ਸਿੱਖ ਸ਼ਰਧਾਲੂਆਂ ਦਾ ਜਥਾ ਪਹੁੰਚਿਆ ਪਾਕਿਸਤਾਨ, ਹੋਇਆ ਨਿੱਘਾ ਸਵਾਗਤ (ਤਸਵੀਰਾਂ)

By  Jashan A July 30th 2019 04:33 PM

ਸਿੱਖ ਸ਼ਰਧਾਲੂਆਂ ਦਾ ਜਥਾ ਪਹੁੰਚਿਆ ਪਾਕਿਸਤਾਨ, ਹੋਇਆ ਨਿੱਘਾ ਸਵਾਗਤ (ਤਸਵੀਰਾਂ),ਲਾਹੌਰ: 1 ਅਗਸਤ 2019 ਨੂੰ ਪਾਕਿ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਪਹਿਲੇ ਅੰਤਰਰਾਸ਼ਟਰੀ ਨਗਰ ਕੀਰਤਨ 'ਚ ਸ਼ਾਮਲ ਹੋਣ ਲਈ 500 ਤੋਂ ਜ਼ਿਆਦਾ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ 'ਪਾਕਿ ਧਰਤੀ' 'ਤੇ ਪਹੁੰਚ ਗਿਆ ਹੈ।

ਪਾਕਿ ਸਰਕਾਰ ਨੇ ਉਨ੍ਹਾਂ ਨੂੰ ਲਿਆਉਣ ਲਈ ਏ.ਸੀ. ਕੋਚ ਬੱਸਾਂ ਦਾ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕੀਤਾ।ਪਾਕਿ ਧਰਤੀ 'ਤੇ ਪਹੁੰਚਣ 'ਤੇ ਪਾਕਿ ਸਰਕਾਰ ਨੇ ਸਿੱਖ ਸ਼ਰਧਾਲੂਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ।

ਕੌਮਾਂਤਰੀ ਨਗਰ ਕੀਰਤਨ ਦੇ ਸਬੰਧ ‘ਚ ਅੱਜ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ, ਜਿਸ ਦੇ 1 ਅਗਸਤ ਨੂੰ ਭੋਗ ਪਾਏ ਜਾਣਗੇ। ਜਿਸ ਉਪਰੰਤ ਕੌਮਾਂਤਰੀ ਨਗਰ ਕੀਰਤਨ ਸਜਾਇਆ ਜਾਵੇਗਾ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਨਗਰ ਕੀਰਤਨ 1 ਅਗਸਤ ਨੂੰ ਦੁਪਹਿਰ 12:00 ਵਜੇ ਦੇ ਕਰੀਬ ਅੰਤਰਰਾਸ਼ਟਰੀ ਸਰਹੱਦ ਰਾਹੀਂ ਅਟਾਰੀ ਦਾਖ਼ਲ ਹੋਵੇਗਾ, ਜਿਥੇ ਭਰਵੇਂ ਸਵਾਗਤ ਲਈ ਪ੍ਰਬੰਧ ਲਗਾਤਾਰ ਜਾਰੀ ਹਨ।

-PTC News

Related Post