Sun, May 19, 2024
Whatsapp

ਸੈਰ ਕਰਨ ਜਾ ਰਹੀਆਂ ਔਰਤਾਂ ਨਾਲ ਵਾਪਰਿਆ ਭਿਆਨਕ ਹਾਦਸਾ, ਪਿੰਡ 'ਚ ਸੋਗ ਦੀ ਲਹਿਰ

Written by  Shanker Badra -- October 02nd 2018 09:48 AM -- Updated: October 02nd 2018 12:44 PM
ਸੈਰ ਕਰਨ ਜਾ ਰਹੀਆਂ ਔਰਤਾਂ ਨਾਲ ਵਾਪਰਿਆ ਭਿਆਨਕ ਹਾਦਸਾ, ਪਿੰਡ 'ਚ ਸੋਗ ਦੀ ਲਹਿਰ

ਸੈਰ ਕਰਨ ਜਾ ਰਹੀਆਂ ਔਰਤਾਂ ਨਾਲ ਵਾਪਰਿਆ ਭਿਆਨਕ ਹਾਦਸਾ, ਪਿੰਡ 'ਚ ਸੋਗ ਦੀ ਲਹਿਰ

ਸੈਰ ਕਰਨ ਜਾ ਰਹੀਆਂ ਔਰਤਾਂ ਨਾਲ ਵਾਪਰਿਆ ਭਿਆਨਕ ਹਾਦਸਾ ,ਪਿੰਡ 'ਚ ਸੋਗ ਦੀ ਲਹਿਰ:ਨੂਰਪੁਰਬੇਦੀ ਦੇ ਨੇੜਲੇ ਪਿੰਡ ਹਿਆਤਪੁਰ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਦੌਰਾਨ 3 ਔਰਤਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਔਰਤ ਗੰਭੀਰ ਜ਼ਖਮੀਂ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਔਰਤਾਂ ਬੀਤੀ ਰਾਤ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਲਈ ਨਿਕਲੀਆਂ ਸਨ ਅਤੇ ਸੜਕ ਕਿਨਾਰੇ ਬੈਠੀਆਂ ਗੱਲਾਂ ਕਰ ਰਹੀਆਂ ਸਨ।ਉਸ ਵੇਲੇ ਬਲਾਚੌਰ ਵੱਲੋਂ ਆਈ ਮਹਿੰਦਰ ਪਿਕਅੱਪ ਗੱਡੀ ਬੇਕਾਬੂ ਹੋ ਕੇ ਉਨ੍ਹਾਂ 'ਤੇ ਚੜ੍ਹ ਗਈ।ਇਸ ਭਿਆਨਕ ਹਾਦਸੇ ਦੌਰਾਨ 3 ਔਰਤਾਂ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਚੌਥੀ ਔਰਤ ਗੰਭੀਰ ਰੂਪ 'ਚ ਜ਼ਖਮੀਂ ਹੋ ਗਈ, ਜਿਸ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਹੈ। ਇਹ ਹਾਦਸਾ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ।ਇਸ ਘਟਨਾ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੈ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। -PTCNews


Top News view more...

Latest News view more...

LIVE CHANNELS
LIVE CHANNELS