਲ ਹੈ।ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣਾ ਬਲਾਤਕਾਰ ਨਹੀਂ ਮੰਨਿਆ ਜਾਵੇਗਾ :ਸੁਪਰੀਮ ਕੋਰਟਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਸ਼ਿਵਸ਼ੰਕਰ ਨੇ ਉਸ ਦੇ ਮੱਥੇ 'ਤੇ ਸਿੰਧੂਰ ਵੀ ਲਗਾਇਆ ਸੀ ਅਤੇ ਗਲੇ ਵਿਚ ਮੰਗਲਸੂਤਰ ਵੀ ਪਹਿਨਾਇਆ ਸੀ ਪਰ ਜਦੋਂ ਉਸ ਨੇ ਵਿਆਹ ਦੀ ਗੱਲ ਕੀਤੀ ਤਾਂ ਉਹ ਭੱਜਣ ਲੱਗਿਆ। -PTCNews

Related Post