ਸਿੱਖ ਕੌਮ ਦੇ ਮਹਾਨ ਯੋਧੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅੱਜ ਹੈ ਜਨਮ ਦਿਹਾੜਾ

By  Jashan A January 26th 2019 01:14 PM

ਸਿੱਖ ਕੌਮ ਦੇ ਮਹਾਨ ਯੋਧੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅੱਜ ਹੈ ਜਨਮ ਦਿਹਾੜਾ,ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿੰਨਾਂ ਦੀ ਸ਼ਹੀਦੀ ਨੂੰ ਹਰ ਕੋਈ ਨਤਮਸਤਕ ਕਰਦਾ ਹੈ। ਅੱਜ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ।

ਬਾਬਾ ਦੀਪ ਸਿੰਘ ਜੀ ਦਾ ਜਨਮ 1682 ਈ: ਦੇ ਵਿੱਚ ਪਿਤਾ ਭਗਤਾ ਦੇ ਘਰ ਮਾਤਾ ਜਿਓਨੀ ਦੇ ਕੁੱਖੋਂ ਪਹੂਵਿੰਡ ਪਿੰਡ ਅੰਮ੍ਰਿਤਸਰ ਵਿਖੇ ਹੋਇਆ। 1699 ਈ: ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਦੇ ਸਥਾਪਿਤ ਕੀਤੇ ਖਾਲਸਾ ਪੰਥ ਦੇ ਵਿੱਚ ਆਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਸਕਿਆ ਤੇ ਗੁਰੂ ਦੇ ਸਿੱਖ ਬਣ ਗਏ।ਬਾਬਾ ਦੀਪ ਸਿੰਘ ਜੀ ਨੂੰ ਇੱਕ ਯੋਧੇ ਹੋਣ ਦੇ ਨਾਲ ਨਾਲ ਇੱਕ ਬ੍ਰਹਮ ਗਿਆਨੀ ਵਜੋਂ ਵੀ ਜਾਣਿਆਂ ਜਾਂਦਾ ਹੈ।

baba deep singh ji ਸਿੱਖ ਕੌਮ ਦੇ ਮਹਾਨ ਯੋਧੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅੱਜ ਹੈ ਜਨਮ ਦਿਹਾੜਾ

ਅੰਮ੍ਰਿਤ ਦੀ ਦਾਤ ਦੀ ਬਖਸ਼ਿਸ਼ ਜਦੋਂ ਗੁਰੁ ਸਾਹਿਬ ਨੇ ਕੀਤੀ ਤਾਂ ਉਨ੍ਹਾਂ ਦਾ ਨਾਂਅ ਦੀਪੇ ਤੋਂ ਦੀਪ ਸਿੰਘ ਰੱਖਿਆ। ਬਾਬਾ ਦੀਪ ਸਿੰਘ ਜੀ ਨੇ ਆਨੰਦਪੁਰ ਸਾਹਿਬ ‘ਚ ਰਹਿੰਦਿਆਂ ਹੋਇਆਂ ਹੀ ਭਾਈ ਮਨੀ ਸਿੰਘ ਜੀ ਦੀ ਦੇਖ ਰੇਖ ਹੇਠ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ ।

ਬਾਬਾ ਦੀਪ ਸਿੰਘ ਜੀ ਨੂੰ ਗੁਰੂ ਜੀ ਦਾ ਸਾਥ ਏਨਾ ਚੰਗਾ ਲੱਗਾ ਕਿ ਬਾਬਾ ਦੀਪ ਸਿੰਘ ਜੀ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਉਹ ਹੁਣ ਘਰ ਨਹੀਂ ਜਾਣਗੇ ਭਾਵ ਬਾਬਾ ਦੀਪ ਸਿੰਘ ਜੀ ਹੁਣ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ‘ਤੇ ਚੱਲਕੇ ਆਪਣਾ ਜੀਵਨ ਗੁਰੂ ਦੇ ਚਰਨਾ ‘ਚ ਗੁਜਾਰਨਗੇ।ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨਾਲ ਬਹੁਤ ਸਮਾਂ ਗੁਜਾਰਿਆ ਅਤੇ ਬਾਬਾ ਜੀ ਨੇ ਸ਼ਸ਼ਤਰ ਵਿੱਦਿਆ ਦੇ ਨਾਲ ਗੁਰਮੁੱਖੀ ਪੜਨੀ ਤੇ ਲਿਖਣੀ ਸਿਖੀ।

baba deep singh ji ਸਿੱਖ ਕੌਮ ਦੇ ਮਹਾਨ ਯੋਧੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅੱਜ ਹੈ ਜਨਮ ਦਿਹਾੜਾ

