ਅਮਰੀਕਾ 'ਚ ਦਸਤਾਰ ਦੀ ਲੜਾਈ ਲੜਨ ਵਾਲੇ ਭਾਰਤੀ ਸਿੱਖ ਗੁਰਿੰਦਰ ਸਿੰਘ ਖ਼ਾਲਸਾ 'ਤੇ ਬਣੀ ਲਘੂ ਫਿਲਮ ਨੂੰ ਮਿਲਿਆ ਐਵਾਰਡ

By  Shanker Badra July 4th 2019 04:00 PM

ਅਮਰੀਕਾ 'ਚ ਦਸਤਾਰ ਦੀ ਲੜਾਈ ਲੜਨ ਵਾਲੇ ਭਾਰਤੀ ਸਿੱਖ ਗੁਰਿੰਦਰ ਸਿੰਘ ਖ਼ਾਲਸਾ 'ਤੇ ਬਣੀ ਲਘੂ ਫਿਲਮ ਨੂੰ ਮਿਲਿਆ ਐਵਾਰਡ:ਵਾਸ਼ਿੰਗਟਨ: ਅਮਰੀਕਾ 'ਚ ਭਾਰਤੀ ਸਿੱਖ ਗੁਰਿੰਦਰ ਸਿੰਘ ਖ਼ਾਲਸਾ ਦੀ ਜ਼ਿੰਦਗੀ 'ਤੇ ਬਣੀ ਲਘੂ ਫਿਲਮ ਨੇ ਵੱਕਾਰੀ ਪੁਰਸਕਾਰ ਜਿੱਤਿਆ ਹੈ।ਇਹ ਫਿਲਮ ਉਸ ਭਾਰਤੀ ਸਿੱਖ 'ਤੇ ਆਧਾਰਿਤ ਹੈ, ਜਿਨ੍ਹਾਂ ਦੀ ਮੁਹਿੰਮ ਸਦਕਾ ਅਮਰੀਕਾ ਨੂੰ ਸਿੱਖ ਭਾਈਚਾਰੇ ਲਈ ਆਪਣੀ ਦਸਤਾਰ ਨੀਤੀ 'ਚ ਬਦਲਾਅ ਕਰਨਾ ਪਿਆ ਸੀ।

Short movie on Eminent Sikh American bags award in United States ਅਮਰੀਕਾ 'ਚ ਦਸਤਾਰ ਦੀ ਲੜਾਈ ਲੜਨ ਵਾਲੇ ਭਾਰਤੀ ਸਿੱਖ ਗੁਰਿੰਦਰ ਸਿੰਘ ਖ਼ਾਲਸਾ 'ਤੇ ਬਣੀ ਲਘੂ ਫਿਲਮ ਨੂੰ ਮਿਲਿਆ ਐਵਾਰਡ

ਇਸ ਫਿਲਮ ਦੀ ਝੋਲੀ 'ਚ ਅਮਰੀਕਾ ਦੇ ਮੋਨਟਾਨਾ 'ਚ ਹੋਏ ਕੋਵਲਾਈਟ ਕੌਮਾਂਤਰੀ ਫਿਲਮ ਮਹਾਂਉਤਸਵ 'ਚ 'ਸ਼ਾਰਟ ਆਫ ਦੀ ਈਅਰ' ਦਾ ਐਵਾਰਡ ਪਿਆ ਹੈ।ਇਸ ਦੌਰਾਨ ਫਿਲਮ ਮਹਾਂਉਤਸਵ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅਮਰੀਕਾ ਦੇ ਇੰਡੀਆਨਾ ਸੂਬੇ ਦੀ ਵਿਦਿਆਰਥਣ ਅਤੇ ਅਦਾਕਾਰਾ ਜੇਨਾ ਰੂਈਜ਼ ਦੀ ਨਿਰਦੇਸ਼ਨਾ ਹੇਠ ਬਣੀ 'ਸਿੰਘ' ਨੂੰ ਇਸ ਸ਼੍ਰੇਣੀ 'ਚ ਸ਼ਾਮਲ ਕੀਤੀਆਂ ਗਈਆਂ 100 ਫਿਲਮਾਂ ਵਿਚੋਂ ਚੁਣਿਆ ਗਿਆ ਹੈ। ਇਹ ਫਿਲਮ ਖ਼ਾਲਸਾ ਨਾਲ ਵਾਪਰੀ ਸੱਚੀ ਘਟਨਾ 'ਤੇ ਆਧਾਰਿਤ ਹੈ।

Short movie on Eminent Sikh American bags award in United States ਅਮਰੀਕਾ 'ਚ ਦਸਤਾਰ ਦੀ ਲੜਾਈ ਲੜਨ ਵਾਲੇ ਭਾਰਤੀ ਸਿੱਖ ਗੁਰਿੰਦਰ ਸਿੰਘ ਖ਼ਾਲਸਾ 'ਤੇ ਬਣੀ ਲਘੂ ਫਿਲਮ ਨੂੰ ਮਿਲਿਆ ਐਵਾਰਡ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇਨਸਾਨੀਅਤ ਹੋਈ ਸ਼ਰਮਸਾਰ , 2 ਵਿਅਕਤੀਆਂ ਨੇ ਨਾਬਾਲਗ ਜੁੜਵਾਂ ਭੈਣਾਂ ਨੂੰ ਅਗਵਾ ਕਰਕੇ ਕੀਤਾ ਜਬਰ ਜਨਾਹ

ਜ਼ਿਕਰਯੋਗ ਹੈ ਕਿ ਇਸ ਫ਼ਿਲਮ ਦੀ ਕਹਾਣੀ ਉਸ ਘਟਨਾ 'ਤੇ ਆਧਾਰਿਤ ਹੈ ਜਦੋਂ ਮਈ 2007 'ਚ ਖ਼ਾਲਸਾ ਨੂੰ ਦਸਤਾਰ ਹਟਾਏ ਬਿਨਾਂ ਇਕ ਜਹਾਜ਼ 'ਚ ਸਵਾਰ ਹੋਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ। ਉਦੋਂ ਉਨ੍ਹਾਂ ਨੂੰ ਆਪਣੀ ਆਸਥਾ ਤੇ ਦਸਤਾਰ ਦੋਵਾਂ ਵਿੱਚੋਂ ਕਿਸੇ ਇਕ ਨੂੰ ਚੁਣਨ ਲਈ ਕਿਹਾ ਗਿਆ ਸੀ। ਉਹ ਆਪਣੀ ਮਾਂ ਨੂੰ ਮਿਲਣ ਲਈ ਜਾ ਰਹੇ ਸਨ ਜੋ ਮਹਿਜ਼ ਕੁਝ ਦਿਨ ਦੀ ਹੀ ਮਹਿਮਾਨ ਸੀ।ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਅਮਰੀਕੀ ਸੰਸਦ ਦਾ ਧਿਆਨ ਖਿੱਚਣ ਲਈ ਇਕ ਮੁਹਿੰਮ ਚਲਾਈ ਸੀ। ਜਿਸ ਦੇ ਸਿੱਟੇ ਵਜੋਂ ਪੂਰੇ ਦੇਸ਼ ਦੇ ਹਵਾਈ ਅੱਡੇ 'ਤੇ ਦਸਤਾਰ ਨੂੰ ਲੈ ਕੇ ਨੀਤੀ ਵਿਚ ਤਬਦੀਲੀ ਕਰਨੀ ਪਈ ਸੀ।

-PTCNews

Related Post