ਗਾਇਕ ਸਿੱਧੂ ਮੂਸੇਵਾਲਾ ਹੁਣ ਨਹੀਂ ਗਾਉਣਗੇ ਲੱਚਰ ਅਤੇ ਭੜਕਾਊ ਗੀਤ , ਉਸਦੀ ਮਾਂ ਨੇ ਕੀਤਾ ਲਿਖਤੀ ਵਾਅਦਾ

By  Shanker Badra April 22nd 2019 06:00 PM

ਗਾਇਕ ਸਿੱਧੂ ਮੂਸੇਵਾਲਾ ਹੁਣ ਨਹੀਂ ਗਾਉਣਗੇ ਲੱਚਰ ਅਤੇ ਭੜਕਾਊ ਗੀਤ , ਉਸਦੀ ਮਾਂ ਨੇ ਕੀਤਾ ਲਿਖਤੀ ਵਾਅਦਾ:ਮਾਨਸਾ : ਪੰਜਾਬ ਦੇ ਨੌਜਵਾਨਾਂ ਦੇ ਦਿਲਾਂ ਵਿੱਚ ਰਾਜ ਕਰਨ ਵਾਲੇ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ।ਸਿੱਧੂ ਮੂਸੇਵਾਲਾ ਦੀ ਮਾਂ ਮੁਤਾਬਕ ਉਸਦਾ ਪੁੱਤ ਹੁਣ ਲੱਚਰ ਅਤੇ ਭੜਕਾਊ ਗੀਤ ਨਹੀਂ ਗਾਵੇਗਾ। [caption id="attachment_285958" align="aligncenter" width="300"]Sidhu Moose Wala Mother Written promise No singing Provocative songs ਗਾਇਕ ਸਿੱਧੂ ਮੂਸੇਵਾਲਾ ਹੁਣ ਨਹੀਂ ਗਾਉਣਗੇ ਲੱਚਰ ਅਤੇ ਭੜਕਾਊ ਗੀਤ , ਉਸਦੀ ਮਾਂ ਨੇ ਕੀਤਾ ਲਿਖਤੀ ਵਾਅਦਾ[/caption] ਦਰਅਸਲ 'ਚ ਲੱਚਰ ਗਾਇਕੀ ਖ਼ਿਲਾਫ਼ ਮੁਹਿੰਮ ਵਿੱਢਣ ਵਾਲੇ ਪ੍ਰੋਫੈਸਰ ਪੰਡਿਤ ਰਾਵ ਦੀ ਸ਼ਿਕਾਇਤ ਉਤੇ ਅੱਜ ਮਾਨਸਾ ਦੇ ਬੀਡੀਪੀਓ ਦਫਤਰ ਵਿਚ ਸਿੱਧੂ ਮੂਸੇਵਾਲਾ ਦੀ ਮਾਤਾ ਤੇ ਮੌਜੂਦਾ ਸਰਪੰਚ ਚਰਨ ਕੌਰ ਨੂੰ ਤਲਬ ਕੀਤਾ ਗਿਆ ਸੀ।ਜਿਥੇ ਮੂਸੇਵਾਲਾ ਦੀ ਮਾਤਾ ਨੇ ਲਿਖਤੀ ਰੂਪ ਵਿਚ ਕਿਹਾ ਕਿ ਉਸ ਦਾ ਬੇਟਾ ਅੱਗੇ ਤੋਂ ਲੱਚਰ ਤੇ ਭੜਕਾਊ ਗਾਣੇ ਨਹੀਂ ਗਾਵੇਗਾ। [caption id="attachment_285959" align="aligncenter" width="300"]Sidhu Moose Wala Mother Written promise No singing Provocative songs