ਬ੍ਰਿਟੇਨ 'ਚ ਇੱਕ ਸਿੱਖ ਟੈਕਸੀ ਡਰਾਈਵਰ 'ਤੇ ਹਮਲਾ, ਪੱਗ ਲਾਹੁਣ ਦੀ ਕੀਤੀ ਕੋਸ਼ਿਸ਼

By  Shanker Badra September 22nd 2020 08:09 PM

ਬ੍ਰਿਟੇਨ 'ਚ ਇੱਕ ਸਿੱਖ ਟੈਕਸੀ ਡਰਾਈਵਰ 'ਤੇ ਹਮਲਾ, ਪੱਗ ਲਾਹੁਣ ਦੀ ਕੀਤੀ ਕੋਸ਼ਿਸ਼:ਲੰਡਨ : ਪੰਜਾਬ ਦੇ ਜੰਮਪਲ ਇਕ ਸਿੱਖ ਟੈਕਸੀ ਡਰਾਈਵਰ ਨਾਲ ਇੰਗਲੈਂਡ ਵਿੱਚ ਚਾਰ ਲੋਕਾਂ ਵੱਲੋਂ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਉਸਦੀ ਪੱਗ ਉਤਾਰਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸਦੀ ਟੈਕਸੀ ਨੂੰ ਵੀ ਨੁਕਸਾਨ ਪੁਚਾਇਆ ਗਿਆ ਹੈ।

ਬ੍ਰਿਟੇਨ 'ਚ ਇੱਕ ਸਿੱਖ ਟੈਕਸੀ ਡਰਾਈਵਰ 'ਤੇ ਹਮਲਾ, ਪੱਗ ਲਾਹੁਣ ਦੀ ਕੀਤੀ ਕੋਸ਼ਿਸ਼

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟੈਕਸੀ ਡਰਾਈਵਰ ਵਨੀਤ ਸਿੰਘ ਨੇ ਦੱਸਿਆ ਕਿ ਉਸ ਨੇ ਗਰੋਸਵਨਾਰ ਕੈਸੀਨੋ ਰੈਡਿੰਗ ਤੋਂ ਐਤਵਾਰ ਸਵੇਰੇ 4 ਯਾਤਰੀਆਂ ਨੂੰ ਉਨ੍ਹਾਂ ਦੇ ਘਰ ਛੱਡਣ ਜਾ ਰਿਹਾ ਸੀ। ਵਨੀਤ ਨੇ ਦੱਸਿਆ ਕਿ ਬਰਕਸ਼ਾਇਰ ਸਥਿਤ ਇਕ ਕੈਸੀਨੋ ਤੋਂ ਚਾਰ ਲੋਕ ਉਸ ਦੀ ਟੈਕਸੀ ਵਿਚ ਬੈਠੇ ਸਨ। ਉਹ ਨਸ਼ੇ ਵਿਚ ਸਨ, ਪਹਿਲਾਂ ਤਾਂ ਉਨ੍ਹਾਂ ਨੇ ਬਦਸਲੂਕੀ ਕੀਤੀ ਅਤੇ ਫਿਰ ਪੱਗ ਲਾਹੁਣ ਦੀ ਕੋਸ਼ਿਸ਼ ਕੀਤੀ।

ਬ੍ਰਿਟੇਨ 'ਚ ਇੱਕ ਸਿੱਖ ਟੈਕਸੀ ਡਰਾਈਵਰ 'ਤੇ ਹਮਲਾ, ਪੱਗ ਲਾਹੁਣ ਦੀ ਕੀਤੀ ਕੋਸ਼ਿਸ਼

ਇਨ੍ਹਾਂ ਹਮਲਾਵਰਾਂ ਨੇ ਉਸ ਨੂੰ ਪੁੱਛਿਆ,''ਕੀ ਤੁਸੀਂ ਤਾਲਿਬਾਨੀ ਹੋ ਪਰ ਉਸ ਵੱਲੋਂ ਇਹ ਦੱਸੇ ਜਾਣਦੇ ਬਾਵਜੂਦ ਕਿ ਉਹ ਇਕ ਸਿੱਖ ਹੈ, ਉਸ ਦੀ ਕੁੱਟਮਾਰ ਕੀਤੀ ਗਈ ਹੈ। ਵਨੀਤ ਸਿੰਘ ਮੁਤਾਬਕ ਚਾਰੋਂ ਮੁਲਜ਼ਮ ਸਕਾਟਲੈਂਡ ਜਾਂ ਆਇਰਲੈਂਡ ਦੇ ਹੋ ਸਕਦੇ ਹਨ। ਪੁਲਿਸ ਵੱਲੋਂ ਉਕਤ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਬ੍ਰਿਟੇਨ 'ਚ ਇੱਕ ਸਿੱਖ ਟੈਕਸੀ ਡਰਾਈਵਰ 'ਤੇ ਹਮਲਾ, ਪੱਗ ਲਾਹੁਣ ਦੀ ਕੀਤੀ ਕੋਸ਼ਿਸ਼

ਵਨੀਤ ਸਿੰਘ ਬਰਕਸ਼ਾਇਰ ਸਥਿਤ ਇਕ ਸਕੂਲ ਵਿਚ ਸੰਗੀਤ ਦੇ ਅਧਿਆਪਕ ਸਨ, ਪਰ ਕੋਰੋਨਾ ਮਹਾਮਾਰੀ ਕਾਰਨ ਉਸ ਦੀ ਨੌਕਰੀ ਚਲੀ ਗਈ, ਇਸ ਵਜ੍ਹਾ ਨਾਲ ਉਸ ਨੂੰ ਟੈਕਸੀ ਚਲਾਉਣ ਦਾ ਕੰਮ ਕਰਨਾ ਪਿਆ।ਸਿੰਘ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਦੇ ਨਾਲ ਟਾਇਲਹਸਰਟ ਵਿਚ ਰਹਿੰਦੇ ਹਨ। ਸਿੰਘ ਨੇ ਕਿਹਾ ਕਿ ਉਹ ਇਸ ਹਮਲੇ ਨਾਲ ਬੁਰੀ ਤਰ੍ਹਾਂ ਘਬਰਾ ਗਏ ਹਨ ਅਤੇ ਹੁਣ ਰਾਤ ਵਿਚ ਕੰਮ 'ਤੇ ਨਹੀਂ ਜਾਣਗੇ।

-PTCNews

Related Post