ਦਾਸਤਾਨ-ਏ-ਸ਼ਹਾਦਤ: "ਉੱਚ ਦਾ ਪੀਰ"

By  Jashan A December 26th 2018 10:47 AM

ਦਾਸਤਾਨ-ਏ-ਸ਼ਹਾਦਤ: "ਉੱਚ ਦਾ ਪੀਰ",ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘ ਸਾਥੀ ਦੇ ਨਾਲ ਗੁਲਾਬਾ ਮਸੰਦ ਦੇ ਘਰ ਚਲੇ ਗਏ।ਗੁਲਾਬਾ ਮਸੰਦ ਨੇ ਗੁਰੂ ਸਾਹਿਬ ਦਾ ਮਾਣ ਕਰਦੇ ਹੋਏ ਉਹਨਾਂ ਦੀ ਸੇਵਾ ਕੀਤੀ।ਇਹ ਘਰ ਚੁਬਾਰੇ ਦੀ ਤਰ੍ਹਾਂ ਬਣਿਆ ਹੋਇਆ ਸੀ। ਜਿਸ ਜਗ੍ਹਾ ਤੇ ਗੁਰੂ ਸਾਹਿਬ ਨੇ ਚਰਨ ਪਾਏ।ਹੁਣ ਉਸ ਜਗ੍ਹਾ ਤੇ ਅੱਜ -ਕਲ੍ਹ ਗੁਰਦੁਆਰਾ ਚੁਬਾਰਾ ਸਾਹਿਬ ਬਣਿਆ ਹੋਇਆ ਹੈ।ਇਸ ਜਗ੍ਹਾ ਤੇ ਗੁਰੂ ਸਾਹਿਬ ਦਾ ਮੇਲ ਦੋ ਪਠਾਨ ਗਨੀ ਖਾਂ ਤੇ ਨਬੀ ਖਾਂ ਦੇ ਨਾਲ ਹੋਇਆ। [caption id="attachment_232591" align="aligncenter" width="300"]sikh history ਦਾਸਤਾਨ-ਏ-ਸ਼ਹਾਦਤ: "ਉੱਚ ਦਾ ਪੀਰ"[/caption] ਗਨੀ ਖਾਂ ਤੇ ਨਬੀ ਖਾਂ ਘੋੜਿਆ ਦਾ ਵਪਾਰ ਕਰਦੇ ਸਨ।ਉਹ ਗੁਰੂ ਸਾਹਿਬ ਨੂੰ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ‘ਚ ਮਿਲ ਚੁੱਕੇ ਸਨ।ਗਨੀ ਖਾਂ ਤੇ ਨਬੀ ਖਾਂ ਨੂੰ ਗੁਰੂ ਸਾਹਿਬ ਦੀਆਂ ਰਹਿਮਤਾ ਬਾਰੇ ਪਤਾ ਸੀ।ਉਹ ਗੁਰੂ ਸਾਹਿਬ ਦਾ ਦਿਲੋਂ ਸਤਿਕਾਰ ਕਰਦੇ ਸੀ।ਗਨੀ ਖਾਂ ਤੇ ਨਬੀ ਖਾਂ ਗੁਰੂ ਜੀ ਨੂੰ ਗੁਲਾਬਾ ਮਸੰਦ ਦੇ ਘਰ ਤੋਂ ਇੱਕ ਖੂਫੀਆ ਜਗ੍ਹਾ ਤੇ ਲੈ ਗਏ।ਕਿਉਂਕਿ ਮੁਗਲਾਂ ਨੂੰ ਪਤਾ ਲੱਗ ਗਿਆ ਸੀ ਗੁਰੂ ਸਾਹਿਬ ਇਸ ਵਕਤ ਮਾਛੀਵਾੜੇ ਦੇ ਜੰਗਲਾਂ ਵਿੱਚ ਹਨ। [caption id="attachment_232592" align="aligncenter" width="236"]sikh history ਦਾਸਤਾਨ-ਏ-ਸ਼ਹਾਦਤ: "ਉੱਚ ਦਾ ਪੀਰ"[/caption] ਉਸ ਜਗ੍ਹਾ ਤੋਂ ਗਨੀ ਖਾਂ ਤੇ ਨਬੀ ਖਾਂ ਨੇ ਗੁਰੂ ਸਾਹਿਬ ਨੂੰ ਉਚ ਦਾ ਪੀਰ ਨਾਮ ਦੇ ਕੇ ਮੁਸਲਿਮ ਪੀਰ ਦੇ ਤੋਰ ਤੇ ਨਵਾਜਿਆ ਤੇ ਉਸ ਜਗ੍ਹਾ ਤੇ ਅੱਜ ਕੱਲ੍ਹ ਗੁਰਦੁਆਰਾ ਉੱਚ ਦਾ ਪੀਰ ਸਥਿਤ ਹੈ।ਗਨੀ ਖਾਂ ਤੇ ਨਬੀ ਖਾਂ ਤੇ 3 ਹੋਰ ਸਿੰਘਾਂ ਨੇ ਗੁਰੂ ਸਾਹਿਬ ਨੂੰ ਪਾਲਕੀ ਵਿੱਚ ਬਿਠਾਇਆ ਤੇ ਮਾਛੀਵਾੜੇ ਦਾ ਜੰਗਲਾਂ ਨੂੰ ਪਾਰ ਕੀਤਾ।ਰਸਤੇ ਦੇ ਵਿੱਚ ਮੁਗਲਾਂ ਨੇ ਉਹਨਾਂ ਨੂੰ ਰੋਕ ਲਿਆ ਤੇ ਪੁੱਛਿਆ ਇਹ ਕੌਣ ਹਨ? ਗਨੀ ਖਾਂ ਨੇ ਤੇ ਨਬੀ ਖਾਂ ਨੇ ਉੱਤਰ ਦਿੱਤਾ ਕਿ ਇਹ ਉੱਚ ਦੇ ਪੀਰ ਹਨ। [caption id="attachment_232593" align="aligncenter" width="258"]sikh history ਦਾਸਤਾਨ-ਏ-ਸ਼ਹਾਦਤ: "ਉੱਚ ਦਾ ਪੀਰ"[/caption] ਦਿਕਾਵਰ ਖਾਨ ਨੇ ਉਹਨਾਂ ਨੂੰ ਰੋਕ ਲਿਆ ਤੇ ਭੋਜਨ ਸ਼ਕਣ ਨੂੰ ਕਿਹਾ।ਮੁਗਲਾਂ ਨੂੰ ਪਤਾ ਸੀ ਕਿ ਸਿੰਘ ਖਾਣਾ ਖਾਣ ਤੋਂ ਪਹਿਲਾਂ ਕਿਰਪਾਨ ਦੇ ਨਾਲ ਭੋਗ ਲਗਾਉਂਦੇ ਹਨ।ਜਦੋਂ ਗੁਰੂ ਸਾਹਿਬ ਤੇ ਸਿੰਘ ਭੋਜਨ ਛਕਣ ਲੱਗੇ ਤਾਂ ਇੱਕ ਸਿੰਘ ਨੇ ਭੋਜਨ ਛੱਕਣ ਤੋਂ ਪਹਿਲਾਂ ਕਿਰਪਾਨ ਕੱਢ ਲਈ ਇਸ ਗੱਲ ਨੂੰ ਦੇਖਦਿਆਂ ਗੁਰੂ ਸਾਹਿਬ ਨੇ ਸਿੰਘਾਂ ਨੂੰ ਇਸ਼ਾਰਾ ਕਿਤਾ ਕਿ ਕੜੇ ਦੇ ਨਾਲ ਭੋਗ ਲਗਾਓ ਤਾਂ ਜੋ ਮੁਗਲਾਂ ਨੂੰ ਕੁੱਝ ਪਤਾ ਨਾ ਚਲੇ।ਇਸ ਤਰ੍ਹਾਂ ਗਨੀ ਖਾਂ ਤੇ ਨਬੀ ਖਾਂ ਗੁਰੂ ਸਾਹਿਬ ਤੇ ਗੁਰੂ ਜੀ ਦੇ ਸਿੰਘ ਮੁਗਲਾਂ ਨੂੰ ਭੁਲੇਖਾਂ ਪਾਉਣ ਦੇ ਵਿੱਚ ਕਾਮਯਾਬ ਹੋ ਗਏ।ਅੱਜ ਕੱਲ੍ਹ ਇਸ ਜਗ੍ਹਾ ਤੇ ਗੁਰਦੁਆਰਾ ਕਿਰਪਾਨ ਭੇਂਟ ਸਾਹਿਬ ਬਣਿਆ ਹੋਇਆ ਹੈ। -PTC News

Related Post