ਗਾਇਕ ਸਿੱਧੂ ਮੂਸੇਵਾਲਾ ਹੁਣ ਨਹੀਂ ਗਾਉਣਗੇ ਲੱਚਰ ਅਤੇ ਭੜਕਾਊ ਗੀਤ , ਉਸਦੀ ਮਾਂ ਨੇ ਕੀਤਾ ਲਿਖਤੀ ਵਾਅਦਾ[/caption] ਮੂਸੇਵਾਲਾ ਦੀ ਮਾਤਾ ਨੇ ਵਾਅਦਾ ਕੀਤਾ ਕਿ ਅੱਗੇ ਤੋਂ ਉਸ ਦਾ ਬੇਟਾ ਲੱਚਰ ਗਾਇਕੀ ਤੋਂ ਦੂਰ ਰਹੇਗਾ।ਉਨ੍ਹਾਂ ਕਿਹਾ ਕਿ ਜਿਸ ਗੀਤ ਉਤੇ ਪੰਡਿਤ ਰਾਵ ਨੂੰ ਇਤਰਾਜ਼ ਹੈ, ਉਹ 2 ਸਾਲ ਪਹਿਲਾਂ ਗਾਇਆ ਗਿਆ ਸੀ।ਇਸ ਮੌਕੇ ਪੰਡਿਤ ਰਾਵ ਨੇ ਦੱਸਿਆ ਕਿ ਮੂਸੇਵਾਲਾ ਦੀ ਮਾਂ ਨੇ ਲਿਖਤੀ ਵਾਅਦਾ ਕੀਤਾ ਹੈ ਕਿ ਉਸ ਦਾ ਬੇਟਾ ਹੁਣ ਮਾੜੇ ਗਾਣੇ ਨਹੀਂ ਗਾਵੇਗਾ। [caption id="attachment_285965" align="aligncenter" width="300"]Sidhu Moose Wala Mother Written promise No singing Provocative songs ਗਾਇਕ ਸਿੱਧੂ ਮੂਸੇਵਾਲਾ ਹੁਣ ਨਹੀਂ ਗਾਉਣਗੇ ਲੱਚਰ ਅਤੇ ਭੜਕਾਊ ਗੀਤ , ਉਸਦੀ ਮਾਂ ਨੇ ਕੀਤਾ ਲਿਖਤੀ ਵਾਅਦਾ[/caption] ਦੱਸ ਦਈਏ ਕਿ ਕਈ ਦਿਨ ਪਹਿਲਾਂ ਪ੍ਰੋਫੈਸਰ ਰਾਵ ਨੇ ਪੰਚਾਇਤ ਵਿਭਾਗ ਨੂੰ ਦਿੱਤੀ ਸ਼ਿਕਾਇਤ ਵਿਚ ਸਵਾਲ ਚੁੱਕਿਆ ਸੀ ਕਿ ਸਿੱਧੂ ਦੀ ਮਾਤਾ ਕੋਲੋਂ ਇਹ ਪੁਛਿਆ ਜਾਣਾ ਚਾਹੀਦਾ ਕਿ ਉਨ੍ਹਾਂ ਦਾ ਬੇਟਾ ਗੈਰ ਕਾਨੂੰਨੀ ਗੀਤ ਕਿਉਂ ਗਾਉਂਦਾ ਹੈ।ਦੂਜਾ ਸਵਾਲ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ, ਜੱਟ ਉਸ ਪਿੰਡ ਤੋਂ ਬਿਲੌਂਗ ਕਰਦਾ, ਗੀਤ 'ਤੇ ਚੁੱਕਿਆ ਗਿਆ ਸੀ। ਪੰਡਿਤ ਰਾਓ ਨੇ ਇਹ ਵੀ ਪੁੱਛਿਆ ਕਿ ਸਰਪੰਚ ਬਣਨ ਤੋਂ ਬਾਅਦ ਚਰਣ ਕੌਰ ਨੇ ਅਜਿਹੇ ਭੜਕਾਊ ਗਾਣਿਆਂ ਨੂੰ ਰੋਕਣ ਲਈ ਕੋਈ ਕਾਰਵਾਈ ਕਿਉਂ ਨਹੀਂ ਕੀਤੀ। -PTCNews

Related Post