ਮੰਗਵੀਂ ਪਿਸਤੌਲ ਲੈ ਕੇ ਸਿੱਧੂ ਮੂਸੇਵਾਲੇ ਦੇ ਦੋਸਤ ਨੂੰ ਸ਼ੋਅ 'ਚ ਆਉਣਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ

By  Jashan A December 18th 2018 01:10 PM

ਮੰਗਵੀਂ ਪਿਸਤੌਲ ਲੈ ਕੇ ਸਿੱਧੂ ਮੂਸੇਵਾਲੇ ਦੇ ਦੋਸਤ ਨੂੰ ਸ਼ੋਅ 'ਚ ਆਉਣਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ,ਮੋਹਾਲੀ: ਮਸ਼ਹੂਰ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਦੋਸਤ ਦੀ ਪਿਸਤੌਲ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਸਿੱਧੂ ਮੂਸੇਵਾਲੇ ਦਾ15 ਦਸੰਬਰ ਨੂੰ ਮੋਹਾਲੀ 'ਚ ਲਾਈਵ ਸੋਅ ਸੀ ਜਿਸ ਨੂੰ ਦੇਖਣ ਲਈ ਉਸ ਦਾ ਦੋਸਤ ਆਇਆ ਸੀ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਮ ਸਰਬਜੀਤ ਸਿੰਘ ਉਰਫ਼ ਸਰਬੀ ਗਰੇਵਾਲ ਤੇ ਜ਼ਿਲਾ ਲੁਧਿਆਣਾ ਦੇ ਪਿੰਡ ਕੂਮ ਕਲਾਂ ਦਾ ਵਸਨੀਕ ਸੀ। [caption id="attachment_229851" align="aligncenter" width="300"]pistol ਮੰਗਵੀਂ ਪਿਸਤੌਲ ਲੈ ਕੇ ਸਿੱਧੂ ਮੂਸੇਵਾਲੇ ਦੇ ਦੋਸਤ ਨੂੰ ਸ਼ੋਅ 'ਚ ਆਉਣਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ[/caption] ਸਰਬਜੀਤ ਆਪਣੇ 3 ਦੋਸਤਾਂ ਨਾਲ ਸਿੱਧੂ ਮੂਸੇਵਾਲੇ ਦਾ ਲਾਈਵ ਸ਼ੋਅ ਦੇਖਣ ਮੋਹਾਲੀ ਆਇਆ ਸੀ ਜਿੱਥੇ ਉਹ ਆਪਣੇ ਦੋਸਤਾਂ ਨਾਲ ਰਾਤ ਨੂੰ ਮੋਹਾਲੀ ਦੇ ਇੱਕ ਹੋਟਲ ਵਿੱਚ ਰਹਿ ਰਿਹਾ ਸੀ ਤੇ ਉੱਥੇ ਹੀ ਸਰਬਜੀਤ ਨੂੰ ਗੋਲੀ ਲੱਗੀ, ਗੋਲੀ ਲੱਗਣ ਤੋਂ ਬਾਅਦ ਸਰਬਜੀਤ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਤੇ ਹਸਪਤਾਲ ਵਿੱਚ ਸਰਬਜੀਤ ਦੀ ਮੌਤ ਹੋ ਗਈ, ਦੱਸਿਆ ਜਾ ਰਿਹਾ ਹੈ ਕਿ ਚਾਰੋਂ ਦੋਸਤ ਆਪਣੇ ਕਿਸੇ ਜੋਧਾ ਨਾਂ ਦੇ ਦੋਸਤ ਦਾ ਲਾਇਸੈਂਸ ਪਿਸਤੌਲ ਮੰਗ ਕੇ ਲਿਆਏ ਹੋਏ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਮਾਮਲਾ ਦਰਜ ਕਰ ਲਿਆ। ਹੋਰ ਪੜ੍ਹੋ:ਸੈਰ ਕਰਨ ਜਾ ਰਹੀਆਂ ਔਰਤਾਂ ਨਾਲ ਵਾਪਰਿਆ ਭਿਆਨਕ ਹਾਦਸਾ, ਪਿੰਡ ‘ਚ ਸੋਗ ਦੀ ਲਹਿਰ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਬਜੀਤ ਆਪਣੇ ਦੋਸਤਾਂ ਨਾਲ ਰਾਤ ਨੂੰ ਹੋਟਲ ਕਰਾਊਨ ਵੈਸਟ ਵਿੱਚ ਠਹਿਰਿਆ ਹੋਇਆ ਸੀ। ਜਿੱਥੇ ਉਹ ਰਾਤ ਨੂੰ ਪਿਸਤੌਲ ਨਾਲ ਮਸਤੀ ਕਰ ਰਹੇ ਸਨ ਅਚਨਚੇਤ ਗੋਲੀ ਚੱਲ ਗਈ ਤੇ ਸਰਬਜੀਤ ਦੇ ਖੱਬੇ ਪਾਸੇ ਲੱਗੀ। ਜਿਸ ਨਾਲ ਸਰਬਜੀਤ ਦੀ ਮੌਤ ਹੋ ਗਈ। [caption id="attachment_229853" align="aligncenter" width="300"]pistol ਮੰਗਵੀਂ ਪਿਸਤੌਲ ਲੈ ਕੇ ਸਿੱਧੂ ਮੂਸੇਵਾਲੇ ਦੇ ਦੋਸਤ ਨੂੰ ਸ਼ੋਅ 'ਚ ਆਉਣਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ[/caption] ਸਰਬਜੀਤ ਦੇ ਪਿਤਾ ਸਰਬੀ ਗਰੇਵਾਲ ਨੇ ਇਸ ਘਟਨਾ ਬਾਰੇ ਗੱਲਬਾਤ ਕਰਦੇ ਦੱਸਿਆ ਹੈ ਕਿ ਗੋਲੀ ਕਿਸੇ ਨੇ ਜਾਣ ਬੁੱਝ ਕੇ ਨਹੀਂ ਚਲਾਈ ਇਹ ਸਿਰਫ਼ ਇੱਕ ਦੁਰਘਟਨਾ ਹੈ ਹੋਰ ਕੁਝ ਨਹੀਂ ਤੇ ਉਹਨਾਂ ਨੇ ਹਸਪਤਾਲ ਦੇ ਡਾਕਟਰਾਂ ਤੇ ਦੋਸ਼ ਲਾਇਆ ਕਿ ਉਹਨਾਂ ਦੁਆਰਾ ਕਾਗਜਾਂ ਦੀ ਹੇਰਾ ਫੇਰੀ ਕੀਤੀ ਗਈ ਹੈ। -PTC News

Related Post