ਸਿੱਧੂ ਨੇ 28 ਸਾਲ ਆਪਣੇ ਮਾਪਿਆਂ ਲਈ ਜ਼ਿੰਦਗੀ ਜਿਉਂਈ ਸੀ: ਬਲਕੌਰ ਸਿੰਘ

By  Pardeep Singh August 28th 2022 02:05 PM

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਵੱਲੋਂ ਹਰ ਰੋਜ਼ ਵੱਡੀ ਗਿਣਤੀ ਵਿੱਚ ਮੂਸੇਵਾਲਾ ਦੇ ਘਰ ਜਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ ਹਨ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ 4-5 ਮਹੀਨੇ ਤੋਂ ਮਾੜਾ ਵਕਤ ਚੱਲ ਰਿਹਾ ਹੈ। ਬੀਤੇ ਦਿਨੀਂ ਕੱਢੇ ਗਏ ਕੈਂਡਲ ਮਾਰਚ ਨੂੰ ਲੈ ਕੇ ਬਲਕੌਰ ਸਿੰਘ ਨੇ ਸਾਰੇ ਲੋਕਾਂ ਦਾਂ ਧੰਨਵਾਦ ਕੀਤਾ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਨਸਾਫ਼ ਲਈ ਲੜਾਈ ਕਾਫੀ ਲੰਬੀ ਲੜਨੀ ਪਵੇਗੀ ਕਿਉਂਕਿ ਕੇਸ ਵਿੱਚ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਦੀ ਸ਼ਮੂਲੀਅਤ ਹੈ ਅਤੇ ਇਸ ਲਈ ਥੋੜਾ ਜਿਹਾ ਵਕਤ ਜ਼ਰੂਰ ਲੱਗੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਨਸਾਫ਼ ਜ਼ਰੂਰ ਲਵਾਂਗੇ ਕਿਉਂਕਿ ਇਹ ਸਾਡਾ ਅਧਿਕਾਰ ਵੀ ਹੈ। ਉਨ੍ਹਾਂ ਨੇ ਕਿਹਾ ਕਿ ਜੁਰਮ ਦੀ ਵੀ ਇੱਕ ਹੱਦ ਹੁੰਦੀ ਹੈ, ਪਰ ਇਹਨਾਂ ਨੇ ਸਾਰੀਆਂ ਹੱਦਾਂ ਤੋੜ ਦਿੱਤੀਆਂ ਅਤੇ ਇਕ ਭਲੇਮਾਣਸ ਬੰਦੇ ਨੂੰ ਮਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਿੱਧੂ ਨੇ 28 ਸਾਲ ਜ਼ਿੰਦਗੀ ਆਪਣੇ ਮਾਪਿਆਂ ਲਈ ਜਿਉਂਈ ਸੀ ਅਤੇ ਜਿਸ ਤਰ੍ਹਾਂ ਉਹ ਮੈਨੂੰ ਆਪਣੇ ਮਨਸੂਬੇ ਦੱਸਦਾ ਹੁੰਦਾ ਸੀ, ਉਸਦੀ ਇਹ ਇੱਛਾ ਸੀ ਕਿ ਮੈਂ ਆਪਣੇ ਇਲਾਕੇ ਦਾ ਪੁੱਤ ਬਣ ਕੇ ਦਿਖਾਵਾਂ। ਉਨ੍ਹਾਂ ਨੇ ਕਿਹਾ ਕਿ ਸਿੱਧੂ ਸ਼ੁਰੂ ਤੋਂ ਖੁਦ ਨੂੰ ਟਿੱਬਿਆਂ ਦਾ ਪੁੱਤ ਦੱਸਦਾ ਸੀ ਅਤੇ ਇਸਦਾ ਜ਼ਿਕਰ ਉਹ ਆਪਣੇ ਗੀਤਾਂ ਵਿੱਚ ਵੀ ਅਕਸਰ ਕਰਦਾ ਸੀ। ਉਨ੍ਹਾਂ ਕਿਹਾ ਕਿ ਆਪਣੇ ਪਿਛੜੇ ਹੋਏ ਇਲਾਕੇ ਦਾ ਦਾਗ ਧੋਣ ਲਈ ਸਿੱਧੂ ਨੇ ਕੁਝ ਯਤਨ ਵੀ ਕੀਤੇ ਅਤੇ ਜੇਕਰ ਉਸ ਨੂੰ ਦੋ ਚਾਰ ਸਾਲ ਦਾ ਸਮਾਂ ਹੋਰ ਮਿਲ ਜਾਂਦਾ ਤਾਂ ਮਾਨਸਾ ਜਿਲੇ ਦੀ ਤਸਵੀਰ ਕੁਝ ਹੋਰ ਹੀ ਹੋਣੀ ਸੀ। ਉਨ੍ਹਾਂ ਨੇ ਕਿਹਾ ਕਿ ਸ਼ਾਇਦ ਉਸ ਨੂੰ ਦਿਖਾਈ ਦੇ ਰਿਹਾ ਸੀ ਕਿ ਮੇਰੇ ਕੋਲ ਸਮਾਂ ਘੱਟ ਹੈ ਅਤੇ ਇਸੇ ਕਰਕੇ ਉਸ ਨੇ ਗਾਇਕੀ, ਫਿਲਮਾਂ ਅਤੇ ਰਾਜਨੀਤੀ ਵਿੱਚ ਵੀ ਕੰਮ ਕੀਤਾ। ਉਨ੍ਹਾਂ ਕਿਹਾ ਕਿ ਗੈਂਗਸਟਰ ਸਰਕਾਰੀ ਮਹਿਮਾਨ ਬਣ ਕੇ ਸਾਰੇ ਹੀ ਕਾਨੂੰਨਾਂ ਦਾ ਫਾਇਦਾ ਚੁੱਕ ਰਹੇ ਹਨ, ਜੋ ਆਮ ਲੋਕਾਂ ਲਈ ਬਣੇ ਹਨ। ਬਲਕੌਰ ਸਿੰਘ ਦਾ ਕਹਿਣਾ ਹੈ ਕਿ ਇਹਨਾਂ ਕਾਨੂੰਨਾਂ ਨੇ ਸਾਡੇ ਆਮ ਲੋਕਾਂ ਨੂੰ ਸੁਰੱਖਿਆ ਦੇਣੀ ਸੀ ਜਿਹੜੇ ਆਪਣਾ ਪਰਿਵਾਰ ਪਾਲਣ ਲਈ ਤੋੜ ਮਿਹਨਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਜੱਗੂ ਉੱਤੇ ਕਈ-ਕਈ ਪਰਚੇ ਦਰਜ ਹਨ ਪਰ ਸਰਕਾਰ ਨੂੰ ਸਜ਼ਾ ਕਿਓ ਨਹੀਂ ਦੇ ਰਹੀ।ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਪੰਜਾਬੀ ਗਾਇਕ ਸਟੇਜਾਂ ਉੱਤੇ ਥਾਪੀਆਂ ਮਾਰਦੇ ਹਨ ਉਸ ਨਾਲ ਮੈਨੂੰ ਬਹੁਤ ਦੁੱਖ ਹੁੰਦਾ ਹੈ ਸਿੱਧੂ ਨਾਲ ਇੰਡਸਟਰੀ ਵਿੱਚ ਕੋਈ ਨਹੀਂ ਸੀ ਉਹ ਕੱਲਾ ਹੀ ਕੰਮ ਕਰਦਾ ਸੀ। ਇਹ ਵੀ ਪੜ੍ਹੋ:ਰੀਅਲ ਇਸਟੇਟ ਕਾਰੋਬਾਰੀਆਂ ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਵਿੱਢਿਆ ਸੰਘਰਸ਼ -PTC News

Related Post