ਪਹਾੜੀ ਇਲਾਕਿਆਂ 'ਚ ਭਾਰੀ ਬਰਫਬਾਰੀ ਦਾ ਕਹਿਰ, ਬੱਚੇ ਖੁੱਲ੍ਹੇ ਅਸਮਾਨ 'ਚ ਬੈਠ ਕੇ ਪੜਨ ਲਈ ਮਜ਼ਬੂਰ, ਦੇਖੋ ਤਸਵੀਰਾਂ

By  Jashan A January 31st 2019 06:56 AM -- Updated: January 31st 2019 02:59 PM

ਪਹਾੜੀ ਇਲਾਕਿਆਂ 'ਚ ਭਾਰੀ ਬਰਫਬਾਰੀ ਦਾ ਕਹਿਰ, ਬੱਚੇ ਖੁੱਲ੍ਹੇ ਅਸਮਾਨ 'ਚ ਬੈਠ ਕੇ ਪੜਨ ਲਈ ਮਜ਼ਬੂਰ, ਦੇਖੋ ਤਸਵੀਰਾਂ, ਚਮੋਲੀ: ਪਹਾੜੀ ਇਲਾਕਿਆਂ 'ਚ ਲਗਾਤਾਰ ਪੈ ਰਹੀ ਬਰਫਬਾਰੀ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਫਬਾਰੀ ਨਾਲ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਇਸ ਨਾਲ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਇਸ ਸਮੇਂ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਵਿਚ ਬਹੁਤ ਜ਼ਿਆਦਾ ਬਰਫ ਪੈ ਰਹੀ ਹੈ।

snowfall ਪਹਾੜੀ ਇਲਾਕਿਆਂ 'ਚ ਭਾਰੀ ਬਰਫਬਾਰੀ ਦਾ ਕਹਿਰ, ਬੱਚੇ ਖੁੱਲ੍ਹੇ ਅਸਮਾਨ 'ਚ ਬੈਠ ਕੇ ਪੜਨ ਲਈ ਮਜ਼ਬੂਰ, ਦੇਖੋ ਤਸਵੀਰਾਂ

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ ਤਾਪਮਾਨ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।ਮੌਸਮ ਵਿਭਾਗ ਨੇ ਹੋਰ ਬਰਫਬਾਰੀ ਹੋਣ ਅਤੇ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ।

snowfall ਪਹਾੜੀ ਇਲਾਕਿਆਂ 'ਚ ਭਾਰੀ ਬਰਫਬਾਰੀ ਦਾ ਕਹਿਰ, ਬੱਚੇ ਖੁੱਲ੍ਹੇ ਅਸਮਾਨ 'ਚ ਬੈਠ ਕੇ ਪੜਨ ਲਈ ਮਜ਼ਬੂਰ, ਦੇਖੋ ਤਸਵੀਰਾਂ

ਉਥੇ ਹੀ ਬਰਫ ਨੇ ਉੱਤਰਾਖੰਡ ਨੂੰ ਆਪਣੇ ਕਲਾਵੇ 'ਚ ਲਿਆ ਹੋਇਆ ਹੈ। ਦੱਸ ਦੇਈਏ ਕਿ ਉੱਤਰਾਖੰਡ ਦੇ ਚਮੋਲੀ ਸਥਿਤ ਇਕ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਖੁੱਲ੍ਹੇ ਆਸਮਾਨ ਹੇਠ ਪੜ੍ਹਾਈ ਕਰ ਰਹੇ ਹਨ, ਕਿਉਂਕਿ ਸਕੂਲ ਦਾ ਮੁੱਖ ਗੇਟ ਬਰਫ ਨਾਲ ਲੱਦਿਆ ਪਿਆ ਹੈ।

snowfall ਪਹਾੜੀ ਇਲਾਕਿਆਂ 'ਚ ਭਾਰੀ ਬਰਫਬਾਰੀ ਦਾ ਕਹਿਰ, ਬੱਚੇ ਖੁੱਲ੍ਹੇ ਅਸਮਾਨ 'ਚ ਬੈਠ ਕੇ ਪੜਨ ਲਈ ਮਜ਼ਬੂਰ, ਦੇਖੋ ਤਸਵੀਰਾਂ

ਸਕੂਲ ਦੀ ਛੱਤ ਤੇ ਆਲੇ-ਦੁਆਲੇ ਬਰਫ ਦੀ ਸਫੈਦ ਚਾਦਰ ਵਿਛੀ ਹੋਈ ਹੈ।ਅਧਿਆਪਕ ਬਰਫਬਾਰੀ ਵਿਚ ਹੀ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਮਜ਼ਬੂਰ ਹਨ।

-PTC News

Related Post