ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਾਫਾ ਦਾ ਕੈਪਟਨ ਖ਼ਿਲਾਫ਼ ਵੱਡਾ ਖੁਲਾਸਾ

By  Riya Bawa October 17th 2021 01:13 PM -- Updated: October 17th 2021 02:54 PM

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਅਤੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ ਨੇ ਇਕ ਵਾਰ ਫਿਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਜੈਂਟਲਮੈਨ ਕਹੇ ਜਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਕਈ ਵਾਰ ਮੈਨੂੰ ਧਮਕਾਇਆ ਹੈ, ਇਥੋਂ ਤਕ ਪੁੱਠਾ ਟੰਗਣ ਅਤੇ ਸੜਕ 'ਤੇ ਘੜੀਸਣ ਤੱਕ ਦੀਆਂ ਧਮਕੀਆਂ ਦਿੱਤੀਆਂ ਹਨ।

Punjab Govt appoints IPS Mohammad Mustafa as STF

ਮੁਸਤਫਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਸਾਬਕਾ ਖੇਡ ਮੰਤਰੀ ਅਤੇ ਕਦੇ ਕੈਪਟਨ ਸੰਦੀਪ ਸੰਧੂ ਤੋਂ ਫੋਨ ਕਰਵਾ ਕੇ ਮੈਨੂੰ ਪਰਗਟ ਸਿੰਘ ਅਤੇ ਨਵਜੋਤ ਸਿੱਧੂ ਦਾ ਸਾਥ ਨਾ ਦੇਣ ਲਈ ਧਮਕਾਇਆ ਹੈ। ਮੁਸਤਫਾ ਨੇ ਟਵੀਟ ਕਰਕੇ ਕਿਹਾ, " ਰਾਣਾ ਸੋਢੀ ਤੋਂ ਰਜ਼ੀਆ ਸੁਲਤਾਨਾ ਤੱਕ ਤੋਂ ਮੈਨੂੰ ਫੋਨ ਕਰਵਾਏ ਗਏ, ਇਸ ਦੇ ਨਤੀਜੇ ਭੁਗਤਣੇ ਪੈਣਗੇ। ਆਪਣੇ OSD ਸੰਦੀਪ ਸੰਧੂ ਤੋਂ ਵੀ ਧਮਕੀ ਦਵਾਈ ਗਈ ਕਿ ਪਰਗਟ, ਪ੍ਰਤਾਪ ਤੇ ਹੋਰ ਦਾ ਸਾਥ ਛੱਡ ਦੇ ਨਹੀਂ ਤਾਂ ਜੱਟਾਂ ਵਾਲੇ ਸਟਾਇਲ 'ਚ ਤੈਨੂੰ ਸੜਕ ਤੇ ਘਸੀਟਾਂਗੇ।"

 

ਦੱਸ ਦੇਈਏ ਕਿ ਮੁਸਤਫਾ ਨੇ ਕਿਹਾ ਕਿ 19 ਮਾਰਚ 2021 ਨੂੰ ਸਾਬਕਾ ਖੇਡ ਮੰਤਰੀ ਰਾਣਾ ਸੋਢੀ ਜਿਹੜੇ ਕੈਪਟਨ ਅਮਰਿੰਦਰ ਸਿੰਘਦੇ ਬੇਹੱਦ ਕਰੀਬੀ ਮੰਨੇ ਜਾਂਦੇ ਹਨ ਨੇ ਰਜ਼ੀਆ ਸੁਲਤਾਨਾ ਨੂੰ ਇਕ ਧਮਕੀ ਦਿੱਤੀ ਕਿ ਮੁਸਤਫਾ ਨੂੰ ਕਹੋ ਕਿ ਉਹ ਲਾਈਨ 'ਤੇ ਰਹਿਣ ਨਹੀਂ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ। ਜਿਹੜੇ ਨਾ ਭੁੱਲਣਯੋਗ ਹੋਣਗੇ। ਫਿਰ 16 ਮਈ 2021 ਨੂੰ ਕੈਪਟਨ ਦੇ ਓ. ਐੱਸ. ਡੀ. ਸੰਦੀਪ ਸੰਧੂ ਨੇ ਧਮਕੀ ਦਿੱਤੀ ਕਿ ਜੇਕਰ ਉਹ (ਮੁਹੰਮਦ ਮੁਸਤਫਾ) ਆਪਣੇ ਆਪ ਨੂੰ ਨਵਜੋਤ ਸਿੱਧੂ ਅਤੇ ਪਰਗਟ ਕੈਂਪ ਤੋਂ ਵੱਖ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਜੱਟ ਸਟਾਈਲ ਵਿਚ ਗਲੀਆਂ ਵਿਚ ਘੜੀਸਿਆ ਜਾਵੇਗਾ।

ਇਸ ਤੋਂ ਬਾਅਦ 11 ਅਗਸਤ 2021 ਨੂੰ ਸਾਬਕਾ ਖੇਡ ਮੰਤਰੀ ਦੇ ਪੁੱਤਰ ਰਾਹੀਂ ਮੈਨੂੰ ਧਮਕੀ ਦਿੱਤੀ ਗਈ ਕਿ ਇਹ ਆਖਰੀ ਵਾਰਨਿੰਗ ਹੈ ਜੇਕਰ ਹੁਣ ਵੀ ਸਿੱਧੂ ਤੇ ਪਰਗਟ ਦਾ ਸਾਥ ਦਿੱਤਾ ਤਾਂ ਪੁੱਠਾ ਟੰਗ ਦਿੱਤਾ ਜਾਵੇਗਾ।

 

 

-PTC News

Related Post