ਸ਼ਰਮਨਾਕ ! ਆਟੇ 'ਚ ਥੁੱਕ ਕੇ ਬਣਾਉਂਦਾ ਸੀ ਰੋਟੀ, ਵੀਡੀਓ ਵਾਇਰਲ

By  Riya Bawa January 12th 2022 04:38 PM

ਲਖਨਊ: ਲਖਨਊ ਦੇ ਕਾਕੋਰੀ ਇਲਾਕੇ 'ਚ ਸਥਿਤ ਇਕ ਰੈਸਟੋਰੈਂਟ 'ਤੇ ਥੁੱਕ ਕੇ ਰੋਟੀ ਬਣਾਉਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਪੁਲਿਸ ਨੇ ਢਾਬਾ ਮਾਲਕ ਸਮੇਤ 6 ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਉੱਤਰ ਪ੍ਰਦੇਸ਼ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਮੇਰਠ ਅਤੇ ਗਾਜ਼ੀਆਬਾਦ 'ਚ ਵੀ ਹੋਟਲ 'ਚ ਥੁੱਕ ਕੇ ਰੋਟੀਆਂ ਸੇਕਣ ਦੇ ਵੀਡੀਓ ਸਾਹਮਣੇ ਆਏ ਸਨ।

ਜਾਣਕਾਰੀ ਮੁਤਾਬਕ ਕਾਕੋਰੀ 'ਚ ਤਾਲਾਬ ਵਾਰਡ ਨੇੜੇ ਸਥਿਤ ਇਕ ਰੈਸਟੋਰੈਂਟ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਰੈਸਟੋਰੈਂਟ ਦਾ ਨਾਂ ਇਮਾਮ ਅਲੀ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਢਾਬੇ 'ਤੇ ਤੰਦੂਰ 'ਚ ਰੋਟੀ ਬਣਾ ਰਿਹਾ ਹੈ। ਰੋਟੀ ਬਣਾਉਂਦੇ ਹੋਏ ਉਹ ਉਸ 'ਤੇ ਥੁੱਕ ਰਿਹਾ ਹੈ। ਇਸ ਵੀਡੀਓ ਨੂੰ ਰੈਸਟੋਰੈਂਟ ਤੋਂ ਦੂਰ ਖੜ੍ਹੇ ਇਕ ਵਿਅਕਤੀ ਨੇ ਰਿਕਾਰਡ ਕੀਤਾ ਅਤੇ ਵਾਇਰਲ ਕੀਤਾ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ 'ਚ ਆ ਗਈ ਹੈ। ਕਾਹਲੀ ਵਿੱਚ ਪੁਲਿਸ ਨੇ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕਾਕੋਰੀ ਦੇ ਏਸੀਪੀ ਆਸ਼ੂਤੋਸ਼ ਕੁਮਾਰ ਨੇ ਦੱਸਿਆ ਕਿ ਹੋਟਲ ਮਾਲਕ ਯਾਕੂਬ ਅਤੇ ਉਸ ਦੇ ਕਰਮਚਾਰੀ ਦਾਨਿਸ਼, ਹਫੀਜ਼, ਫਿਰੋਜ਼, ਅਨਵਰ ਅਤੇ ਇੱਕ ਹੋਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

-PTC News

Related Post