ਵੀਹ ਬਾਈ ਸਾਲ ਦੀ ਉਮਰ ‘ਚ ਆਪ ਇੱਕ ਸੁਡੌਲ ਅਤੇ ਮਹਾਨ ਵਿਦਵਾਨ ਬਣ ਗਏ ਸਨ । ਆਪ ਜਿੱਥੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਨਾ ਦਿੰਦੇ ,ਉੱਥੇ ਹੀ ਸਿੱਖਾਂ ‘ਚ ਨਵਾਂ ਜੋਸ਼ ਭਰਦੇ ਸਨ। ਬਾਬਾ ਦੀਪ ਸਿੰਘ ਜੀ ਨੇ ਆਪਣੇ ਨਾਲ ਗੁਰੂਆਂ ਦੀ ਬਾਣੀ ‘ਤੇ ਸ਼ਬਦਾਂ ਦੀ ਵਿਸਥਾਰ ਪੂਰਵਕ ਵਿਆਖਿਆ ਕੀਤੀ।1748 ਈ: ਦੇ ਵਿੱਚ ਵਿਸਾਖੀ ਵਾਲੇ ਦਿਨ ਦਲ ਖਾਲਸਾ ਦੇ 65 ਜੱਥਿਆਂ ਨੂੰ 12 ਮਿਸਲਾਂ ‘ਚ ਪੁਨਰਗਠਿਤ ਕੀਤਾ ਗਿਆ ਸੀ ਤੇ ਉਹਨਾਂ 12 ਮਿਸਲਾਂ ਚੋਂ ਬਾਬਾ ਦੀਪ ਸਿੰਘ ਜੀ ਨੂੰ ਸ਼ਹੀਦ ਮਿਸਲ ਦਾ ਮੁੱਖੀ ਥਾਪਿਆ ਗਿਆ।

1757 ‘ਚ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਚੌਥੇ ਹਮਲੇ ਦੌਰਾਨ ਦਿੱਲੀ ‘ਚ ਲੁੱਟਾਂ ਖੋਹਾਂ ਕੀਤੀਆਂ ਅਤੇ ਸਿੱਖ ਨੌਜਵਾਨਾਂ ਤੇ ਔਰਤਾਂ ਨੂੰ ਬੰਦੀ ਬਣਾ ਲਿਆ ਅਤੇ ਕਾਬੁਲ ਲਿਜਾਣ ਦੀ ਯੋਜਨਾ ਬਣਾਈ।

ਉਸ ਵਕਤ ਬਾਬਾ ਦੀਪ ਸਿੰਘ ਜੀ ਦੀ ਫੌਜ ਕੁਰਕਸ਼ੇਤਰ ਦੇ ਨੇੜੇ ਤਾਇਨਾਤ ਸੀ ਅਤੇ ਬਾਬਾ ਜੀ ਨੇ ਅਹਿਮਦ ਸ਼ਾਹ ਅਬਦਾਲੀ ਤੋਂ ਸਭ ਕੁੱਝ ਛਡਾਉਣ ਦੀ ਯੋਜਨਾ ਬਣਾਈ ਤੇ ਕੈਦੀਆ ਨੂੰ ਮੁਕਤ ਕਰਾਕੇ ਜਿੱਤ ਪ੍ਰਾਪਤ ਕੀਤੀ।ਇਸ ਦਾ ਬਦਲਾ ਲੈਣ ਦੇ ਲਈ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਲਹੌਰ ਦਾ ਗਵਰਨਰ ਨਿਯੁਕਤ ਕੀਤਾ ਤੇ ਉਸ ਨੇ ਸਿੱਖਾਂ ਨੂੰ ਖ਼ਤਮ ਕਰਨ ਦਾ ਹੁਕਮ ਦਿੱਤਾ।

ਤੈਮੂਰ ਸ਼ਾਹ ਨੇ ਗੁਰਦੁਆਰਿਆਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ।ਇਸ ਤੋਂ ਬਾਅਦ ਤੈਮੂਰ ਸ਼ਾਹ ਨੇ ਸ੍ਰੀ ਹਰਿਮੰਦਿਰ ਸਾਹਿਬ ਨੂੰ ਢਾਹੁਣ ਦਾ ਫੈਸਲਾ ਕੀਤਾ।ਬਾਬਾ ਦੀਪ ਸਿੰਘ ਜੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਬਾਬਾ ਜੀ ਨੇ ਤੈਮੂਰ ਸ਼ਾਹ ਨਾਲ ਇੱਟ ਨਾਲ ਇੱਟ ਖੜਕਾਉਣ ਦਾ ਫੈਸਲਾ ਕਰ ਲਿਆ।

baba deep singh ji ਸਿੱਖ ਕੌਮ ਦੇ ਮਹਾਨ ਯੋਧੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅੱਜ ਹੈ ਜਨਮ ਦਿਹਾੜਾ

