SGPC ਦੇ ਕਾਲਜ 'ਚ ਚੱਲਿਆ ਪ੍ਰਸ਼ਾਸਨ ਦਾ ਬੁਲਡੋਜ਼ਰ, ਵਿਦਿਆਰਥੀਆਂ ਨੇ ਜਤਾਇਆ ਰੋਸ

By  Jagroop Kaur March 24th 2021 07:38 PM

ਸ਼੍ਰੋਮਣੀ ਕਮੇਟੀ ਦੇ ਗੁਰੂ ਨਾਨਕ ਕਾਲਜ ਤੇ ਪ੍ਰਸ਼ਾਸਨ ਵੱਲੋਂ ਜੇਸੀਬੀ ਮਸ਼ੀਨ ਚਲਾਈ ਗਈ, ਤਾਂ ਕਾਲਜ ਪ੍ਰਬੰਧਨ ਅਤੇ ਕਾਲਜ ਦੇ ਵਿਦਿਆਰਥੀ ਵਿਰੋਧ ਵਿੱਚ ਉਤਰ ਆਏ |ਕੋਈ ਜੇਸੀਬੀ ਤੇ ਚੜ੍ਹ ਕੇ ਉਸਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਕੋਈ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜੀ ਕਰਕੇ ਆਪਣਾ ਰੋਸ ਜਤਾ ਰਿਹਾ ਸੀ |

ਮਾਮਲਾ ਮਾਨਸਾ ਦੇ ਬੁਡਲਾਢਾ ਦਾ ਹੈ, ਜਿੱਥੇ ਗੁਰੂ ਨਾਨਕ ਕਾਲਜ ਦਾ ਕੁਝ ਹਿੱਸਾ ਸਰਕਾਰ ਵੱਲੋਂ ਨੈਸ਼ਨਲ ਹਾਈਵੇ ਬਣਾਉਣ ਦੇ ਲਈ ਐਕਵਾਇਰ ਕੀਤਾ ਗਿਆ ਹੈ | ਕਾਲਜ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਪ੍ਰਸ਼ਾਸਨ ਵੱਲੋਂ ਕਾਲਜ ਦੀ ਕੰਧ ਜਬਰੀ ਢਹਾਈ ਗਈ ਹੈ, ਜਦਕਿ ਉਸਤੋਂ ਪਹਿਲਾਂ ਨਾ ਹੀ ਪ੍ਰਸ਼ਾਸਨ ਨੇ ਕੋਈ ਨੋਟਿਸ ਦਿੱਤਾ, ਤੇ ਨਾ ਹੀ ਇਸ ਐਕੁਵਾਇਰ ਦਾ ਕਿੰਨਾ ਮੁਆਵਜਾ ਕਾਲਜ ਨੂੰ ਦਿੱਤਾ ਜਾਵੇਗਾ ਅਥੇ ਕਿੰਨੀ ਜ਼ਮੀਨ ਐਕੁਵਾਇਰ ਕੀਤੀ ਜਾਵੇਗੀ, ਇਸਦੀ ਕੋਈ ਜਾਣਕਾਰੀ ਦਿੱਤੀ।'Thar' Car donated by Mahindra Company for Sachkhand Sri Harmandir Sahib

Also Read | Coronavirus India: People above 45 years can get COVID-19 vaccine from this date

ਇਸ ਤੋਂ ਅਲਾਵਾ ਪ੍ਰਸ਼ਾਸਨ ਵੱਲੋਂ ਪਹਿਲਾਂ ਨਵੀਂ ਕੰਧ ਖੜ੍ਹੀ ਕਰਕੇ ਫਿਰ ਪੁਰਾਣੀ ਕੰਧ ਢਾਹੁਣ ਦਾ ਜੋ ਵਾਅਦਾ ਕੀਤਾ ਗਿਆ ਸੀ, ਉਹ ਵੀ ਪੂਰਾ ਨਹੀਂ ਕੀਤਾ ਗਿਆ | ਉੱਧਰ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਜ਼ਮੀਨ ਐਕੁਵਾਇਰ ਕਰਨ ਲਈ ਤੈਅ ਕੀਤੇ ਗਏ ਮੁਆਵਜੇ ਦਾ ਕਾਫੀ ਹਿੱਸਾ ਕਾਲਜ ਨੂੰ ਦੇ ਦਿੱਤਾ ਗਿਆ ਹੈ, ਤੇ ਹੁਣ ਕਿਉਂਕਿ ਇਸ ਜ਼ਮੀਨ ਤੇ ਸਰਕਾਰ ਦੀ ਮਲਕੀਅਤ ਹੈ, ਇਸ ਲਈ ਇਹ ਕਾਰਵਾਈ ਕੀਤੀ ਜਾ ਰਹੀ ਹੈ |

ਪ੍ਰਸ਼ਾਸਨ ਦੀ ਕਾਰਵਾਈ ਤੋਂ ਖਫਾ ਕਾਲਜ ਸਟਾਫ ਵੱਲੋਂ ਨੈਸ਼ਨਲ ਹਾਈਵੇ 148 ਤੇ ਧਰਨਾ ਲਗਾ ਕੇ ਜੰਮ ਕੇ ਨਾਰੇਬਾਜੀ ਕੀਤੀ ਗਈ। ਉੱਧਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਇਸ ਮਾਮਲੇ ਵਿੱਚ ਸਰਕਾਰ ਨਾਲ ਸਹਿਯੋਗ ਕਰਨ ਦੀ ਗੱਲ ਕਹੀ ਹੈ |

ਇਸ ਦੇ ਨਾਲ ਹੀ ਵਿਦਿਅਕ ਅਦਾਰੇ ਤੇ ਅਜਿਹੀ ਕਾਰਵਾਈ, ਉਹ ਵੀ ਉਸ ਵੇਲੇ, ਜਦੋਂ ਕਾਲਜ ਵਿੱਚ ਸਾਰਾ ਸਟਾਫ ਅਤੇ ਵਿਦਿਆਰਥੀ ਮੌਜੂਦ ਹੋਣ, ਸਹੀ ਨਹੀਂ ਠਹਿਰਾਈ ਜਾ ਸਕਦੀ | ਕਿਉਂਕਿ ਅਜਿਹੇ ਵਿਰੋਧ ਵਿਚਾਲੇ ਕੋਈ ਨੁਕਸਾਨ ਵੀ ਹੋ ਸਕਦਾ ਸੀ |

Related Post