ਸਿੱਧੂ ਮੁਸੇਵਾਲਾ ਨੇ ਫ਼ਿਰ ਗਾਇਆ ਵਿਵਾਦਿਤ ਗੀਤ , ਜਥੇਦਾਰ ਹਰਪ੍ਰੀਤ ਸਿੰਘ ਨੇ SGPC ਨੂੰ ਮੁਸੇਵਾਲਾ ਖਿਲਾਫ਼ ਕਾਰਵਾਈ ਦੇ ਦਿੱਤੇ ਹੁਕਮ

By  Shanker Badra October 30th 2019 01:46 PM -- Updated: October 30th 2019 01:49 PM

ਸਿੱਧੂ ਮੁਸੇਵਾਲਾ ਨੇ ਫ਼ਿਰ ਗਾਇਆ ਵਿਵਾਦਿਤ ਗੀਤ , ਜਥੇਦਾਰ ਹਰਪ੍ਰੀਤ ਸਿੰਘ ਨੇ SGPC ਨੂੰ ਮੁਸੇਵਾਲਾ ਖਿਲਾਫ਼ ਕਾਰਵਾਈ ਦੇ ਦਿੱਤੇ ਹੁਕਮ:ਅੰਮ੍ਰਿਤਸਰ : ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਪਿਛਲੇ ਕਈ ਦਿਨਾਂ ਤੋਂ ਆਪਣੇ ਇੱਕ ਗਾਣੇ ਨੂੰ ਲੈ ਕੇ ਕਾਫੀ ਵਿਵਾਦਾਂ ਵਿੱਚ ਚਲ ਰਹੇ ਹਨ। ਇਸ ਗਾਣੇ ਵਿੱਚ ਉਨ੍ਹਾਂ ਨੇ ਮਾਈ ਭਾਗ ਕੌਰ ਦੇ ਨਾਂ ਦੀ ਵਰਤੋਂ ਕੀਤੀ ਹੈ। ਜਿਸ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਸਿੱਧੂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਕੇ ਭਾਰੀ ਗੁੱਸਾ ਸੀ। [caption id="attachment_354543" align="aligncenter" width="300"]Singer Sidhu Moose Wala against Jathedar Harpreet Sing order of action ਸਿੱਧੂ ਮੁਸੇਵਾਲਾ ਨੇ ਫ਼ਿਰ ਗਾਇਆ ਵਿਵਾਦਿਤ ਗੀਤ , ਜਥੇਦਾਰ ਹਰਪ੍ਰੀਤ ਸਿੰਘ ਨੇ SGPC ਨੂੰ ਮੁਸੇਵਾਲਾ ਖਿਲਾਫ਼ ਕਾਰਵਾਈ ਦੇ ਦਿੱਤੇ ਹੁਕਮ[/caption] ਹੁਣ ਜਦੋਂ ਸਿੱਧੂ ਮੁਸੇਵਾਲਾ ਨੇ ਮੁੜ ਵਿਦੇਸ਼ ਵਿੱਚ ਕਿਸੇ ਸ਼ੋਅ ਦੌਰਾਨ ਮਾਈ ਭਾਗੋ ਜੀ ਨਾਲ ਸਬੰਧਤ ਗਾਣੇ ਨੂੰ ਮੁੜ ਗਾਇਆ ਤਾਂ ਇਹ ਮਾਮਲਾ ਉਦੋਂ ਹੋਰ ਵੱਧ ਗਿਆ ਹੈ।ਇਸ ਸਬੰਧੀ ਪੰਥਕ ਜੱਥੇਬੰਦੀਆਂ ਮੁਸੇਵਾਲ ਵਿਰੁੱਧ ਕਾਰਵਾਈ ਕਰਨ ਲਈ ਹੋਰ ਸਰਗਰਮ ਹੋ ਗਈਆਂ ਹਨ।