ਵੀਡੀਓ: ਮੁੜ੍ਹ ਤੋਂ ਸਿੱਧੂ ਦੀ ਭੈਣ ਆਈ ਕੈਮਰੇ ਸਾਹਮਣੇ; ਪੀਟੀਸੀ ਨਾਲ ਕੀਤਾ ਖ਼ਾਸ ਇੰਟਰਵਿਊ

By  Jasmeet Singh February 11th 2022 04:00 PM -- Updated: February 11th 2022 04:22 PM

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਸੁਮਨ ਤੂਰ ਨਾਮ ਦੀ ਇੱਕ ਔਰਤ ਜੋ ਕਿ ਇਹ ਦਾਅਵਾ ਕਰਦੀ ਹੈ ਕਿ ਉਹ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਭੈਣ ਹੈ, ਨੇ ਆਪਣੇ ਭਰਾ ਸਿੱਧੂ ਨੂੰ 'ਜ਼ਾਲਮ' ਵਿਅਕਤੀ ਕਰਾਰਿਆ ਅਤੇ ਦੋਸ਼ ਲਾਇਆ ਕਿ ਸਿੱਧੂ ਨੇ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਆਪਣੀ ਬੁੱਢੀ ਮਾਂ ਨੂੰ ਪੈਸਿਆਂ ਕਰਕੇ ਛੱਡ ਦਿੱਤਾ ਸੀ।

ਇਹ ਵੀ ਪੜ੍ਹੋ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੋਣ ਪ੍ਰਚਾਰ 'ਚ ਮਿਲ ਰਿਹਾ ਭਰਵਾਂ ਹੁੰਗਾਰਾ

ਪੀਟੀਸੀ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਸੁਮਨ ਤੂਰ ਜੋ ਕਿ ਇੱਕ ਯੂਐਸ ਨਾਗਰਿਕ ਹਨ, ਨੇ ਦੋਸ਼ ਲਾਉਂਦਿਆਂ ਕਿਹਾ ਕਿ "ਸਿੱਧੂ ਨੇ 1986 ਵਿੱਚ ਸਾਡੇ ਪਿਤਾ ਦੀ ਮੌਤ ਤੋਂ ਬਾਅਦ ਸਾਡੀ ਬੁੱਢੀ ਮਾਂ ਨੂੰ ਛੱਡ ਦਿੱਤਾ ਅਤੇ ਬਾਅਦ ਵਿੱਚ 1989 ਵਿੱਚ ਦਿੱਲੀ ਰੇਲਵੇ ਸਟੇਸ਼ਨ 'ਤੇ ਇੱਕ ਬੇਸਹਾਰਾ ਔਰਤ ਵਜੋਂ ਉਸਦੀ ਮੌਤ ਹੋ ਗਈ।"

ਸੁਮਨ ਤੂਰ ਦੇ ਅਨੁਸਾਰ ਨਵਜੋਤ ਸਿੰਘ ਸਿੱਧੂ ਨੇ “ਪੈਸੇ ਦੀ ਖਾਤਰ ਸਭ ਕੁਝ ਖਤਮ ਕਰ ਦਿੱਤਾ।" ਉਨ੍ਹਾਂ ਇਹ ਵੀ ਕਿਹਾ ਕਿ ਇੰਡੀਆ ਟੂਡੇ ਵਿੱਚ ਛਪੇ ਇੱਕ ਲੇਖ ਵਿੱਚ ਸਿੱਧੂ ਨੇ ਝੂਠ ਬੋਲਿਆ ਸੀ ਕਿ ਉਹਨਾਂ ਦੇ ਮਾਤਾ-ਪਿਤਾ ਵੱਖ ਹੋ ਗਏ ਸਨ, ਜਦੋਂ ਉਹ ਦੋ ਸਾਲ ਦਾ ਸੀ।"

ਸੁਮਨ ਦਾ ਕਹਿਣਾ ਸੀ ਵੀ ਜਦੋਂ ਮੈਂ ਸਿੱਧੂ ਨੂੰ ਇਸ ਵਾਰੇ ਪੁੱਛਿਆਂ ਤਾਂ ਉਨ੍ਹਾਂ ਇਸ ਗੱਲ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਸੀ ਲੇਕਿੰਨ ਜਦੋਂ ਉਨ੍ਹਾਂ ਦੀ ਮਾਂ ਨੇ ਨਿਊਜ਼ ਚੈਨਲ ਵਿਰੁੱਧ ਕੇਸ ਕੀਤਾ ਤਾਂ ਸਿੱਧੂ ਉਨ੍ਹਾਂ ਨਾਲ ਨਾ ਖਲੋਤੇ ਅਤੇ ਹੁਣ ਜਦੋਂ ਚੋਣਾਂ ਤੋਂ ਪਹਿਲਾਂ ਤੂਰ ਨੇ ਸਬੂਤ ਪੇਸ਼ ਕੀਤਾ ਤਾਂ ਸਿੱਧੂ ਨੇ ਉਨ੍ਹਾਂ ਨਾਲ ਇਸ ਮੁੱਦੇ 'ਤੇ ਰਾਬਤਾ ਕਾਇਮ ਕਰਨੀ ਜ਼ਰੂਰੀ ਨਹੀਂ ਸਮਝੀ।

ਇਹ ਵੀ ਪੜ੍ਹੋ: ਅੰਬਿਕਾ ਸੋਨੀ ਨੇ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ: ਸੁਨੀਲ ਜਾਖੜ

‘Navjot-Kaur-Sidhu-is-a-gold-digger’-3

ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਕੀਤੀਆਂ ਟਿੱਪਣੀਆਂ ਦਾ ਖੰਡਨ ਕਰਦਿਆਂ ਸੁਮਨ ਤੂਰ ਨੇ ਕਿਹਾ “ਉਹ ਬਕਵਾਸ ਕਰ ਰਹੀ ਹੈ ਅਤੇ ਮੈਂ ਸ਼ੈਰੀ ਨੂੰ ਚੇਤਾਵਨੀ ਦਿੰਦਾ ਹਾਂ, ਬਿਹਤਰ ਇਹ ਹੈ ਕਿ ਆਪਣੀ ਪਤਨੀ ਨੂੰ ਕਾਬੂ ਕਰੇ ਅਤੇ ਰੱਬ ਤੋਂ ਡਰੇ। ਇਹ ਔਰਤ ਮੇਰੀ ਮਾਂ ਨੂੰ ‘ਪਹਿਲੀ ਪਤਨੀ’ ਦੱਸ ਰਹੀ ਹੈ ਜਦੋਂਕਿ ਸੱਚਾਈ ਇਹ ਹੈ ਕਿ ਮੇਰੇ ਪਿਤਾ ਨੇ ਸਿਰਫ ਇੱਕੋ ਵਿਆਹ ਕੀਤਾ ਸੀ।” ਉਸ ਨੇ ਦੋਸ਼ ਲਾਇਆ ਕਿ ਸਿੱਧੂ ਅਤੇ ਉਸ ਦੀ ਪਤਨੀ ਦਾ ਪਰਿਵਾਰ ਪੈਸਿਆਂ ਦਾ ਭੁੱਖਾ ਹੈ।

-PTC News

Related Post