ਜਬਰ ਜਨਾਹ ਦਾ ਮਾਮਲਾ: ਸਿਮਰਜੀਤ ਸਿੰਘ ਬੈਂਸ ਦੇ ਭਰਾ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ

By  Riya Bawa July 3rd 2022 03:45 PM -- Updated: July 3rd 2022 03:48 PM

ਲੁਧਿਆਣਾ: ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਨੇ ਬੀਤੇ ਦਿਨੀਂ ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੇ ਭਰਾ ਕਰਮਜੀਤ ਬੈਂਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਦੇ ਵਿਚ ਅੱਜ ਪੁਲਿਸ ਵੱਲੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਪਰ ਪੰਦਰਾਂ ਮਿੰਟ ਲਈ ਅਦਾਲਤ ਵੱਲੋਂ ਫ਼ੈਸਲਾ ਰਾਖਵਾਂ ਰੱਖਣ ਤੋਂ ਬਾਅਦ ਪੁਲਿਸ ਨੂੰ ਕਰਮਜੀਤ ਬੈਂਸ ਦਾ ਦੋ ਦਿਨ ਦਾ ਰਿਮਾਂਡ ਹੀ ਦਿੱਤਾ ਗਿਆ।

SimarjitSinghBains

ਰਿਮਾਂਡ ਦੇ ਮਾਮਲੇ ਨੂੰ ਲੈ ਕੇ ਸਰਕਾਰੀ ਵਕੀਲ ਅਤੇ ਸਫ਼ਾਈ ਪੱਖ ਦੇ ਵਕੀਲਾਂ ਵਿਚਾਲੇ ਬਹਿਸ ਵੀ ਹੋਈ। ਮਾਨਯੋਗ ਜੱਜ ਨੇ ਕਰਮਜੀਤ ਸਿੰਘ ਬੈਂਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਚ ਭੇਜ ਦਿੱਤਾ ਹੈ। ਦੂਜੇ ਪਾਸੇ ਪੀੜਿਤ ਪੱਖ ਦੇ ਵਕੀਲ ਨੇ ਤਰਕ ਦਿੱਤਾ ਸੀ ਕਿ ਕਰਮਜੀਤ ਦਾ ਮੋਬਾਇਲ ਮਿਲਣਾ ਬਹੁਤ ਜ਼ਰੂਰੀ ਹੈ। ਜਿਸ ਤੋਂ ਅਹਿਮ ਸੁਰਾਗ ਹੱਥ ਲੱਗ ਸਕਦੇ ਨੇ ਅਤੇ ਉਸ ਕੋਲੋਂ ਪੁੱਛਗਿੱਛ ਤੋਂ ਬਾਅਦ ਹੀ ਇਹ ਸਭ ਸਾਹਮਣੇ ਆਵੇਗਾ। ਉਨ੍ਹਾਂ ਇਹ ਵੀ ਕਿਹਾ ਕੇ ਕਰਮਜੀਤ ਤੋਂ ਇਹ ਵੀ ਪਤਾ ਲਗਾਉਣਾ ਹੈ ਕਿ ਉਹ ਇੰਨੇ ਦਿਨ ਕਿਸ ਦੀ ਪਨਾਹ ਵਿਚ ਸੀ ਕਿੱਥੇ ਲੁਕਿਆ ਹੋਇਆ ਸੀ ਕਿਉਂਕਿ ਉਨ੍ਹਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ।

SimarjitSinghBains

ਜ਼ਿਕਰਯੋਗ ਹੈ ਕਿ ਸਿਮਰਜੀਤ ਸਿੰਘ ਬੈਂਸ ਦੇ ਬਲਾਤਕਾਰ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸੁਣਵਾਈ ਕਰਦੇ ਬੈਂਸ ਦੀ ਜ਼ਮਾਨਤ ਰੱਦ ਕਰ ਦਿੱਤੀ ਸੀ। ਦੱਸ ਦੇਈਏ ਕਿ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ 6 ਹੋਰਾਂ ਖ਼ਿਲਾਫ਼ ਬਲਾਤਕਾਰ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਹੋਇਆ ਸੀ। ਜ਼ਿਕਰਯੋਗ ਹੈ ਕਿ 44 ਸਾਲਾ ਮਹਿਲਾ ਨੇ ਸਿਮਰਜੀਤ ਸਿੰਘ ਬੈਂਸ 'ਤੇ ਬਲਾਤਕਾਰ ਦਾ ਇਲਜ਼ਾਮ ਲਾਇਆ ਸੀ।

SimarjitSinghBains

ਇਹ ਵੀ ਪੜ੍ਹੋ:ਜਲੰਧਰ ਅਦਾਲਤ ਨੇ ਭੁਪਿੰਦਰ ਹਨੀ ਦੀ 13 ਜੁਲਾਈ ਤੱਕ ਵਧਾਈ ਨਿਆਇਕ ਹਿਰਾਸਤ

ਦੱਸ ਦਈਏ ਕਿ ਸਿਮਰਜੀਤ ਬੈਂਸ ਸਣੇ ਮਾਮਲੇ 'ਚ 7 ਮੁਲਜ਼ਮਾਂ ਤੇ ਚਾਰਜ ਲਾਏ ਗਏ ਸੀ। ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਸਿਮਰਜੀਤ ਬੈਂਸ ਸਣੇ ਪਹਿਲਾਂ ਹੀ 7 ਲੋਕਾਂ ਨੂੰ ਭਗੌੜਾ ਕਰਾਰ ਕਰ ਚੁੱਕੀ ਸੀ। ਮਾਮਲੇ 'ਚ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਲੰਮੇਂ ਸਮੇਂ ਤੋਂ ਛਾਪੇਮਾਰੀ ਕਰ ਰਹੀ ਸੀ। ਸਿਮਰਜੀਤ ਬੈਂਸ 'ਤੇ ਹੋਰਨਾਂ ਮੁਲਜ਼ਮਾਂ ਦੇ ਭਗੋੜਾ ਕਰਾਰ ਦੇ ਪੋਸਟਰ ਵੀ ਲੱਗੇ ਸਨ। ਹਿਰਾਸਤ 'ਚ ਲਏ ਜਾਣ ਬਾਰੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਫੋਨ 'ਤੇ ਪੁਸ਼ਟੀ ਕੀਤੀ।

-PTC News

Related Post