ਇਸ ਗਾਣੇ ਕਾਰਨ ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ। [caption id="attachment_354548" align="aligncenter" width="262"]Singer Sidhu Moose Wala against Jathedar Harpreet Sing order of action ਸਿੱਧੂ ਮੁਸੇਵਾਲਾ ਨੇ ਫ਼ਿਰ ਗਾਇਆ ਵਿਵਾਦਿਤ ਗੀਤ , ਜਥੇਦਾਰ ਹਰਪ੍ਰੀਤ ਸਿੰਘ ਨੇ SGPC ਨੂੰ ਮੁਸੇਵਾਲਾ ਖਿਲਾਫ਼ ਕਾਰਵਾਈ ਦੇ ਦਿੱਤੇ ਹੁਕਮ[/caption] ਸ੍ਰੀ ਅਕਾਲ ਤਖਤ ਸਾਹਿਬ ਤੋਂ ਹੱਥ ਲਿਖਤ ਜਾਰੀ ਪ੍ਰੈੱਸ ਬਿਆਨ ਰਾਹੀਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗਾਇਕ ਸਿੱਧੂ ਮੂਸੇ ਵਾਲਾ, ਜਿਸ ਨੇ ਗਾਣੇ ਵਿੱਚ ਸਤਿਕਾਰਯੋਗ ਮਾਤਾ ਭਾਗ ਕੌਰ ਜੀ ਦੇ ਨਾਂ ਦੀ ਦੁਰਵਰਤੋਂ ਕੀਤੀ ਸੀ ਤੇ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਵੀ ਕਾਰਵਾਈ ਚੱਲ ਰਹੀ ਹੈ ਪਰ ਹਾਲੇ ਤੱਕ ਕਾਰਵਾਈ ਮੁਕੰਮਲ ਨਹੀਂ ਹੋ ਸਕੀ। ਹੁਣ ਸਿੰਘ ਸਾਹਿਬ ਨੇ ਇਸ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਨੂੰ ਤੁਰੰਤ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। [caption id="attachment_354541" align="aligncenter" width="300"]Singer Sidhu Moose Wala against Jathedar Harpreet Sing order of action ਸਿੱਧੂ ਮੁਸੇਵਾਲਾ ਨੇ ਫ਼ਿਰ ਗਾਇਆ ਵਿਵਾਦਿਤ ਗੀਤ , ਜਥੇਦਾਰ ਹਰਪ੍ਰੀਤ ਸਿੰਘ ਨੇ SGPC ਨੂੰ ਮੁਸੇਵਾਲਾ ਖਿਲਾਫ਼ ਕਾਰਵਾਈ ਦੇ ਦਿੱਤੇ ਹੁਕਮ[/caption] ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਅਕਸਰ ਹੀ ਆਪਣੇ ਗੀਤਾਂ ਕਰਕੇ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਦੇ ਗਾਣੇ ਬੇਸ਼ੱਕ ਅੱਜ ਦੀ ਨੌਜਵਾਨ ਪੀੜੀ ਨੂੰ ਖੂਬ ਪਸੰਦ ਆਉਂਦੇ ਹਨ ਪਰ ਸਮਾਜ ਦਾ ਇੱਕ ਤਬਕਾ ਉਨ੍ਹਾਂ ਦੀ ਲੱਚਰ ਗਾਇਕੀ ਦਾ ਹਮੇਸ਼ਾ ਹੀ ਵਿਰੋਧ ਕਰਦਾ ਹੈ। ਇਸ ਤੋਂ ਪਹਿਲਾਂ ਸਿੱਧੂ ਮੁਸੇਵਾਲਾ ਨੇ ਮਾਤਾ ਭਾਗ ਕੌਰ ਜੀ ਦੇ ਨਾਂ ਦੀ ਦੁਰਵਰਤੋਂ ਕਰਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਈਮੇਲ ਰਾਹੀਂ ਮਾਫੀ ਮੰਗੀ ਸੀ। -PTCNews

Related Post