ਬਾਬਾ ਜੀ ਦੇ ਨਾਲ ਦਮਦਮਾ ਸਾਹਿਬ ਤੋਂ 500 ਸਿੰਘਾਂ ਨੇ ਸਾਥ ਦਿੱਤਾ ਤੇ ਬਾਬਾ ਜੀ ਨੇ ਤਰਨਤਾਰਨ ਸਾਹਿਬ ਆ ਕੇ ਆਪਣੀ ਤਲਵਾਰ ਨਾਲ ਜ਼ਮੀਨ ਤੇ ਲਕੀਰ ਖਿਚੀ ਤੇ ਕਿਹਾ ਜਿਹੜੇ ਸਿੰਘ ਗੁਰੂ ਵੱਲ ਹਨ ਤੇ ਕੁਰਬਾਨੀਆਂ ਦੇਣ ਲਈ ਤਿਆਰ ਹਨ ਉਹ ਇਸ ਲਕੀਰ ਨੂੰ ਪਾਰ ਕਰਕੇ ਮੇਰੇ ਵੱਲ ਆ ਜਾਣ।

ਉਸ ਵਕਤ ਤਕਰੀਬਨ 5000 ਤੋਂ ਵੀ ਵੱਧ ਸਿੱਖਾਂ ਨੇ ਬਾਬਾ ਜੀ ਦਾ ਸਾਥ ਦਿੱਤਾ।ਅੱਜ ਉੱਥੇ ਗੁਰਦੁਆਰਾ ਲਕੀਰ ਸਾਹਿਬ ਸਥਾਪਿਤ ਹੈ।ਬਾਬਾ ਜੀ ਨੇ ਯੁੱਧ ਦੀ ਸ਼ੁਰੂਆਤ ‘ਤੇ ਅਰਦਾਸ ਕੀਤੀ ਕਿ ਮੈਂ ਸ੍ਰੀ ਹਰਮੰਦਿਰ ਸਾਹਿਬ ਦੇ ਦਰਸ਼ਨ ਕਰ ਸਕਾਂ ਤੇ ਆਪਣੇ ਮਕਸਦ ਵਿੱਚ ਕਾਮਯਾਬ ਹੋ ਸਕਾਂ।

ਇਸ ਯੁੱਧ ਦੌਰਾਨ ਬਹੁਤ ਸਾਰੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਬਾਬਾ ਜੀ ਦਾ ਸਿਰ ਇਸ ਯੁੱਧ ਦੌਰਾਨ ਧੜ ਨਾਲੋਂ ਅਲੱਗ ਹੋ ਗਿਆ ਤਾਂ ਬਾਬਾ ਜੀ ਨੇ ਆਪਣਾ ਸਿਰ ਇੱਕ ਹੱਥ ‘ਤੇ ਰੱਖ ਕੇ ਦੂਸਰੇ ਹੱਥ ‘ਚ ਦੋ ਧਾਰੀ ਕਿਰਪਾਨ ਫੜ ਕੇ ਲੜਦੇ-ਲੜਦੇ ਅੰਮ੍ਰਿਤਸਰ ਪੁੱਜੇ ਜਿੱਥੇ ਬਾਬਾ ਜੀ ਨੇ ਆਪਣਾ ਸਿਰ ਸ੍ਰੀ ਹਰਮੰਦਿਰ ਸਾਹਿਬ ਨੂੰ ਭੇਂਟ ਕੀਤਾ।

baba deep singh ji ਸਿੱਖ ਕੌਮ ਦੇ ਮਹਾਨ ਯੋਧੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅੱਜ ਹੈ ਜਨਮ ਦਿਹਾੜਾ

ਜਿਸ ਸਥਾਨ ‘ਤੇ ਬਾਬਾ ਜੀ ਅਤੇ ਬਾਕੀ ਸਿੱਖ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ ਉਸ ਸਥਾਨ ‘ਤੇ ਅੱਜ ਗੁਰਦੁਆਰਾ ਸ਼ਹੀਦਾਂ ਸਾਹਿਬ ਸਥਿਤ ਹੈ।ਜਦੋਂ ਬਾਬਾ ਜੀ ਦਾ ਸਿਰ ਸ੍ਰੀ ਹਰਮੰਦਿਰ ਸਾਹਿਬ ਦੀ ਪਰਕਰਮਾ ਵਿੱਚ ਪਾਇਆ ਉਸ ਵਕਤ ਮੁਗਲ ਇਸ ਕੌਤਕ ਨੂੰ ਵੇਖ ਕੇ ਡਰ ਗਏ ਤੇ ਕਹਿਣ ਲੱਗੇ।

ਅਸੀਂ ਸਿੱਖਾਂ ਤੋਂ ਨਹੀਂ ਜਿੱਤ ਸਕਦੇ ਇਹ ਤਾਂ ਮਰਨ ਤੋਂ ਬਾਅਦ ਵੀ ਲੜੀ ਜਾ ਰਹੇ ਨੇ ਸੋ ਇਸ ਡਰ ਨਾਲ ਮੁਗਲ ਉੱਥੋਂ ਭੱਜ ਗਏ ‘ਤੇ ਸਿੰਘਾਂ ਦੀ ਜਿੱਤ ਹੋਈ।ਅੱਜ ਵੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਬਾਬਾ ਦੀਪ ਸਿੰਘ ਜੀ ਦਾ ਸਥਾਨ ਬਣਿਆ ਹੋਇਆ ਹੈ।

-PTC News

Related Post